ਪੰਜਾਬ 'ਚ ਲੋਕ ਸਭਾ ਚੋਣਾਂ ਦੇ ਨਤੀਜੇ "ਬੜੇ ਹੈਰਾਨੀਜਨਕ" ਹੋਣਗੇ : ਅਨਿਲ ਸਰੀਨ
ਪਟਿਆਲਾ, 21 ਮਈ - ਪੰਜਾਬ ਦੀਆਂ ਲੋਕ ਸਭਾ ਸੀਟਾਂ ਬਾਰੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਕਾਫੀ ਆਸਵੰਦ ਜਾਪਦੀ ਹੈ। ਇਕਾਈ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਪਿਛਲੀ ਰਾਤ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਮੀਡੀਆ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਦੁਆਰਾ ਆਯੋਜਿਤ ਡਿਨਰ ਮੌਕੇ ਰਸਮੀ ਮੁਲਾਕਾਤ ਦੌਰਾਨ ਉਨ੍ਹਾਂ ਕੋਈ ਦਾਅਵਾ ਤਾਂ ਨਹੀਂ ਕੀਤਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੀਆਂ ਕਿੰਨੀਆਂ ਸੀਟਾਂ 'ਤੇ ਜਿੱਤ ਹਾਸਲ ਕਰੇਗੀ ਪਰ ਏਨਾ ਜ਼ਰੂਰ ਕਿਹਾ ਕਿ ਇਸ ਵਾਰ ਰਾਜ ਵਿੱਚ ਲੋਕ ਸਭਾ ਦੇ ਚੋਣ ਨਤੀਜੇ "ਬੜੇ ਹੈਰਾਨੀਜਨਕ" ਹੋਣਗੇ।

ਕਿਸਾਨਾਂ ਦੇ ਜਾਰੀ ਅੰਦੋਲਨ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ "ਇਹ ਕਿਸਾਨਾਂ ਦਾ ਅੰਦੋਲਨ ਤਾਂ ਹੈ ਹੀ ਨਹੀਂ, ਸਗੋਂ ਕੁਝ ਜਥੇਬੰਦੀਆਂ ਦਾ ਅੰਦੋਲਨ ਹੈ।" ਉਨ੍ਹਾਂ ਭਾਰਤੀ ਜਨਤਾ ਪਾਰਟੀ ਨੂੰ ਕਿਸਾਨ ਪੱਖੀ ਪਾਰਟੀ ਦਸਦਿਆਂ ਕਿਹਾ ਕਿ ਕਿਸੇ ਵੀ ਮਸਲੇ ਦਾ ਹੱਲ ਗੱਲਬਾਤ ਰਾਹੀਂ ਹੀ ਨਿਕਲ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ "ਵਧ ਰਹੀ ਮਕਬੂਲੀਅਤ ਨੂੰ ਢਾਅ ਲਾਉਣ" ਲਈ ਕਿਸੇ ਅੰਦੋਲਨ ਦੀ ਲੋੜ ਹੈ ਤੇ ਇਸੇ ਕਰਕੇ ਕਿਸਾਨ ਅੰਦੋਲਨ ਛੇੜਿਆ ਗਿਆ।