ਗਿਆਨ ਜੋਤੀ ਗਲੋਬਲ ਸਕੂਲ ਨੂੰ ਚਾਰ ਵੱਖ ਵੱਖ ਸ਼੍ਰੇਣੀਆਂ ਵਿਚ ਮਿਲੇ ਕੌਮੀ ਪੱਧਰ ਦੇ ਐਵਾਰਡ ਨਾਲ ਨਿਵਾਜਿਆ ਗਿਆ
ਐਸ ਏ ਐਸ ਨਗਰ, 14 ਦਸੰਬਰ - ਗਿਆਨ ਜੋਤੀ ਗਲੋਬਲ ਸਕੂਲ, ਫ਼ੇਜ਼ ਦੋ ਨੂੰ ਚਾਰ ਪ੍ਰਮੁੱਖ ਸ਼੍ਰੇਣੀਆਂ ਵਿੱਚ ਕੌਮੀ ਅਵਾਰਡ ਮਿਲੇ ਹਨ। ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਸਕੂਲ ਨੂੰ ਸਿੱਖਿਆਂ ਦੇ ਖੇਤਰ ਵਿਚ ਬਿਹਤਰੀਨ ਪ੍ਰਦਰਸ਼ਨ, ਵਿਦਿਆਰਥੀਆਂ ਨੂੰ ਅਕੈਡਮਿਕ ਸਿੱਖਿਆ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਦੇਣ, ਖੇਡਾਂ ਅਤੇ ਪੜਾਈ ਵਿੱਚ ਵਧੀਆਂ ਨਤੀਜੇ ਆਉਣ ਲਈ ਬਿਹਤਰੀਨ ਸਕੂਲ ਦਾ ਐਵਾਰਡ ਦਿੱਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਵਿਚ ਹੋਏ ਇਕ ਸਮਾਗਮ ਦੌਰਾਨ ਪ੍ਰਿੰਸੀਪਲ ਗਿਆਨ ਜੋਤ ਨੇ ਵਿਦੇਸ਼ ਰਾਜ ਮੰਤਰੀ ਡਾ. ਰਾਜਕੁਮਾਰ ਰੰਜਨ ਤੋਂ ਇਹ ਐਵਾਰਡ ਹਾਸਿਲ ਕੀਤਾ।

ਬੁਲਾਰੇ ਨੇ ਦੱਸਿਆ ਕਿ ਇਸ ਦੇ ਨਾਲ ਹੀ ਸਕੂਲ ਦੇ ਪ੍ਰਿੰਸੀਪਲ ਗਿਆਨ ਜੋਤੀ ਨੂੰ ਉਨ੍ਹਾਂ ਦੀ ਬਿਹਤਰੀਨ ਲੀਡਰਸ਼ਿਪ, ਆਧੁਨਿਕ ਸਿੱਖਿਆਂ ਮੁਹੱਈਆਂ ਕਰਵਾਉਣ ਅਤੇ ਨਵੀਨਤਮ ਕੰਮ ਦੇ ਤਰੀਕਿਆਂ ਨੂੰ ਵੇਖਦੇ ਹੋਏ ਐਫ ਏ ਪੀ ਨੈਸ਼ਨਲ ਐਵਾਰਡ ਦਿੱਤਾ ਗਿਆ ਹੈ। ਤੀਜਾ ਇਨਾਮ ਸਕੂਲ ਦੀ ਅਧਿਆਪਕਾ ਨੇਹਾ ਕਪੂਰ ਨੂੰ ਇਨੋਵੇਟਿਵ ਟੀਚਿੰਗ ਦੀ ਸ਼੍ਰੇਣੀ ਵਿਚ ਸਰਵੋਤਮ ਅਧਿਆਪਕ ਵਜੋਂ ਮਿਲਿਆ ਹੈ ਦੇ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। ਚੌਥਾ ਇਨਾਮ ਸਕੂਲ ਦੀ ਵਿਦਿਆਰਥਣ ਪ੍ਰਭਲੀਨ ਕੌਰ ਨੂੰ ਰਾਜ ਅਤੇ ਕੌਮੀ ਸਕੇਟਿੰਗ ਚੈਂਪੀਅਨਸ਼ਿਪ ਵਿਚ ਵਧੀਆਂ ਪ੍ਰਦਰਸ਼ਨ ਕਰਨ ਤੇ ਖੇਡਾਂ ਲਈ ਦਿਤਾ ਗਿਆ ਹੈ।
ਐਵਾਰਡ ਹਾਸਿਲ ਕਰਨ ਉਪਰੰਤ ਪ੍ਰਿੰਸੀਪਲ ਗਿਆਨ ਜੋਤੀ ਨੇ ਕਿਹਾ ਕਿ ਬੱਚਿਆਂ ਨੂੰ ਬਿਹਤਰੀਨ ਸਿੱਖਿਆ ਦੇਣ, ਉਨ੍ਹਾਂ ਦੇ ਸੰਪੂਰਨ ਵਿਕਾਸ ਅਤੇ ਇਕ ਬਿਹਤਰੀਨ ਨਾਗਰਿਕ ਬਣਾਉਣ ਦੀ ਜ਼ਿੰਮੇਵਾਰੀ ਵਿੱਦਿਅਕ ਅਦਾਰਿਆਂ ਕੋਲ ਹੁੰਦੀ ਹੈ, ਜਿਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾ ਕੇ ਹੀ ਇਹ ਟੀਚੇ ਹਾਸਿਲ ਕੀਤੇ ਜਾ ਸਕਦੇ ਹਨ।