ਤਨਿਸ਼ਕ ਦਾ ਚੰਡੀਗੜ੍ਹ ਵਿੱਚ ਨਵਾਂ ਆਲੀਸ਼ਾਨ ਸਟੋਰ ਉਦਘਾਟਨ
ਚੰਡੀਗੜ੍ਹ, 10 ਅਗਸਤ - ਭਾਰਤ ਦੇ ਪ੍ਰਮੁੱਖ ਜਵੈਲਰੀ ਬ੍ਰਾਂਡ ਤਨਿਸ਼ਕ ਨੇ ਸੈਕਟਰ 17 ਸੀ, ਚੰਡੀਗੜ੍ਹ ਵਿੱਚ ਆਪਣਾ ਨਵਾਂ ਸਟੋਰ ਖੋਲ੍ਹਿਆ ਹੈ। ਟਾਈਟਨ ਕੰਪਨੀ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ, ਸੀ ਕੇ ਵੈਂਕਟਾਰਮਨ ਨੇ ਸਵੇਰੇ 11:30 ਵਜੇ ਸਟੋਰ ਦਾ ਉਦਘਾਟਨ ਕੀਤਾ। ਖਰੀਦਦਾਰਾਂ ਲਈ ਸਟੋਰ ਖੋਲ੍ਹਣ ਦੇ ਮੌਕੇ 'ਤੇ 9-11 ਅਗਸਤ ਲਈ ਇੱਕ ਵਿਸ਼ੇਸ਼ ਆਫਰ ਜਾਰੀ ਕੀਤੀ ਗਈ ਹੈ, ਜਿਸ ਵਿਚ ਹਰ ਖਰੀਦ 'ਤੇ ਮੁਫਤ ਸੋਨੇ ਦਾ ਸਿੱਕਾ ਮਿਲੇਗਾ।

ਇਹ ਸਟੋਰ 11000 ਵਰਗ ਮੀਟਰ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਵਿੱਚ ਚਾਰ ਐਕਸਕਲੂਜ਼ਿਵ ਜ਼ੋਨ ਹਨ, ਜਿਵੇਂ ਕਿ ਵੈਡਿੰਗ ਅਤੇ ਹਾਈ ਵੈਲਿਊ ਜ਼ੋਨ। ਇੱਥੇ ਗੋਲਡ, ਡਾਇਮੰਡ, ਕੁੰਦਨ, ਅਤੇ ਪੋਲਕੀ ਵਿੱਚ ਤਨਿਸ਼ਕ ਦੀ ਵਿਸ਼ਾਲ ਕਲੈਕਸ਼ਨ ਉਪਲਬਧ ਹੈ। ਇਸ ਸਟੋਰ ਵਿੱਚ ਤਨਿਸ਼ਕ ਦੀਆਂ ਪ੍ਰਮੁੱਖ ਕਲੈਕਸ਼ਨਾਂ 'ਧਰੋਹਰ', 'ਸਟਰਿੰਗ ਇਟ', 'ਗਲੈਮਡੇਜ਼', 'ਰਿਵਾਹ ਤਰੁਣ ਤਾਹਿਲਿਆਨੀ', ਅਤੇ 'ਐਨਚੈਂਟਿਡ ਟ੍ਰੇਲਜ਼' ਨੂੰ ਦਿਖਾਇਆ ਗਿਆ ਹੈ। ਸਟੋਰ ਵਿੱਚ ਪੁਰਸ਼ਾਂ ਲਈ ਖ਼ਾਸ 'ਅਵੀਰ' ਕਲੈਕਸ਼ਨ ਅਤੇ 'ਸਪੌਟਲਾਈਟ ਐਡੀਟ' ਵਿੱਚ ਨੈਚੁਰਲ ਡਾਇਮੰਡ ਨੈਕਲੇਸ ਦੇ 33 ਡਿਜ਼ਾਈਨ ਵੀ ਉਪਲਬਧ ਹਨ।
ਤਨਿਸ਼ਕ ਦੇ ਰੀਜਨਲ ਬਿਜ਼ਨਸ ਮੈਨੇਜਰ, ਸ੍ਰੀ ਆਸ਼ੀਸ਼ ਤਿਵਾੜੀ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਇਹ ਚੌਥਾ ਸਟੋਰ ਹੈ, ਅਤੇ ਉਨ੍ਹਾਂ ਨੇ ਇਸ ਨੂੰ ਸਥਾਨਕ ਨਿਵਾਸੀਆਂ ਲਈ ਇੱਕ ਪ੍ਰਮੁੱਖ ਖਰੀਦਦਾਰੀ ਮੰਜ਼ਿਲ ਵਜੋਂ ਦਰਸਾਇਆ। ਤਨਿਸ਼ਕ ਹਰੇਕ ਦੀ ਪਸੰਦ ਅਨੁਸਾਰ ਹਰ ਮੌਕੇ ਲਈ ਢੁਕਵੀਂ ਸ਼ਾਨਦਾਰ ਸਲੇਕਸ਼ਨ ਦੀ ਪੇਸ਼ਕਸ਼ ਕਰਦਾ ਹੈ। ਸਾਡਾ ਸਟੋਰ ਗੋਲਡ , ਐਂਟੀਕ ਜਵੈਲਰੀ , ਡਾਇਮੰਡ , ਕੁੰਦਨ, ਪੋਲਕੀ ਅਤੇ ਸਮਕਾਲੀ ਸਟਾਈਲਸ ਸਮੇਤ 10,000 ਤੋਂ ਵੱਧ ਡਿਜ਼ਾਈਨਾਂ ਦੀ ਸ਼ਾਨਦਾਰ ਕਲੈਕਸ਼ਨ ਪੇਸ਼ ਕਰਦਾ ਹੈ, ਜੋ ਸਾਡੇ ਗਾਹਕਾਂ ਦੀ ਵਿਭਿੰਨ ਤਰਜੀਹਾਂ ਅਤੇ ਲੋੜਾਂ ਨੂੰ ਪੂਰਾ ਕੀਤਾ ਜਾਂਦਾ ਹੈ। ਅਸੀਂ ਚੰਡੀਗੜ੍ਹ ਵਾਸੀਆਂ ਨੂੰ ਨਿੱਘਾ ਸੱਦਾ ਦੇ ਰਹੇ ਹਾਂ, ਕਿ ਆਓ ਅਤੇ ਸਾਡੇ ਸ਼ਾਨਦਾਰ ਨਵੇਂ ਸਟੋਰ ਵਿੱਚ ਬਾਖ਼ੂਬੀ ਤਿਆਰ ਕੀਤੀਆਂ ਪੇਸ਼ਕਸ਼ਾਂ ਦਾ ਅਨੰਦ ਮਾਣੋ ।