‘ਏਕ ਸ਼ਾਮ ਖਾਂਟੂ ਵਾਲੇ ਕੇ ਨਾਮ’ ਪ੍ਰੋਗਰਾਮ ਦਾ ਆਯੋਜਨ 18 ਨਵੰਬਰ ਨੂੰ

ਐਸ.ਏ.ਐਸ. ਨਗਰ, 15 ਨਵੰਬਰ-ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼-2 ਮੁਹਾਲੀ ਵੱਲੋਂ ਮਾਰਕੀਟ ਵਿੱਚ (ਨਜਦੀਕ ਐਚ ਡੀ ਐਫ ਸੀ ਬੈਂਕ) ‘ਏਕ ਸ਼ਾਮ ਖਾਂਟੂ ਵਾਲੇ ਕੇ ਨਾਮ’ ਪ੍ਰੋਗਰਾਮ ਦਾ ਆਯੋਜਨ 18 ਨਵੰਬਰ ਨੂੰ ਸ਼ਾਮ 6 ਵਜੇ ਕੀਤਾ ਜਾ ਰਿਹਾ ਹੈ।

ਐਸ.ਏ.ਐਸ. ਨਗਰ, 15 ਨਵੰਬਰ-ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼-2 ਮੁਹਾਲੀ ਵੱਲੋਂ ਮਾਰਕੀਟ ਵਿੱਚ (ਨਜਦੀਕ ਐਚ ਡੀ ਐਫ ਸੀ ਬੈਂਕ) ‘ਏਕ ਸ਼ਾਮ ਖਾਂਟੂ ਵਾਲੇ ਕੇ ਨਾਮ’ ਪ੍ਰੋਗਰਾਮ ਦਾ ਆਯੋਜਨ 18 ਨਵੰਬਰ ਨੂੰ ਸ਼ਾਮ 6 ਵਜੇ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਸਟਿਕਰ ਜਾਰੀ ਕਰਦਿਆਂ ਮਾਰਕੀਟ ਦੇ ਦੁਕਾਨਦਾਰਾਂ ਜਗਮੀਤ ਸਿੰਘ, ਲਲਿਤ ਬੰਸਲ, ਆਸ਼ੀਸ਼ ਜੈਨ, ਪ੍ਰਭਾਤ ਗੋਇਲ, ਜਤਿਨ ਅਰੋੜਾ ਅਤੇ ਪਰਦੀਪ ਕੁਮਾਰ ਨੇ ਦੱਸਿਆ ਕਿ ਇਸ ਦੌਰਾਨ ਸੰਨੀ ਬੰਸਲ, ਭਾਵਿਕਾ ਸ਼ਰਮਾ, ਰਿਤਿਕਾ ਬੰਸਲ ਵੱਲੋਂ ਭਜਨ ਗਾਇਨ ਕੀਤੇ ਜਾਣਗੇ। ਰਾਤ 8 ਵਜੇ ਲੰਗਰ ਵਰਤਾਇਆ ਜਾਵੇਗਾ।