
ਅਵਤਾਰ ਮੈਡੀਕਲ ਸਟੋਰ ਤੇ ਲੱਗੀ ਅੱਗ ਵਿੱਚ ਹੋਇਆ ਕੁੱਲ 4 ਲੱਖ ਦਾ ਨੁਕਸਾਨ
ਗੜਸ਼ੰਕਰ, 13 ਨੰਵਬਰ-ਗੜਸ਼ੰਕਰ ਦੇ ਰੇਲਵੇ ਰੋਡ ਤੇ ਸਥਿਤ ਅਵਤਾਰ ਮੈਡੀਕਲ ਸਟੋਰ ਚ ਪਿਛਲੇ ਦਿਨੀ ਲੱਗੀ ਅੱਗ ਵਿਚ ਕੁੱਲ ਨੁਕਸਾਨ ਦਾ ਜਾਇਜਾ ਲੈਣ ਉਪਰੰਤ 4 ਲੱਖ ਰੁ: ਤੋਂ ਵੱਧ ਰਕਮ ਦੇ ਨੁਕਸਾਨ ਹੋਣ ਪੁਸ਼ਟੀ ਹੋਈ ਹੈ।
ਗੜਸ਼ੰਕਰ, 13 ਨੰਵਬਰ-ਗੜਸ਼ੰਕਰ ਦੇ ਰੇਲਵੇ ਰੋਡ ਤੇ ਸਥਿਤ ਅਵਤਾਰ ਮੈਡੀਕਲ ਸਟੋਰ ਚ ਪਿਛਲੇ ਦਿਨੀ ਲੱਗੀ ਅੱਗ ਵਿਚ ਕੁੱਲ ਨੁਕਸਾਨ ਦਾ ਜਾਇਜਾ ਲੈਣ ਉਪਰੰਤ 4 ਲੱਖ ਰੁ: ਤੋਂ ਵੱਧ ਰਕਮ ਦੇ ਨੁਕਸਾਨ ਹੋਣ ਪੁਸ਼ਟੀ ਹੋਈ ਹੈ।
ਅਵਤਾਰ ਸਿੰਘ ਪੁੱਤਰ ਸਦਾ ਰਾਮ ਮਾਲਕ ਅਵਤਾਰ ਮੈਡੀਕਲ ਸਟੋਰ ਤੋਂ ਜਗਤਾਰ ਸਿੰਘ ਅਨੁਸਾਰ ਅਨੁਸਾਰ 7 ਨਵੰਬਰ ਦੀ ਰਾਤ 9 ਵਜੇ ਉਹ ਆਪਣੇ ਸਟੋਰ ਨੂੰ ਬੰਦ ਕਰਕੇ ਘਰ ਗਏ ਸਨ ਅਤੇ ਸਵੇਰੇ ਆ ਕੇ ਜਦ ਉਨਾਂ ਦੇਖਿਆ ਤੇ ਦੁਕਾਨ ਦੇ ਅੰਦਰ ਧੂਆਂ ਨਿਕਲ ਰਿਹਾ ਸੀ ਅੰਦਰ ਦਾਖਲ ਹੋਣ ਤੇ ਪਤਾ ਲੱਗਾ ਕਿ ਦੁਕਾਨ ਦੇ ਪਿਛਲੇ ਹਿੱਸੇ ਵਿਚ ਸ਼ਾਰਟ ਸਰਕਟ ਹੋਣ ਦੇ ਨਾਲ ਅੱਗ ਲੱਗੀ ਹੋਈ ਸੀ ਹਾਲਾਂਕਿ ਅੱਗ ਧੁਖਦੀ ਅੱਗੇ ਵਧ ਰਹੀ ਸੀ ਪਰ ਇਸ ਸੁਲਗਦੀ ਅੱਗ ਨੇ ਕਾਫੀ ਕੀਮਤੀ ਦਵਾਈਆਂ ਨੂੰ ਨਸ਼ਟ ਕਰ ਦਿੱਤਾ ਸੀ। ਉਹਨਾਂ ਦੱਸਿਆ ਕਿ ਪੂਰੀ ਕੈਲਕੂਲੇਸ਼ਨ ਕਰਨ ਤੋਂ ਬਾਅਦ ਪਤਾ ਲੱਗਾ ਕਿ ਚਾਰ ਲੱਖ ਰੁ: ਤੋਂ ਵੱਧ ਹੀ ਰਕਮ ਦੀ ਦਵਾਈ ਸੜ ਕੇ ਪੂਰੀ ਤਰਾਂ ਨਸਟ ਹੋ ਗਈ ਹੈ। ਗੜਸੰਕਰ ਪੁਲਿਸ ਵੱਲੋਂ ਇਸ ਸਬੰਧੀ ਧਾਰਾ 427 ਆਈ ਪੀ ਐਸ ਦਰਜ ਰੋਜਨਾਮਚਾ ਕੀਤੀ ਜਾ ਚੁੱਕੀ ਹੈ।
