ਸਟ੍ਰੇਂਜਰ ਸਟੂਡੀਓ ਘੰੜੂਆਂ ਵਲੋਂ ਪੰਜਾਬੀ ਗਾਇਕਾ ਕੋਮਲ ਦਾ ਗੀਤ ਡਿਜਾਇਰ ਰਿਲੀਜ਼
ਐਸ ਏ ਐਸ ਨਗਰ, 5 ਦਸੰਬਰ - ਸਟ੍ਰੇਂਜ਼ਰ ਸਟੂਡੀਓ ਘੰੜੂਆਂ ਵਿਚੇ ਉਭਰਦੀ ਪੰਜਾਬੀ ਗਾਇਕਾ ਕੋਮਲ ਦਾ ਨਵਾਂ ਗਾਣਾ ਡਿਜਾਇਰ (ਚਾਹਤ) ਰਿਲੀਜ਼ ਕੀਤਾ ਗਿਆ ਹੈ। ਸਟ੍ਰੇਂਜਰ ਸਟੂਡੀਓ ਘੜੂੰਆ ਵਿਖੇ ਪ੍ਰਸਿੱਧ ਪੰਜਾਬੀ ਅਦਾਕਾਰਾ ਮੋਹਣੀ ਤੂਰ ਵਲੋਂ ਪਤਵੰਤੇ ਸੱਜਣ ਦੀ ਹਾਜ਼ਰੀ ਵਿੱਚ ਇਸ ਐਲਬਮ ਦੀ ਘੁੰਡ ਚੁਕਾਈ ਕੀਤੀ ਗਈ। ਯੂ ਟਿਊਬ ਤੇ ਰਿਲੀਜ ਕੀਤੇ ਗਏ ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਇਸ ਮੌਕੇ ਗਾਇਕਾ ਕੋਮਲ ਨੇ ਦੱਸਿਆ ਕਿ ਇਹ ਉਸਦਾ ਦੂਜਾ ਗੀਤਾ ਹੈ ਅਤੇ ਇਸਤੋਂ ਪਹਿਲਾਂ ਉਸਦਾ ਹਿਮਾਚਲੀ ਲੋਕ ਗੀਤ ਅੰਮਾ ਪੁੱਛਦੀ ਵੀ ਰਿਲੀਜ ਹੋ ਚੁੱਕਿਆ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਗਰੈਜ਼ੂਏਸ਼ਨ ਕਰ ਰਹੀ ਕੋਮਲ ਨੇ ਦੱਸਿਆ ਕਿ ਉਹ ਪਹਿਲਾਂ ਕੇਨੈਡਾ ਵੀ ਗਈ ਸੀ ਪਰੰਤੂ ਉਹ ਇਸ ਕਰਕੇ ਵਾਪਸ ਇੰਡੀਆ ਪਰਤ ਆਈ ਹੈ ਕਿਉਂਕਿ ਉਹ ਗੋਰਿਆਂ ਦੀ ਗੁਲਾਮੀ ਕਰਨ ਨਾਲੋਂ ਪੰਜਾਬੀ ਸੰਗੀਤ ਦੀ ਸੇਵਾ ਕਰਨ ਨੂੰ ਜਿਆਦਾ ਬਿਹਤਰ ਸਮਝਦੀ ਹੈ।
ਗਾਣੇ ਡਿਜਾਇਰ ਦੇ ਬੋਲ ਸੁੱਖ ਜਵਾਹਰੇਵਾਲਾ ਵਲੋਂ ਲਿਖੇ ਗਏ ਹਨ ਅਤੇ ਇਸਦਾ ਸੰਗੀਤ ਪ੍ਰਭਦੀਪ ਸਿੰਘ ਸਟ੍ਰੇਂਜ਼ਰ ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੀ ਵੀਡੀਓ ਪ੍ਰਸਿੱਧ ਡਾਇਰੈਕਟਰ ਤੇ ਅਦਾਕਾਰ ਅਨੁਜ ਪੁਰੀ ਵੱਲੋਂ ਚੰਡੀਗੜ੍ਹ, ਪੰਜਾਬ ਅਤੇ ਹਿਮਾਚਲ ਵਿਖੇ ਤਿਆਰ ਕੀਤੀ ਗਈ ਹੈ। ਇਸ ਗੀਤ ਵਿੱਚ ਐਚ ਡੀ (ਹਰਦੀਪ ਸਿੰਘ) ਅਤੇ ਕੋਮਲ ਵੱਲੋਂ ਮਾਡਲਿੰਗ ਕੀਤੀ ਗਈ ਹੈ।