ਸੰਤ ਆਸ਼ਰਮ ਗੁਰਦੁਆਰਾ ਸਾਹਿਬ ਪਿੰਡ ਬਾਹੋਵਾਲ ਵਿਖੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਆਖੰਡ ਪਾਠਾ ਦੀ ਆਰੰਭਤਾ

ਮਾਹਿਲਪੁਰ, (1 ਦਸੰਬਰ) ਮਾਹਿਲਪੁਰ ਦੇ ਨਾਲ ਲੱਗਦੇ ਪਿੰਡ ਬਾਹੋਵਾਲ ਵਿਖੇ ਸਥਿਤ ਸੰਤ ਆਸ਼ਰਮ ਗੁਰਦੁਆਰਾ ਸਾਹਿਬ ਬਾਹੋਵਾਲ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਧੰਨ- ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਰਹੇ ਸਮਾਗਮ ਦੇ ਸੰਬੰਧ ਵਿੱਚ ਅੱਜ ਚਾਰ ਸ੍ਰੀ ਅਖੰਡ ਪਾਠਾਂ ਦੀ ਆਰੰਭਤਾ ਕੀਤੀ ਗਈl

ਮਾਹਿਲਪੁਰ, (1 ਦਸੰਬਰ) ਮਾਹਿਲਪੁਰ ਦੇ ਨਾਲ ਲੱਗਦੇ ਪਿੰਡ ਬਾਹੋਵਾਲ ਵਿਖੇ ਸਥਿਤ ਸੰਤ ਆਸ਼ਰਮ ਗੁਰਦੁਆਰਾ ਸਾਹਿਬ ਬਾਹੋਵਾਲ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਧੰਨ- ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਰਹੇ ਸਮਾਗਮ ਦੇ ਸੰਬੰਧ ਵਿੱਚ ਅੱਜ ਚਾਰ ਸ੍ਰੀ ਅਖੰਡ ਪਾਠਾਂ ਦੀ ਆਰੰਭਤਾ ਕੀਤੀ ਗਈlਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਰਣਜੀਤ ਸਿੰਘ ਜੀ ਸਟੇਟ ਪ੍ਰਧਾਨ ਖੱਟ ਦਰਸ਼ਨ ਸਾਧੂ ਸਮਾਜ ਨੇ ਦੱਸਿਆ ਕਿ 3 ਦਸੰਬਰ ਦਿਨ ਐਤਵਾਰ ਨੂੰ ਭੋਗ ਤੋਂ ਬਾਅਦ ਖੁੱਲੇ ਪੰਡਾਲ ਵਿੱਚ ਦੀਵਾਨ ਸਜਣਗੇl ਜਿਸ ਵਿੱਚ ਸੰਤ ਮਹਾਂਪੁਰਸ਼, ਪੰਥ ਪ੍ਰਸਿੱਧ ਰਾਗੀ ਢਾਡੀ ਜਥੇ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਰਉਪਕਾਰੀ ਕਾਰਜਾਂ ਤੋਂ ਜਾਣੂ ਕਰਵਾਉਣਗੇl ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਕਰਵਾਉਣ ਦਾ ਮੁੱਖ ਮਨੋਰਥ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲਗਾਉਣਾ ਹੈ, ਤਾਕਿ ਸਮੁੱਚੀ ਮਾਨਵਤਾ ਸਚਿਆਈ ਦੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਬਤੀਤ ਕਰ ਸਕੇl ਉਹਨਾਂ ਕਿਹਾ ਕਿ ਧੰਨ- ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀ ਬਾਣੀ ਰਾਹੀਂ ਸਮੁੱਚੀ  ਮਾਨਵਤਾ ਨੂੰ ਇੱਕ ਪ੍ਰਭੂ ਦੇ ਲੜ ਲੱਗਣ, ਹਰ ਤਰ੍ਹਾਂ ਦੇ ਨਸ਼ਿਆਂ ਦਾ ਤਿਆਗ ਕਰਨ, ਔਰਤ ਜਾਤੀ ਦਾ ਸਤਿਕਾਰ ਕਰਨ, ਕੁਦਰਤ ਵਿਚਲੇ ਵਰਤਾਰਿਆਂ ਨੂੰ ਜਾਨਣ ਲਈ ਰੋਜ਼ਾਨਾ ਨਾਮ ਸਿਮਰਨ ਦਾ ਅਭਿਆਸ ਕਰਨ, ਗਿਆਨਵਾਨ ਅਤੇ ਵਿਵੇਕਸ਼ੀਲ ਬਣ ਕੇ ਸੱਚ ਦੀ ਖੋਜ ਕਰਨ, ਕੁਦਰਤ ਨਾਲ ਪ੍ਰੇਮ ਕਰਨ,ਦੁਖਿਆਰੇ ਲੋਕਾਂ ਦੀ ਆਪਣੀ ਸਮਰੱਥਾ ਅਨੁਸਾਰ ਮਦਦ ਕਰਨ, ਵਹਿਮਾਂ ਭਰਮਾਂ ਤੇ ਅੰਧ ਵਿਸ਼ਵਾਸ਼ਾਂ ਦਾ ਤਿਆਗ ਕਰਨ ਅਤੇ ਸੇਵਾ- ਸਿਮਰਨ ਤੇ ਪਰਉਪਕਾਰੀ ਜ਼ਿੰਦਗੀ ਜਿਉਣ ਦਾ ਸੰਦੇਸ਼ ਦਿੱਤਾ ਹੈl ਇਸ ਮੌਕੇ ਮਾਤਾ ਗੁਰਿੰਦਰ ਕੌਰ, ਸੰਤ ਪਰਗਿਆਨ ਮੋਨੀ ਜੀ ਭਾਗ ਸਿੰਘਪੁਰਾ, ਮਹੰਤ ਅਜੀਤ ਸਿੰਘ, ਹਰਦੀਪ ਸਿੰਘ ਟਰਾਂਸਪੋਰਟਰ ਹੁਸ਼ਿਆਰਪੁਰ, ਸਰਦਾਰ ਦਲਜੀਤ ਸਿੰਘ, ਭਗੀਰਥ ਸਿੰਘ, ਸੁਖਵਿੰਦਰ ਸਿੰਘ, ਰਾਮ ਜੀ ਭੂੰਨੋ, ਦਵਿੰਦਰ ਕੌਰ ਸਮੇਤ ਪਿੰਡ ਬਾਹੋਵਾਲ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਸੰਤ ਬਾਬਾ ਰਣਜੀਤ ਸਿੰਘ ਅਤੇ ਮਾਤਾ ਗੁਰਿੰਦਰ ਕੌਰ ਨੇ ਨਗਰ ਨਿਵਾਸੀ ਸੰਗਤਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਬੇਨਤੀ ਕੀਤੀl ਗੁਰੂ ਦੇ ਲੰਗਰ ਅਤੁਟ ਚੱਲਣਗੇ l