ਸੜਕ ਹਾਦਸੇ ਵਿੱਚ ਹੋਈ ਪੱਤਰਕਾਰ ਗੁਰਨਾਮ ਸਿੰਘ ਦੀ ਮੌਤ

ਨਵਾਂਸ਼ਹਿਰ - ਫਗਵਾੜਾ-ਬੰਗਾ ਮੁੱਖ ਮਾਰਗ ਤੇ ਪਿੰਡ ਚੱਕ ਮੰਡੇਰ ਚੌਂਕ ਵਿੱਚ ਪੱਤਰਕਾਰ ਗੁਰਨਾਮ ਸਿੰਘ ਚੱਕ ਮੰਡੇਰ ਪੁੱਤਰ ਦਰਸ਼ਨ ਲਾਲ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ ਬਹਿਰਾਮ ਸਾਇਡ ਤੋਂ ਇੱਕ ਫਾਰਚੂਨਰ ਗੱਡੀ ਪੀਬੀ 32 ਐਸ 2413 ਜੋ ਫਗਵਾੜਾ ਸਾਇਡ ਵੱਲ ਤੇਜ ਰਫਤਾਰ ਜਾ ਰਹੀ ਸੀ। ਜਿਸ ਨੂੰ ਹਰਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਐਮਾਂ ਜੱਟਾਂ ਤਹਿਸੀਲ ਗੜ੍ਹਸੰਕਰ ਜਿਲ੍ਹਾ ਹੁਸ਼ਿਆਰਪੁਰ ਚਲਾ ਰਿਹਾ ਸੀ। ਉੱਧਰ ਪਿੰਡ ਚੱਕ ਮੰਡੇਰ ਸਾਇਡ ਤੋਂ ਗੁਰਨਾਮ ਸਿੰਘ ਆਪਣੀ ਐਕਟਿਵਾ ਪੀ ਬੀ 032 ਐਕਸ 5568 ਤੇ ਜਾ ਰਿਹਾ ਸੀ। ਜਦੋਂ ਕਰਾਸ ਕਰਨ ਲੱਗਾ ਤਾਂ ਉਕਤ ਗੱਡੀ ਨਾਲ ਹਾਦਸਾ ਵਾਪਰ ਗਿਆ। ਬਹਿਰਾਮ ਪੁਲਿਸ ਨੇ ਮੌਕੇ ਤੇ ਪਹੁੰਚ ਕਿ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ।

ਨਵਾਂਸ਼ਹਿਰ - ਫਗਵਾੜਾ-ਬੰਗਾ ਮੁੱਖ ਮਾਰਗ ਤੇ ਪਿੰਡ ਚੱਕ ਮੰਡੇਰ ਚੌਂਕ ਵਿੱਚ ਪੱਤਰਕਾਰ ਗੁਰਨਾਮ  ਸਿੰਘ ਚੱਕ ਮੰਡੇਰ ਪੁੱਤਰ ਦਰਸ਼ਨ ਲਾਲ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ ਬਹਿਰਾਮ ਸਾਇਡ ਤੋਂ ਇੱਕ ਫਾਰਚੂਨਰ ਗੱਡੀ ਪੀਬੀ 32 ਐਸ 2413 ਜੋ ਫਗਵਾੜਾ ਸਾਇਡ  ਵੱਲ ਤੇਜ ਰਫਤਾਰ ਜਾ ਰਹੀ ਸੀ। 
ਜਿਸ ਨੂੰ ਹਰਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਐਮਾਂ ਜੱਟਾਂ ਤਹਿਸੀਲ ਗੜ੍ਹਸੰਕਰ ਜਿਲ੍ਹਾ ਹੁਸ਼ਿਆਰਪੁਰ ਚਲਾ ਰਿਹਾ ਸੀ। ਉੱਧਰ ਪਿੰਡ ਚੱਕ ਮੰਡੇਰ ਸਾਇਡ ਤੋਂ ਗੁਰਨਾਮ ਸਿੰਘ ਆਪਣੀ ਐਕਟਿਵਾ ਪੀ ਬੀ 032 ਐਕਸ 5568 ਤੇ ਜਾ ਰਿਹਾ ਸੀ। ਜਦੋਂ ਕਰਾਸ ਕਰਨ ਲੱਗਾ ਤਾਂ ਉਕਤ ਗੱਡੀ ਨਾਲ ਹਾਦਸਾ ਵਾਪਰ ਗਿਆ। ਬਹਿਰਾਮ ਪੁਲਿਸ ਨੇ ਮੌਕੇ ਤੇ ਪਹੁੰਚ ਕਿ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ।