
ਸੀਟੂ ਯੂਨੀਅਨ ਵਲੋਂ 12 ਘੰਟੇ ਦਿਹਾੜੀ ਵਾਲਾ ਨੋਟੀਫਿਕੇਸ਼ਨ ਰੱਦ ਕਰਨ ਰੇਲਵੇ ਅਤੇ ਬਿਜਲੀ ਬੋਰਡ ਦਾ ਨਿੱਜੀਕਰਨ ਬੰਦ ਕਰ ਦੀ ਕੀਤੀ ਮੰਗ : ਮਹਿੰਦਰ ਕੁਮਾਰ ਬੱਡੋਆਣ , ਜਤਿੰਦਰ ਪਾਲ
ਸੀਟੂ ਯੂਨੀਅਨ ਵਲੋਂ 12 ਘੰਟੇ ਦਿਹਾੜੀ ਵਾਲਾ ਨੋਟੀਫਿਕੇਸ਼ਨ ਰੱਦ ਕਰਨ ਰੇਲਵੇ ਅਤੇ ਬਿਜਲੀ ਬੋਰਡ ਦਾ ਨਿੱਜੀਕਰਨ ਬੰਦ ਕਰ ਦੀ ਕੀਤੀ ਮੰਗ : ਮਹਿੰਦਰ ਕੁਮਾਰ ਬੱਡੋਆਣ , ਜਤਿੰਦਰ ਪਾਲ
ਗੜ੍ਹਸੰਕਰ 07 ਨਵੰਬਰ - ਲਾਲ ਝੰਡਾ ਭੱਠਾ ਵਰਕਰਜ਼ ਯੂਨੀਅਨ ਸੀਟੂ ਵਲੋ ਚੱਗਰਾ ਭੱਠਿਆ ਉਤੇ ਮਜ਼ਦੂਰਾ ਦਾ ਭਰਵਾ ਇਕੱਠ ਕੀਤਾ ਗਿਆ ਇਸ ਇਕੱਠ ਨੂੰ ਲਾਲ ਝੰਡਾ ਭੱਠਾ ਵਰਕਰ ਯੂਨੀਅਨ ਸੀਟੂ ਪੰਜਾਬ ਦੇ ਪਰਧਾਨ ਮਹਿੰਦਰ ਕੁਮਾਰ ਬੱਡੋਆਣ ਜਨਰਲ ਸਕੱਤਰ ਜਤਿੰਦਰ ਪਾਲ ਨੇ ਸਬੋਧਨ ਕਰਦੇ ਹੋਏ ਕਿਹਾ ਕਿ ਜੋ ਪੰਜਾਬ ਸਰਕਾਰ ਨੇ 12 ਘੰਟੇ ਡਿਊਟੀ ਕਰਨ ਦਾ ਨੋਟੀਫਿਕੇਸ਼ਨ ਕੀਤਾ ਹੈ ਉਸ ਦੀ ਨਿੰਦਾ ਕੀਤੀ ਅਤੇ ਰੱਦ ਕਰਨ ਦੀ ਮੰਗ ਕੀਤੇ ਇਸੇ ਤਰਾ ਜੋ ਕੇਦਰ ਦੀ ਸਰਕਾਰ ਨਿੱਜੀਕਰਨ ਵੱਲ ਵਧ ਰਹੀ ਹੈ ਉਸ ਨੂੰ ਰੋਕਣ ਲਈ ਲੋਕਾ ਨੂੰ ਲਾਮਬੰਦ ਕਰਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ ਮੋਦੀ ਸਰਕਾਰ ਨੇ ਮਹਿੰਗਾਈ ਵਧਾ ਕੇ ਮਜ਼ਦੂਰਾ ਦਾ ਜਿਊਣਾ ਦੁਭਰ ਕਰ ਦਿੱਤਾ ਮਜ਼ਦੂਰਾ ਨੂੰ ਮਿਲੇ ਕਾਨੂੰਨੀ ਹੱਕ ਖਤਮ ਕੀਤੇ ਜਾ ਰਹੇ ਹਨ ਮਨਰੇਗਾ ਦਾ ਭੋਗ ਪਾਇਆ ਜਾ ਰਿਹਾ ਹੈ ਇਸ ਦੇ ਬਜਟ ਵਿੱਚ ਮੋਦੀ ਸਰਕਾਰ ਵਲੋ 10000 ਕਰੋੜ ਦੀ ਕਟੋਤੀ ਕਰਕੇ ਮਜ਼ਦੂਰਾ ਦੇ ਕੰਮ ਦੇ ਦਿਨਾ ਤੇ ਵੱਡਾ ਹਮਲਾ ਬੋਲ ਦਿੱਤਾ ਹੈ ਆਗੂਆ ਨੇ ਮੰਗ ਕੀਤੀ ਸਕੀਮ ਵਰਕਰਾ ਨੂੰ ਪੱਕਾ ਕੀਤਾ ਕੀਤਾ ਜਾਵੇ ਬਿਜਲੀ ਵਿਭਾਗ ਰੇਲਵੇ ਸੁਮੇਤ ਸਾਰੇ ਸਰਕਾਰੀ ਮਹਿਕਮਿਆ ਦਾ ਨਿੱਜੀਕਰਨ ਬੰਦ ਕੀਤਾ ਜਾਵੇ ਮਜ਼ਦੂਰ ਜਮਾਤ ਉਤੇ ਜੋ ਕੇਦਰ ਅਤੇ ਪੰਜਾਬ ਸਰਕਾਰ ਨੇ ਹਮਲਾ ਕੀਤਾ ਹੋਇਆ ਹੈ ਜਿਸ ਵਿਰੁਧ ਸੀਟੂ ਲੋਕਾ ਨੂੰ ਲਾਮਬੰਦ ਕਰਕੇ ਲੋਕਾ ਨੂੰ ਸ਼ੰਘਰਸ਼ਾ ਵਿੱਚ ਪਾ ਰਹੀ ਹੈ ਇਸ ਮੋਕੇ ਮਜ਼ਦੂਰਾ ਨੇ ਜ਼ੋਰਦਾਰ ਅਵਾਜ਼ ਵਿੱਚ ਅਮਰੀਕਾ ਸਾਮਰਾਜ ਦੇ ਹੱਥਠੋਕਾ ਇਜ਼ਰਾਇਲ ਸਰਕਾਰ ਵਲੋ ਫਲਸਤੀਨੀਆ ਦੀ ਜੋ ਨਸਲਕੁਸ਼ੀ ਕੀਤੀ ਜਾ ਹੀ ਹੈ ਦਾ ਵਿਰੋਧ ਕਰਦਿਆ ਫਲਸਤੀਨੀ ਲੋਕਾ ਨਾਲ ਖੜਦਿਆ ਅਤੇ ਇਸ ਘਨੋਣੀ ਜੰਗ ਨੂੰ ਬੰਦ ਕਰਨ ਦੀ ਜ਼ੋਰਦਾਰ ਮੰਗ ਕੀਤੀ ਇਸ ਮੋਕੇ ਜਿਲਾ ਪ੍ਧਾਨ ਧਨਪਤ ਸੇਵਾ ਰਾਮ ਕਿ੍ਸ਼ਨ ਕੁਮਾਰ ਅਤੇ ਹੋਰ ਸਾਥੀਆ ਨੇ ਸਬੋਧਨ ਕੀਤਾ ਇਸ ਮੋਕੇ ਸਾਮਰਾਜੀ ਧਾੜਵੀਆ ਦਾ ਪੁਤਲਾ ਵੀ ਫੂਕਿਆ ਗਿਆ ।
