ਭਗਵਾਨ ਸ਼੍ਰੀ ਪਰਸ਼ੂਰਾਮ ਮੰਦਿਰ ਅਤੇ ਧਰਮਸ਼ਾਲਾ ਵਿੱਚ ਪੂਰੀ ਰੀਤੀ-ਰਿਵਾਜਾਂ ਨਾਲ ਤੁਲਸੀ ਵਿਆਹ ਦਾ ਆਯੋਜਨ ਕੀਤਾ
ਐਸਏਐਸ ਨਗਰ, 24 ਨਵੰਬਰ, - ਉਦਯੋਗਿਕ ਖੇਤਰ ਫੇਜ਼ 9 ਵਿੱਚ ਸਥਿਤ ਭਗਵਾਨ ਸ੍ਰੀ ਪਰਸ਼ੂਰਾਮ ਮੰਦਰ ਅਤੇ ਧਰਮਸ਼ਾਲਾ ਵਿੱਚ ਪੂਰੀ ਰਸਮਾਂ ਨਾਲ ਤੁਲਸੀ ਵਿਵਾਹ ਦਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਮੰਦਰ ਕਮੇਟੀ ਦੇ ਪ੍ਰਧਾਨ ਵੀਕੇ ਵੈਦ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਤੋਂ ਇਲਾਵਾ ਸੰਕੀਰਤਨ ਮੰਡਲ ਦੇ ਪ੍ਰਧਾਨ ਮੈਡਮ ਹੇਮਾ ਗੈਰੋਲਾ ਅਤੇ ਟੀਮ ਤੋਂ ਇਲਾਵਾ ਵੱਡੀ ਗਿਣਤੀ ਮਹਿਲਾਵਾਂ ਅਤੇ ਇਲਾਕੇ ਦੀਆਂ ਸੰਗਤਾਂ ਨੇ ਭਾਗ ਲਿਆ।

ਮੰਦਰ ਕਮੇਟੀ ਦੇ ਪ੍ਰਧਾਨ ਸ੍ਰੀ ਵੀ ਕੇ ਵੈਦ ਨੇ ਦੱਸਿਆ ਕਿ ਇਸ ਮੌਕੇ ਪ੍ਰੋਗਰਾਮ ਦੀ ਸ਼ੁਰੂਆਤ ਸ਼ਰਧਾ ਅਤੇ ਧੂਮਧਾਮ ਨਾਲ ਪੂਜਾ ਪਾਠ ਕਰਕੇ ਕੀਤੀ ਗਈ ਜਿਸਤੋਂ ਬਾਅਦ ਬਰਾਤ ਦਾ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦੀ ਸਮਾਪਤੀ ਤੇ ਸ਼ਰਧਾਲੂਆਂ ਨੂੰ ਚਾਹ, ਪਾਣੀ ਅਤੇ ਪ੍ਰਸ਼ਾਦ ਵੀ ਵੰਡਿਆ ਗਿਆ।
ਇਸ ਮੌਕੇ ਸੈਕਟਰ-68 ਵਿਖੇ ਬੱਚਿਆਂ ਨੂੰ ਹਰ ਤਰ੍ਹਾਂ ਦੀਆਂ ਖੇਡਾਂ ਦੀ ਮੁਫ਼ਤ ਸਿਖਲਾਈ ਦੇਣ ਵਾਲੇ ਸੀਨੀਅਰ ਕੋਚ ਦਰਸ਼ਨ ਸਿੰਘ ਅਤੇ ਸਮਾਜ ਸੇਵੀ ਮੈਡਮ ਮੋਨਿਕਾ ਸ਼ਰਮਾ ਸਮੇਤ ਦੋ ਸਮਾਜ ਸੇਵਕਾਂ ਨੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਸ਼ਰਮਾ, ਗੋਪਾਲ ਕਿਸ਼ਨ ਸ਼ਰਮਾ, ਸ਼ਿਵ ਸ਼ਰਨ ਸ਼ਰਮਾ, ਅਰੁਣ ਵੈਦ, ਜੇ. ਪੀ. ਐਸ. ਰਿਸ਼ੀ, ਐਡਵੋਕੇਟ ਧਰਮਵੀਰ ਵਸ਼ਿਸ਼ਟ ਵੀ ਹਾਜਿਰ ਸਨ।