ਪਟਿਆਲਾ ਅਤੇ ਐਸ.ਏ.ਐਸ. ਨਗਰ ਦੇ ਯੁਵਕਾਂ ਨੂੰ ਅਰਧ ਸੈਨਿਕ ਬਲਾਂ ਵਿਚ ਭਰਤੀ ਦੀ ਸਿਖਲਾਈ ਦੇਣ ਲਈ ਸੀ ਪਾਈਟ ਲਾਲੜੂ ਵੱਲੋਂ ਕੈਂਪ ਸ਼ੁਰੂ
ਐਸ.ਏ.ਐਸ. ਨਗਰ , 7 ਦਸੰਬਰ - ਅਰਧ ਸੈਨਿਕ ਬਲਾਂ ਦੀ ਭਰਤੀ ਲਈ ਪਟਿਆਲਾ ਅਤੇ ਐਸ. ਏ.ਐਸ. ਨਗਰ ਦੇ ਨੌਜਵਾਨਾਂ ਨੂੰ ਸਿਖਲਾਈ ਦੇਣ ਵਾਸਤੇ ਸੀ.ਪਾਈਟ ਕੈਂਪ ਲਾਲੜੂ ਵਿਖੇ ਕੈਂਪ ਲਾਇਆ ਜਾ ਰਿਹਾ ਹੈ।
ਐਸ.ਏ.ਐਸ. ਨਗਰ , 7 ਦਸੰਬਰ - ਅਰਧ ਸੈਨਿਕ ਬਲਾਂ ਦੀ ਭਰਤੀ ਲਈ ਪਟਿਆਲਾ ਅਤੇ ਐਸ. ਏ.ਐਸ. ਨਗਰ ਦੇ ਨੌਜਵਾਨਾਂ ਨੂੰ ਸਿਖਲਾਈ ਦੇਣ ਵਾਸਤੇ ਸੀ.ਪਾਈਟ ਕੈਂਪ ਲਾਲੜੂ ਵਿਖੇ ਕੈਂਪ ਲਾਇਆ ਜਾ ਰਿਹਾ ਹੈ।
ਸੀ.ਪਾਈਟ ਕੈਂਪ ਲਾਲੜੂ ਦੇ ਟ੍ਰੇਨਿੰਗ ਅਫਸਰ ਯਾਦਵਿੰਦਰ ਸਿੰਘ ਨੇ ਦੱਸਿਆਂ ਕਿ ਅਰਧ ਸੈਨਿਕ ਬਲਾਂ ਵਿੱਚ ਨੌਜਵਾਨਾਂ ਦੀ ਭਰਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਸੀ-ਪਾਈਟ ਕੈਂਪ ਲਾਲੜੂ ਵਿਖੇ ਇਸ ਭਰਤੀ ਸਬੰਧੀ ਲਿਖਤੀ ਅਤੇ ਫਿਜ਼ੀਕਲ ਟ੍ਰੇਨਿੰਗ ਸ਼ੁਰੂ ਹੋ ਚੁੱਕੀ ਹੈ।
ਇਸ ਟ੍ਰੇਨਿੰਗ ਦੌਰਾਨ ਖਾਣਾ, ਰਿਹਾਇਸ਼, ਪੜ੍ਰਾਈ ਅਤੇ ਫਿਜ਼ੀਕਲ ਟੈਸਟ ਦੀ ਤਿਆਰੀ ਮੁਫਤ ਦਿੱਤੀ ਜਾਵੇਗੀ।
ਉਹਨਾਂ ਦੱਸਿਆ ਕਿ ਚਾਹਵਾਨ ਨੌਜਵਾਨ 28 ਦਸਬੰਰ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।