ਡਾ ਬੀ.ਆਰ ਅੰਬੇਡਕਰ ਮਿਸ਼ਨ ਟਰੱਸਟ ਗੜ੍ਹਸ਼ੰਕਰ ਵਲੋਂ ਪਹਿਲੇ ਸਵੈ-ਇਛੁੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ

ਗੜ੍ਹਸ਼ੰਕਰ - ਡਾ ਬੀ.ਆਰ ਅੰਬੇਡਕਰ ਮਿਸ਼ਨ ਟਰੱਸਟ ਗੜ੍ਹਸ਼ੰਕਰ ਵਲੋਂ ਟਰੱਸਟ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਦੀ ਅਗਵਾਈ ਹੇਠ ਭਾਰਤ ਰਤਨ ਡਾਕਟਰ ਭੀਮ ਰਾਉ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਮੌਕੇ ਸਵਰਗੀ ਸੋਹਣ ਲਾਲ ਗੁਰੂ ਨੂੰ ਸਮਰਪਿਤ ਪਹਿਲਾ ਸਵੈ-ਇਛੁੱਕ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਐਸ.ਐਮ.ਓ ਨਵਾਂਸ਼ਹਿਰ ਡਾਕਟਰ ਸਤਵਿੰਦਰ ਪਾਲ ਸਿੰਘ ਅਤੇ ਡਾਕਟਰ ਕਸ਼ਮੀਰ ਸਿੰਘ ਐਮ ਜੇ ਲਾਈਫ ਕੇਅਰ ਸੈਂਟਰ ਬੰਗਾ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਕੈਂਪ ਵਿੱਚ 81 ਵਿਅਕਤੀਆਂ ਵਲੋਂ ਖੂਨਦਾਨ ਕੀਤਾ ਗਿਆ।

ਇਸ ਮੌਕੇ ਟਰੱਸਟ ਮੈਂਬਰਾਂ ਲੈਕਚਰ ਮੁਲਖ ਰਾਜ, ਮਾਸਟਰ ਪ੍ਰਦੀਪ ਕੁਮਾਰ, ਮਾਸਟਰ ਸੰਦੀਪ ਬਡੇਸਰੋਂ, ਮਾਸਟਰ ਰਾਜ ਕੁਮਾਰ, ਡਾਕਟਰ ਸੋਨੀਆ ਦੁੱਗਲ, ਡਾਕਟਰ ਮਿਊਰ ਦੁੱਗਲ, ਡਾਕਟਰ ਰਾਜਿੰਦਰ ਬੇਗਮਪੁਰ ਤੇ ਦੀਵਾਨ ਚੰਦ ਵਲੋਂ ਵਿਸ਼ੇਸ਼ ਤੌਰ ਤੇ ਖੂਨਦਾਨ ਕੀਤਾ ਗਿਆ। ਕੈਂਪ ਵਿੱਚ ਡਾਕਟਰ ਬੀ ਆਰ ਅੰਬੇਡਕਰ ਪੇਅ ਬੈਕ ਟੂ ਸੁਸਾਇਟੀ ਬਡੇਸਰੋਂ, ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਸੜੋਆ, ਗੁਰੂ ਨਾਨਕ ਹੈਡੂਲੂਮ ਨੰਗਲ ਰੋਡ ਗੜ੍ਹਸ਼ੰਕਰ, ਜੀਵਨ ਜਾਗ੍ਰਿਤੀ ਮੰਚ ਗੜ੍ਹਸ਼ੰਕਰ, ਯੋਗ ਚੇਤਨਾ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ, ਵੈਟਰਨਰੀ ਵਿਭਾਗ ਨਵਾਂਸ਼ਹਿਰ, ਯੂਥ ਵਿੰਗ ਆਦਿ ਧਰਮ ਮਿਸ਼ਨ ਖੁਰਾਲਗੜ੍ਹ ਸਾਹਿਬ, ਬਾਮਸੇਫ ਮਹਿਰੋਵਾਲ ਦੇ ਅਹੁਦੇਦਾਰਾਂ ਵਲੋਂ ਯੋਗਦਾਨ ਪਾਇਆ ਗਿਆ। ਕੈਂਪ ਦੌਰਾਨ ਮਾਸਟਰ ਨਰੇਸ਼ ਕੁਮਾਰ ਭੰਮੀਆ, ਸਤਨਾਮ ਸਿੰਘ ਖਾਨਪੁਰ, ਲੈਕਚਰਾਰ ਸਤਨਾਮ ਸਿੰਘ, ਦਿਲਾਵਰ ਸਿੰਘ, ਡਾਕਟਰ ਨਿਰਮਲ ਕੁਮਾਰ, ਗੁਰਲਾਲ ਸੈਲਾ ਜਨਰਲ ਸਕੱਤਰ ਬਸਪਾ, ਠੇਕੇਦਾਰ ਰਾਜਿੰਦਰ ਸਿੰਘ, ਹਰੀ ਲਾਲ ਨਫਰੀ, ਇੰਸਪੈਕਟਰ ਅਵਤਾਰ ਸਿੰਘ, ਸੁਰਿੰਦਰ ਪਾਲ ਗੜ੍ਹਸ਼ੰਕਰ, ਡਾਕਟਰ ਹਰਵਿੰਦਰ ਸਿੰਘ ਬਾਠ, ਰਣਜੀਤ ਸਿੰਘ ਖੱਖ, ਡਾਕਟਰ ਵਿਜੈ ਕੁਮਾਰ ਗੁਰੂ, ਸੋਨੀਆ ਗੁਰੂ, ਨਿਖਿਲ ਕੁਮਾਰ, ਡਾਕਟਰ ਕੁਲਵੰਤ ਮਹੇ ਔੜ, ਕੁੰਦਨ ਲਾਲ ਬਡੇਸਰੋਂ, ਸੁਪਰਡੈਂਟ ਮਨਜਿੰਦਰ ਕੁਮਾਰ, ਬਲਵੀਰ ਬਡੇਸਰੋਂ, ਡਾ ਅਲੀਸ਼ਾ ਰਮੇਸ਼ ਬਡੇਸਰੋਂ, ਉਂਕਾਰ ਖਾਨਪੁਰ, ਗੁਪਾਲ ਦਾਸ ਮਹਿਮੀ, ਬਲਵਿੰਦਰ ਖਾਨਪੁਰ, ਠੇਕੇਦਾਰ ਹਰਮੇਸ਼ ਲਾਲ, ਸਤਨਾਮ ਸਿੰਘ ਪੀ ਟੀ, ਵਿਜੈ ਕੁਮਾਰ ਕੈਨੇਡਾ, ਹਰਜੋਤ ਸਿੰਘ, ਪਰਮਿੰਦਰ ਪੱਖੋਵਾਲ, ਰਜਿੰਦਰ ਪਾਲ ਗੜ੍ਹਸ਼ੰਕਰ, ਮਾਸਟਰ ਹਰੀ ਰਾਮ, ਪ੍ਰੇਮ ਨਾਥ, ਕੁਲਦੀਪ ਸਿੰਘ ਸਦਰਪੁਰ, ਪ੍ਰਿੰਸੀਪਲ ਦੇਸ ਰਾਜ ਪੋਸੀ, ਨਾਜਰ ਰਾਮ ਮਾਨ, ਜਸਵਿੰਦਰ ਕੌਰ ਸਰਪੰਚ ਕਰੀਮਪੁਰ ਧਿਆਨੀ, ਲੈਕਚਰਾਰ ਬਲਕਾਰ ਸਿੰਘ, ਮਾਸਟਰ ਰਾਜ ਕੁਮਾਰ ਆਦਿ ਹਾਜ਼ਰ ਹੋਏ। ਸਿਵਲ ਹਸਪਤਾਲ ਬੰਗਾ ਤੋਂ ਡਾਕਟਰ ਟੀ ਪੀ ਸਿੰਘ ਦੀ ਅਗਵਾਈ ਵਿੱਚ ਬਲੱਡ ਬੈਂਕ ਦੀ ਟੀਮ ਵਲੋਂ ਬਾਖੂਬੀ ਜਿੰਮੇਵਾਰੀ ਅਦਾ ਕੀਤੀ। ਅਖੀਰ ਵਿੱਚ ਪ੍ਰਧਾਨ ਡਾਕਟਰ ਅਵਤਾਰ ਸਿੰਘ ਵਲੋਂ ਇਸ ਕੈਂਪ ਨੂੰ ਸਫਲ ਬਣਾਉਣ ਵਿਚ ਸਹਿਯੋਗ ਦੇਣ ਵਾਲੇ ਤੇ ਖੂਨਦਾਨ ਕਰਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ।