ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ

ਐਸ.ਏ.ਐਸ.ਨਗਰ, 8 ਨਵੰਬਰ - ਸਰਕਾਰੀ ਕਾਲਜ ਫੇਜ਼-6 ਵਿਖੇ ਪ੍ਰਿੰਸੀਪਲ ਸ਼੍ਰੀਮਤੀ ਹਰਜੀਤ ਗੁਜਰਾਲ ਦੀ ਅਗਵਾਈ ਵਿੱਚ ਰੈਡ ਰਿਬਨ ਕਲੱਬ ਵੱਲੋਂ ਐਚਆਈਵੀ ਏਡਜ਼, ਖੂਨਦਾਨ ਕੈਂਪ, ਫਸਟ ਏਡ ਵਿਸ਼ਿਆਂ ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ।

ਐਸ.ਏ.ਐਸ.ਨਗਰ, 8 ਨਵੰਬਰ - ਸਰਕਾਰੀ ਕਾਲਜ ਫੇਜ਼-6 ਵਿਖੇ ਪ੍ਰਿੰਸੀਪਲ ਸ਼੍ਰੀਮਤੀ ਹਰਜੀਤ ਗੁਜਰਾਲ ਦੀ ਅਗਵਾਈ ਵਿੱਚ ਰੈਡ ਰਿਬਨ ਕਲੱਬ ਵੱਲੋਂ ਐਚਆਈਵੀ ਏਡਜ਼, ਖੂਨਦਾਨ ਕੈਂਪ, ਫਸਟ ਏਡ ਵਿਸ਼ਿਆਂ ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ।

ਇਸ ਮੌਕੇ ਵਿਦਿਆਰਥੀਆਂ ਨੇ ਖੂਨਦਾਨ ਕਰਨ ਦੇ ਫਾਇਦੇ ਅਤੇ ਐਚਆਈਵੀ/ਏਡਜ਼ ਤੋਂ ਬਚਾਅ ਬਾਰੇ ਪੋਸਟਰਾਂ ਰਾਹੀਂ ਜਾਣਕਾਰੀ ਦਿੱਤੀ। ਇਸ ਮੌਕੇ ਪਰਵਿੰਦਰ ਕੌਰ ਬੀ.ਏ-3 ਨੇ ਪਹਿਲਾ, ਆਫੀਆ ਸ਼ੇਖ ਬੀ. ਐਸ. ਸੀ -1 ਬਾਇਓਟੈਕ ਨੇ ਦੂਜਾ ਅਤੇ ਸਿਮਰਨ ਬੀ. ਐਸ. ਸੀ -2 ਨੇ ਤੀਜਾ ਸਥਾਨ ਹਾਸਿਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।

ਇਸ ਮੌਕੇ ਕਾਲਜ ਦੇ ਵਾਈਜ ਪ੍ਰਿੰਸੀਪਲ ਪ੍ਰੋ. ਸੁਨੀਤਾ ਮਿੱਤਲ, ਪ੍ਰੋ ਅਰਵਿੰਦਰ ਕੌਰ, ਪ੍ਰੋ. ਪ੍ਰਭਜੋਤ ਕੌਰ, ਰੈਡ ਰੀਬਨ ਕਲੱਬ ਦੀ ਕੰਨਵੀਨਰ ਪ੍ਰੋ. ਮੁਨੀਸ਼ਾ, ਸ੍ਰੀਮਤੀ ਰਾਜਵੰਤ ਕੌਰ, ਪ੍ਰੋ. ਜਸਕੀਰਤ ਕੌਰ ਹਾਜਰ ਸਨ।