ਸਨੌਰ ਦੇ ਮਾੜੀ ਮੰਦਰ ਵਿਚ ਲਗਾਏ ਗਏ ਕੈਂਪ ਵਿਚ 823 ਮਰੀਜ਼ਾਂ ਦਾ ਚੈਕਅਪ ਕੀਤਾ ਗਿਆ

ਪਟਿਆਲਾ, 23 ਨਵੰਬਰ - ਪੰਜਾਬ ਵਿਚ ਕੈਂਸਰ ਦੇ ਜੰਗ ਲੜ ਰਹੀ ਵਰਲਡ ਕੈਂਸਰ ਕੇਅਰ ਵੱਲੋਂ ਐਨ.ਆਰ.ਆਈ. ਕੁਲਵੰਤ ਸਿੰਘ ਧਾਲੀਵਾਲ, ਵਰਲਡ ਕੈਂਸਰ ਕੇਅਰ ਦੇ ਬਰੈਂਡ ਐਂਬੈਸਡਰ ਡਾ. ਨਵਜੋਤ ਕੌਰ ਸਿੱਧੂ ਅਤੇ ਗੌਰਵ ਸੰਧੂ ਦੀ ਅਗਵਾਈ ਹੇਠ ਸਨੌਰ ਦੇ ਮਾੜੀ ਮੰਦਰ ਵਿਚ ਲਗਾਏ ਗਏ ਕੈਂਪ ਵਿਚ 823 ਮਰੀਜ਼ਾਂ ਦਾ ਚੈਕਅਪ ਕੀਤਾ ਗਿਆ।

ਪਟਿਆਲਾ, 23 ਨਵੰਬਰ - ਪੰਜਾਬ ਵਿਚ ਕੈਂਸਰ ਦੇ ਜੰਗ ਲੜ ਰਹੀ ਵਰਲਡ ਕੈਂਸਰ ਕੇਅਰ ਵੱਲੋਂ ਐਨ.ਆਰ.ਆਈ. ਕੁਲਵੰਤ ਸਿੰਘ ਧਾਲੀਵਾਲ, ਵਰਲਡ ਕੈਂਸਰ ਕੇਅਰ ਦੇ ਬਰੈਂਡ ਐਂਬੈਸਡਰ ਡਾ. ਨਵਜੋਤ ਕੌਰ ਸਿੱਧੂ  ਅਤੇ ਗੌਰਵ ਸੰਧੂ ਦੀ ਅਗਵਾਈ ਹੇਠ ਸਨੌਰ ਦੇ ਮਾੜੀ ਮੰਦਰ ਵਿਚ ਲਗਾਏ ਗਏ ਕੈਂਪ ਵਿਚ 823 ਮਰੀਜ਼ਾਂ ਦਾ ਚੈਕਅਪ ਕੀਤਾ ਗਿਆ। ਕੈਂਪ ਦਾ ਉਦਘਾਟਨ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਾਰਾ ਨੇ ਕੀਤਾ ਅਤੇ ਬਤੌਰ ਮੁੱਖ ਮਹਿਮਾਨ ਡਾ. ਨਵਜੌਤ ਕੌਰ ਸਿੱਧੂ ਪਹੁੰਚੇ। ਇਸ ਮੌਕੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੈਂਸਰ ਨਾਲ ਲੜਨ ਲਈ ਵੱਡੇ ਉਪਰਾਲੇ ਕੀਤੇ। ਇਹੀ ਕਾਰਨ ਹੈ ਕਿ ਪੰਜਾਬ ਦੇ ਲੋਕ ਦੂਜੇ ਰਾਜਾਂ ਵਿਚ ਇਲਾਜ ਕਰਵਾਉਣ ਲਈ ਜਾਂਦੇ ਸਨ ਅਤੇ ਅੱਜ ਦੂਜੇ ਰਾਜਾਂ ਦੇ ਲੋਕ ਪੰਜਾਬ ਵਿਚ ਇਲਾਜ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ  ਪੰਜਾਬ  ਵਿਚ ਪਹਿਲੀ ਵਾਰ ਸਿਵਲ ਹਸਪਤਾਲਾਂ ਵਿਚ ਆਈ.ਸੀ.ਯੂ. ਖੋਲੇ ਗਏ ਹਨ, ਲੋਕਾਂ ਦੇ ਘਰਾਂ ਤਕ ਮੁਹੱਲਾ ਕਲੀਨਿਕਾਂ ਦੇ ਰੂਪ ਵਿਚ ਸਿਹਤ ਸਹੂੁਲਤਾਂ ਪਹੁੰਚਾਈਆਂ ਜਾ ਰਹੀਆਂ ਹਨ। ਕੈਂਸਰ ਨਾਲ ਲੜਨ ਲਈ ਪੰਜਾਬ ਸਰਕਾਰ ਹਰ ਹਸਪਤਾਲ ਵਿਚ ਇਲਾਜ਼ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਵਰਲਡ ਕੈਂਸਰ ਕੇਅਰ ਸੰਸਥਾ ਦੇ ਚੀਫ ਕੁਲਵੰਤ ਸਿੰਘ ਧਾਲੀਵਾਲ ਅਤੇ ਡਾ. ਨਵਜੋਤ ਕੌਰ ਸਿੱਧੂ ਦੀ ਸ਼ਲਾਘਾ ਕੀਤੀ ਕਿ ਜਿਨ੍ਹਾਂ ਵੱਲੋਂ ਇਹ ਵੱਡਾ ਉਪਰਾਲਾ ਕੀਤਾ ਗਿਆ ਹੈ।ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਕੈਂਸਰ ਨੂੰ ਜਾਗਰੂਕਤਾ, ਮੁਢਲੀ ਸਟੇਜ ’ਤੇ ਚੈਕ ਅਪ ਅਤੇ ਸਾਡੇ ਖਾਣ ਪੀਣ ਦੇ ਬਦਲਾਵ ਨਾਲ ਰੋਕਿਆ ਜਾ ਸਕਦਾ ਹੈ। ਸਾਨੂੰ ਸਰਲ ਜੀਵਨ ’ਤੇ ਆਉਣਾ ਪਵੇਗਾ ਅਤੇ ਫਰਾਈਡ ਤੋਂ ਤੌਬਾ ਕਰਨੀ ਪਵੇਗੀ। ਕਿਉਂਕਿ ਵਾਰ ਵਾਰ ਪ੍ਰਯੋਗ ਕੀਤਾ ਤੇਲ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਹੈ। ਡਾ. ਸਿੱਧੂ ਨੇ ਕਿਹਾ ਸਾਨੂੰ ਰੈਗੂਲਰ ਚੈਕ ਅਪ ਕਰਵਾਉਣਾ ਚਾਹੀਦਾ ਹੈ, ਜੇਕਰ ਪਹਿਲੀ ਸਟੇਜ ’ਤੇ ਕੈਂਸਰ ਦਾ ਫੜਿਆ ਜਾਵੇ ਤਾਂ ਉਸ ਦਾ ਇਲਾਜ ਅਸਾਨੀ ਨਾਲ ਹੋ ਜਾਂਦਾ ਹੈ। ਡਾ. ਸਿੱਧੂ ਨੇ ਗੌਰਵ ਸੰਧੂ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਕੀਤੇ ਗਏ ਯਤਨਾ ਦੀ ਸ਼ਲਾਘਾ ਵੀ ਕੀਤੀ। ਕੈਂਪ ਨੂੰ ਸਫਲ ਬਣਾਉਣ ਵਿਚ ਸਾਬਕਾ ਵਿਧਾਇਕ ਰਜਿੰਦਰ ਸਿੰਘ, ਮੈਡਮ ਰਵੀਇੰਦਰ ਕੌਰ, ਸਿਵਲ ਸਰਜਨ ਡਾ ਰਮਿੰਦਰ ਕੌਰ, ਡਾ. ਭਾਟੀਆ ਐਸ.ਐਮ.ਓ. ਦੁਧਣ ਸਾਧਾਂ, ਡਾ. ਤਲਵਾੜ ਸਿੱਧੂ ਰਾਜਿੰਦਰਾ ਹਸਪਤਾਲ, ਡਾ. ਮੋਹਿਤ ਰਜਿੰਦਰਾ ਹਸਪਤਾਲ, ਗੁਰਵਿੰਦਰ ਸਿੰਘ ਪਬਲਿਕ ਰਿਲੇਸ਼ਨ ਹੈਲਥ ਵਿਭਾਗ, ਬੱਬੀ ਗੋਇਲ ਪ੍ਰਧਾਨ ਸਨੌਰ ਕਾਂਗਰਸ, ਨੀਰਜ ਗਰਗ, ਸਨੋਰ, ਜਤਵਿੰਦਰ ਗਰੇਵਾਲ, ਰਾਜੀਵ ਸਰਹੰਦੀ, ਅਤੁਲ ਜਲੋਟਾ, ਬਲਿਹਾਰ ਸਮਸਪੁਰ, ਸ਼ੈਰੀ ਰਿਆੜ, ਰੋਹਿਤ ਰੋਮੀ ਸਨੌਰ, ਪ੍ਰਣਵ ਗੋਇਲ ਪ੍ਰਧਾਨ ਜਿਲਾ ਯੂੁਥ ਕਾਂਗਰਸ, ਰਣਧੀਰ ਸਿੰਘ ਧੀਰਾ, ਕੁਲਦੀਪ ਸਿੰਘ ਸਨੌਰ, ਸਚਿਨ ਕੰਬੋਜ, ਗੁਰਮੀਤ ਚੌਹਾਨ, ਮਨੀਸ਼ ਮਹਿਤਾ ਸਨੋਰ, ਲਾਲ ਸਿੰਘ ਕੌਂਂਸਲਰ ਸਨੌਰ, ਚਰਨਜੀਤ ਕੌਰ ਬਲਾਕ ਸੰਮਤੀ ਮੈਂਬਰ, ਦੀਪ ਚੰਦ ਸਰਪੰਚ, ਮੈਡਮ ਅਸ਼ਵਨੀ ਬੱਤਾ, ਅਮਰਜੀਤ ਸਿੰਘ ਸਨੌਰ, ਨਰਿੰਦਰ ਅਰੋੜਾ, ਸੋਨੂੰ ਨੌਰੰਗਵਾਲ, ਅਕਾਸ਼ ਬਾਕਸਰ, ਮੋਨੂੰ  ਅਤੇ ਸਨੀ ਸਨੌਰ ਨੇ ਵੀ ਅਹਿਮ ਭੂਮਿਕਾ ਨਿਭਾਈ।