
ਛੇ ਗੱਡੀਆਂ ਟਕਰਾਈਆਂ, ਇੱਕ ਦੀ ਮੌਤ
ਪਟਿਆਲਾ, 13 ਦਸੰਬਰ - ਧੁੰਦ ਅਤੇ ਡੰਪਿੰਗ ਗਰਾਊੰਡ 'ਚ ਲਾਈ ਅੱਗ ਕਾਰਨ ਫੈਲੇ ਧੂੰਏਂ ਕਾਰਨ ਅੱਜ ਰਾਜਪੁਰਾ-ਅੰਬਾਲਾ ਸੜਕ 'ਤੇ ਇੱਕ ਤੋਂ ਬਾਅਦ ਇੱਕ, ਛੇ ਗੱਡੀਆਂ ਟਕਰਾਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਕਠੂਆ ਦਾ ਦੱਸਿਆ ਜਾਂਦਾ ਹੈ ਜਿਸਦੀ ਲਾਸ਼ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਰੱਖੀ ਗਈ ਹੈ।
ਪਟਿਆਲਾ, 13 ਦਸੰਬਰ - ਧੁੰਦ ਅਤੇ ਡੰਪਿੰਗ ਗਰਾਊੰਡ 'ਚ ਲਾਈ ਅੱਗ ਕਾਰਨ ਫੈਲੇ ਧੂੰਏਂ ਕਾਰਨ ਅੱਜ ਰਾਜਪੁਰਾ-ਅੰਬਾਲਾ ਸੜਕ 'ਤੇ ਇੱਕ ਤੋਂ ਬਾਅਦ ਇੱਕ, ਛੇ ਗੱਡੀਆਂ ਟਕਰਾਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਕਠੂਆ ਦਾ ਦੱਸਿਆ ਜਾਂਦਾ ਹੈ ਜਿਸਦੀ ਲਾਸ਼ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਰੱਖੀ ਗਈ ਹੈ। ਵਿਅਕਤੀ ਦੀ ਮੌਤ ਹਾਦਸੇ ਦੌਰਾਨ ਗੱਡੀਆਂ ਦੀ ਚਪੇਟ ਵਿੱਚ ਆਉਣ ਕਾਰਨ ਹੋਈ। ਹਾਦਸੇ ਦੌਰਾਨ ਉਤਰਾਖੰਡ ਦੀ ਬੱਸ ਵੀ ਨੁਕਸਾਨੀ ਗਈ ਤੇ ਇਸਦੀਆਂ ਕੁਝ ਸਵਾਰੀਆਂ ਜ਼ਖ਼ਮੀਂ ਹੋ ਗਈਆਂ। ਦੱਸਿਆ ਜਾਂਦਾ ਹੈ ਕਿ ਧੁੰਦ ਅਤੇ ਡੰਪਿੰਗ ਗਰਾਊਂਡ ਵਿੱਚ ਲਾਈ ਗਈ ਅੱਗ ਦੇ ਧੂੰਏਂ ਕਾਰਨ ਵਿਜ਼ੀਬਿਲਟੀ ਜ਼ੀਰੋ ਹੋ ਗਈ ਸੀ।
