ਪੰਜਾਬ ਸਰਕਾਰ ਖਾਣ ਪੀਣ ਦੀਆਂ ਵਸਤੂਆਂ ਤੋਂ ਆਪਣਾ ਸੂਬਾ ਟੈਕਸ ਹਟਾ ਕੇ ਜਾ ਘਟਾ ਕੇ ਪੰਜਾਬ ਵਾਸੀਆਂ ਨੂੰ ਰਾਹਤ ਦੇ ਸਕਦੀ ਹੈ : ਬੇਗਮਪੁਰਾ ਟਾਇਗਰ ਫੋਰਸ

ਹੁਸ਼ਿਆਰਪੁਰ, 13 ਨਵੰਬਰ - ਬੇਗਮਪੁਰਾ ਟਾਇਗਰ ਫੋਰਸ ਦੀ ਇੱਕ ਮੀਟਿੰਗ ਫੋਰਸ ਦੇ ਹਲਕਾ ਚੱਬੇਵਾਲ ਦੇ ਪ੍ਰਧਾਨ ਸ਼ਨੀ ਸੀਣਾ ਦੀ ਪ੍ਰਧਾਨਗੀ ਹੇਠ ਚੱਬੇਵਾਲ ਵਿਖ਼ੇ ਹੋਈ

ਹੁਸ਼ਿਆਰਪੁਰ, 13 ਨਵੰਬਰ - ਬੇਗਮਪੁਰਾ ਟਾਇਗਰ ਫੋਰਸ ਦੀ ਇੱਕ ਮੀਟਿੰਗ ਫੋਰਸ ਦੇ ਹਲਕਾ ਚੱਬੇਵਾਲ ਦੇ ਪ੍ਰਧਾਨ ਸ਼ਨੀ ਸੀਣਾ ਦੀ ਪ੍ਰਧਾਨਗੀ ਹੇਠ ਚੱਬੇਵਾਲ ਵਿਖ਼ੇ ਹੋਈ  ਮੀਟਿੰਗ ਵਿੱਚ ਫੋਰਸ ਦੇ ਦੋਆਬਾ ਪ੍ਰਧਾਨ ਨੇਕੂ ਅਜਨੋਹਾ, ਜਿਲ੍ਹਾ ਪ੍ਰਧਾਨ ਹੈਪੀ ਫਤਹਿਗੜ ਤੇਂ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਤੀਸ਼ ਸ਼ੇਰਗੜ੍ਹ ਨੇ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ । ਮੀਟਿੰਗ ਨੂੰ ਸੰਬੋਧਨ ਕਰਦਿਆ ਫੋਰਸ ਦੇ ਆਗੂਆ ਨੇ ਕਿਹਾ ਕਿ ਸਰਕਾਰਾ ਵਾਰ ਵਾਰ ਰਸੋਈ ਗੈਸ ਸਿੰਲਡਰ ਦਾ ਰੇਟ ਵਧਾ ਕੇ ਗਰੀਬਾ ਦੀ ਰਸੋਈ ਦਾ ਸੁਆਦ ਵਿਗਾੜ ਰਹੀਆ ਹਨ ਹੁਣ ਪਿੱਛਲੇ ਦਿਨੀ ਵੀ ਗੈਸ ਸਿੰਲਡਰ ਦੇ ਰੇਟ ਵਿੱਚ ਵਾਧਾ ਵੀ ਕੀਤਾ ਹੈ । ਉਹਨਾ ਕਿਹਾ ਕਿ ਪੰਜਾਬ ਵਿਚ ਲੱਕ ਤੋੜਵੀਂ ਮਹਿੰਗਾਈ ਨੇ ਤਾ ਪਹਿਲਾ ਹੀ ਆਮ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਜਿਸ ਲਈ ਜ਼ਿੰਮੇਵਾਰ ਪੰਜਾਬ ਦੀ ਸੂਬਾ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ  ਹੈ। ਉਹਨਾਂ ਕਿਹਾ ਕਿ ਰੋਜ਼ਾਨਾ ਵਰਤੋਂ ਵਾਲਾ ਘਰੇਲੂ ਸਾਮਾਨ ਜਿਵੇਂ ਕਿ ਰਸੋਈ ਗੈਸ, ਸਬਜ਼ੀ, ਘਿਓ, ਆਟਾ, ਦਾਲ ਵਗੈਰਾ ਗ਼ਰੀਬ ਪਰਿਵਾਰਾ ਦੀ ਪਹੁੰਚ ਤੋਂ ਬਹੁਤ ਹੀ ਦੂਰ ਦਿਖਾਈ ਦੇ ਰਹੇ ਹਨ। ਜਦ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਹਰੇਕ ਦੇਸ਼ ਵਾਸੀ ਪਾਸੋਂ ਮੋਟੇ ਟੈਕਸ ਵਸੂਲੇ ਜਾ ਰਹੇ ਹਨ। ਇੰਨੇ ਟੈਕਸ ਦੇਣ ਦੇ ਬਾਵਜੂਦ ਵੀ ਪੰਜਾਬ ਵਾਸੀਆਂ ਨੂੰ ਕੋਈ ਸਹੂਲਤ ਮੁਹੱਈਆ ਨਾ  ਕਰਵਾਉਣਾ ਪੰਜਾਬ ਸਰਕਾਰ ਤੇ ਕੇਦਰ ਸਰਕਾਰ ਦੀ ਨਾਕਾਮੀ ਸਾਫ਼ ਨਜ਼ਰ ਆਉਦੀ ਹੈ । ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਚਾਹੇ ਤਾਂ ਉਹ ਖਾਣ ਪੀਣ ਦੀਆਂ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ  ਵਸਤੂਆਂ ਤੋਂ ਆਪਣਾ ਸੂਬਾ ਟੈਕਸ ਹਟਾ ਕੇ ਜਾਂ ਘਟਾ ਕੇ ਪੰਜਾਬ ਵਾਸੀਆਂ ਨੂੰ ਕੁਝ ਰਾਹਤ ਦੇ ਸਕਦੀ ਹੈ। ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਹਿਲੇ ਵਾਲੀਆਂ ਸਰਕਾਰਾਂ ਵਾਂਗ ਹੀ ਨਜ਼ਰ ਆ ਰਹੀ ਹੈ। ਜਿਸ ਦੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਅੰਤਰ ਦਿਖਾਈ ਦੇ ਰਿਹਾ ਹੈ ਆਗੂਆਂ ਨੇ ਕਿਹਾ ਕਿ ਰਸੋਈ ਵਿੱਚ ਰੋਜ਼ਾਨਾ ਵਰਤੋਂ ਵਾਲੀਆਂ ਵਸਤੂਆਂ ਨੇ ਰਸੋਈ ਦਾ ਬਜਟ ਹੀ ਖ਼ਰਾਬ ਕਰ ਕੇ ਰੱਖ ਦਿੱਤਾ ਹੈ । ਉਨ੍ਹਾਂ ਕਿਹਾ ਕਿ ਇੱਕ ਗ਼ਰੀਬ ਦਿਹਾੜੀਦਾਰ  400 ਰੁਪਏ ਦਿਹਾੜੀ ਲੈ ਕੇ ਆਪਣੇ ਪਰਿਵਾਰ ਦਾ ਪੇਟ ਨਹੀਂ ਪਾਲ ਸਕਦਾ  ਕਿਉਂਕਿ ਇਸ ਮੌਕੇ ਲਗਭਗ 35 ਰੁਪਏ ਕਿੱਲੋ ਆਟਾ ਅਤੇ  ਲੱਗਭਾਗ 60 ਕਿੱਲੋ ਦੁੱਧ ਹੋ ਗਿਆ ਹੈ ਜੋ ਕਿ ਗ਼ਰੀਬ ਪਰਿਵਾਰ ਦੀ ਪਹੁੰਚ ਤੋਂ ਕੋਹਾਂ ਦੂਰ ਹੈ । ਆਗੂਆਂ ਨੇ ਕਿਹਾ ਕਿ ਕੌੜੀ ਵੇਲ ਦੀ ਤਰ੍ਹਾਂ ਰੋਜ਼ ਦੀ ਰੋਜ਼ ਵੱਧ ਰਹੀ ਮਹਿੰਗਾਈ ਨੇ ਗਰੀਬ ਪਰਿਵਾਰਾਂ ਦਾ ਜਿਉਣਾ ਦੁੱਭਰ ਕਰ ਰੱਖਿਆ ਹੈ । ਇਸ ਮੌਕੇ ਹੋਰਨਾ ਤੋ ਇਲਾਵਾ ਸਤੀਸ਼ ਕੁਮਾਰ ਸ਼ੇਰਗੜ, ਭੂਰਾ, ਕਾਕਾ, ਹੈਪੀ, ਮੰਗਾ ਸ਼ੇਰਗੜ, ਕਾਲਾ, ਲੱਭੀ, ਸੋਨੂੰ ਨੰਗਲ ਸ਼ਹੀਦਾ, ਨਿੱਝਰ ਨਸਰਾਲਾ, ਗੋਪੀ ਜੱਟਪੁਰ, ਸਨੀ,ਜੌਤਾ,ਵਿਜੈ ਸੀਣਾ,ਬਲਵਿੰਦਰ ਅਤੇ ਵਿਜਰੇ ਕੁਮਾਰ ਸੀਣਾ ਆਦਿ ਹਾਜਰ ਸਨ ।