
ਲੁਧਿਆਣਾ ਵੈਸਟ ਹਲਕੇ ਤੋਂ ਕਾਂਗਰਸ ਪਾਰਟੀ ਦੇ ਕੁਆਰਡੀਨੇਟਰ ਬਣਨ 'ਤੇ ਮੈਡਮ ਸਰਿਤਾ ਸ਼ਰਮਾ ਨੂੰ ਕੀਤਾ ਸਨਮਾਨਿਤ
ਮਾਹਿਲਪੁਰ, (28 ਦਸੰਬਰ) - ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਹੋਏ ਇੱਕ ਸਮਾਗਮ ਦੌਰਾਨ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਵੱਲੋਂ ਮੈਡਮ ਸਰਿਤਾ ਸ਼ਰਮਾ ਨੂੰ ਲੁਧਿਆਣਾ ਵੈਸਟ ਹਲਕੇ ਦੇ ਕੁਆਰਡੀਨੇਟਰ ਬਣਾਏ ਜਾਣ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆl
ਮਾਹਿਲਪੁਰ, (28 ਦਸੰਬਰ) - ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਹੋਏ ਇੱਕ ਸਮਾਗਮ ਦੌਰਾਨ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਵੱਲੋਂ ਮੈਡਮ ਸਰਿਤਾ ਸ਼ਰਮਾ ਨੂੰ ਲੁਧਿਆਣਾ ਵੈਸਟ ਹਲਕੇ ਦੇ ਕੁਆਰਡੀਨੇਟਰ ਬਣਾਏ ਜਾਣ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆl
ਇਸ ਮੌਕੇ ਨਿਰਮਲ ਸਿੰਘ ਮੁੱਗੋਵਾਲ ਸੰਚਾਲਕ ਨਿਰਵਾਣੁ ਕੁਟੀਆ ਮਾਹਿਲਪੁਰ, ਗੁਰਮੇਲ ਸਿੰਘ, ਸੁਖਵਿੰਦਰ ਸਿੰਘ, ਪੰਕਜ ਕੁਮਾਰ,ਪ੍ਰੀਤਮ ਕੌਰ ਮੁੱਗੋਵਾਲ, ਕਮਲਜੀਤ ਕੌਰ ਸਾਬਕਾ ਸਰਪੰਚ ਮਹਿਮਦੋਵਾਲ, ਸੀਮਾ ਰਾਣੀ ਬੋਧ ਪ੍ਰਧਾਨ ਜੈ ਭੀਮ ਕਾਰਵਾ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲਪੁਰ, ਨਿਰਮਲ ਕੌਰ ਬੋਧ,ਰੇਖਾ ਰਾਣੀ, ਅੰਜਲੀ, ਰਾਣੋ, ਸੀਹਨਾ, ਹਰਦੀਪ ਕੌਰ ਦੀਪੀ, ਹਰਲੀਨ ਕੌਰ,ਡਾਕਟਰ ਕੁਲਵਿੰਦਰ ਬਿੱਟੂ ਸੈਲਾ, ਸੁਨੀਤਾ ਮੈਂਬਰ ਬਲਾਕ ਸੰਮਤੀ, ਜਗਤਾਰ ਸਿੰਘ ਸਾਬਕਾ ਐਸ.ਡੀ.ਓ. ਬਿਜਲੀ ਬੋਰਡ, ਕੁਲਵਿੰਦਰ ਕੌਰ, ਰਿੰਪੀ, ਰੀਤੂ,ਅਮਰਜੀਤ ਕੌਰ ਆਦਿ ਹਾਜ਼ਰ ਸਨl ਇਸ ਮੌਕੇ ਗੱਲਬਾਤ ਕਰਦਿਆਂ ਮੈਡਮ ਸਰਿਤਾ ਸ਼ਰਮਾ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀਆਂ ਹੋਈਆਂ ਜਿੰਮੇਵਾਰੀਆਂ ਨੂੰ ਪੂਰੀ ਮਿਹਨਤ- ਇਮਾਨਦਾਰੀ ਤੇ ਲਗਨ ਨਾਲ ਨਿਭਾਉਣਗੇl ਉਹਨਾਂ ਕਿਹਾ ਕਿ ਇੱਕ ਔਰਤ ਦਾ ਰਾਜਨੀਤੀ ਦੇ ਖੇਤਰ ਵਿੱਚ ਵਿਚਰਨਾ ਬਹੁਤ ਹੀ ਮਾਣ ਵਾਲੀ ਗੱਲ ਹੈl ਉਹਨਾਂ ਕਿਹਾ ਕਿ ਉਹ ਹਮੇਸ਼ਾ ਹੀ ਔਰਤਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਯਤਨਸ਼ੀਲ ਰਹਿੰਦੇ ਹਨl ਵਰਨਣਯੋਗ ਹੈ ਕਿ ਸ਼੍ਰੀਮਤੀ ਸਰਿਤਾ ਸ਼ਰਮਾ ਵਿਸ਼ਵ ਅਰਜਨ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਵੀ ਹਨl ਸੋਸਾਇਟੀ ਦੇ ਮਾਧਿਅਮ ਰਾਹੀਂ ਉਹਨਾਂ ਨੇ ਪਿਛਲੇ ਸਾਲਾਂ ਦੌਰਾਨ ਹਜ਼ਾਰਾਂ ਹੀ ਪੌਦੇ ਲੋਕਾਂ ਨੂੰ ਵੰਡੇ ਹਨ ਅਤੇ ਵੱਖ-ਵੱਖ ਥਾਵਾਂ ਤੇ ਲਗਵਾ ਕੇ ਪਰਉਪਕਾਰ ਦਾ ਕਾਰਜ ਕੀਤਾ ਹੈl ਉਹਨਾਂ ਕਿਹਾ ਕਿ ਸਾਨੂੰ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਸਮਾਜਿਕ ਖੇਤਰ ਵਿੱਚ ਵੀ ਲਗਾਉਣਾ ਚਾਹੀਦਾ ਹੈl ਸਮਾਜ ਦੀ ਤਰੱਕੀ ਲਈ ਔਰਤਾਂ ਦਾ ਹਰ ਖੇਤਰ ਵਿੱਚ ਅੱਗੇ ਵਧਣਾ ਬਹੁਤ ਜਰੂਰੀ ਹੈl ਮਾਹਿਲਪੁਰ ਦੇ ਲਾਗਲੇ ਕਸਬਾ ਸੈਲਾ ਖੁਰਦ ਵਿੱਚ ਰਹਿੰਦੇ ਹੋਏ ਮੈਡਮ ਸਰਿਤਾ ਸ਼ਰਮਾ ਨੇ ਹਮੇਸ਼ਾ ਹੀ ਇਸ ਇਲਾਕੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਹੈl ਲੋਕਾਂ ਦੇ ਦੁੱਖ- ਸੁੱਖ ਵਿੱਚ ਹਮੇਸ਼ਾ ਹੀ ਸਹਾਇਕ ਹੋ ਕੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਹੈl
