ਰਣਯੋਧ ਹਡਾਣਾ ਨੇ ਮਰੀਜ਼ ਮਿੱਤਰਾ ਦੀਆਂ ਸੇਵਾਵਾਂ ਵੇਖਦੇ ਕੀਤੀਆਂ ਦਵਾਈਆਂ ਭੇਂਟ
ਪਟਿਆਲਾ, 5 ਜਨਵਰੀ - ਪੀ ਆਰ ਟੀ ਸੀ ਦੇ ਚੇਅਰਮੈਨ ਰਣਯੋਧ ਸਿੰਘ ਹਡਾਣਾ ਨੇ ਵਿਸ਼ੇਸ਼ ਮੁਲਾਕਾਤ ਮਰੀਜ਼ ਮਿੱਤਰਾ ਪ੍ਰਧਾਨ ਗੁਰਮੁਖ ਗੁਰੂ ਨਾਲ ਆਪਣੇ ਦਫਤਰ ਵਿਖੇ ਕੀਤੀ। ਇਸ ਮੌਕੇ ਚੇਅਰਮੈਨ ਨੇ ਮਰੀਜ਼ ਮਿੱਤਰਾ ਵਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਚਲ ਰਹੀਆਂ ਵੱਖ ਵੱਖ ਵਖ ਸੇਵਾਵਾਂ ਦੀ ਜਾਣਕਾਰੀ ਪ੍ਰਧਾਨ ਗੁਰਮੁਖ ਗੁਰੂ ਤੋਂ ਪ੍ਰਾਪਤ ਕਰਨ ਉਪਰੰਤ ਕਿਹਾ ਕਿ ਮਰੀਜ਼ ਮਿੱਤਰਾ ਵੈਲਫੇਅਰ ਆਰਗੇਨਾਈਜ਼ੇਸ਼ਨ ਪਟਿਆਲਾ ਨਾਲ ਨੌਜਵਾਨ ਪੀੜ੍ਹੀ ਨੂੰ ਜੁੜ ਕੇ ਸਮਾਜ ਸੇਵੀ ਕਾਰਜਾਂ ਵਿੱਚ ਆਪਣਾ ਸਮਾਂ ਬਤੀਤ ਕਰਨਾ ਚਾਹੀਦਾ ਹੈ।

ਮਰੀਜ਼ ਮਿੱਤਰਾ ਦੀਆਂ ਐਮਰਜੈਂਸੀ ਬਲੱਡ ਅਤੇ ਪਲੇਟਲੈਟ ਸੇਵਾਵਾਂ, ਕੈਂਸਰ ਮਰੀਜ਼ ਵਾਲ ਦਾਨ ਮੁਹਿੰਮ, ਜ਼ਖ਼ਮੀਂ ਬੀਮਾਰ ਪਸ਼ੂ ਪੰਛੀਆਂ ਦੀ ਸੇਵਾ ਸੰਭਾਲ ਲਈ, ਜ਼ਰੂਰਤਮੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦੀ ਸੇਵਾਵਾਂ ਸ਼ਲਾਘਾਯੋਗ ਹਨ। ਪੰਜਾਬ ਸਰਕਾਰ ਅਤੇ ਉਹ ਖ਼ੁਦ ਨਿੱਜੀ ਤੌਰ 'ਤੇ ਇਸ ਸੰਸਥਾ ਨੂੰ ਆਉਣ ਵਾਲੇ ਸਮੇਂ ਵਿੱਚ ਹਰ ਪਖੋਂ ਪੂਰਾ ਸਹਿਯੋਗ ਦੇਣਗੇ। ਇਸ ਮੌਕੇ ਕੁਝ ਜ਼ਰੂਰੀ ਦਵਾਈਆਂ ਵੀ ਮਰੀਜ਼ ਮਿੱਤਰਾ ਨੂੰ ਲੋੜਵੰਦ ਮਰੀਜ਼ਾਂ ਲਈ ਭੇਟ ਕੀਤੀਆਂ ਗਈਆਂ। ਇਸ ਸਮੇਂ ਉਮੰਗ ਵੈਲਫੇਅਰ ਫਾਊਂਡੇਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ ਤੇ ਮਰੀਜ਼ ਮਿੱਤਰਾ ਦੇ ਜੁਆਇੰਟ ਸਕੱਤਰ ਗੁਰਸੇਵਕ ਸਿੰਘ ਆਦਿ ਮੌਜੂਦ ਸਨ।