ਬਲਾਚੌਰ ਹਲਕੇ ਦੀ ਮਾਣਯੋਗ ਸ਼ਖ਼ਸੀਅਤ ਸੁਨੀਤਾ ਚੌਧਰੀ ਦਾ ਦਿਹਾਂਤ, ਅੱਜ ਦੁਪਹਿਰ 12 ਵਜੇ ਕਰੀਮਪੁਰ ਧਿਆਨੀ ਵਿਖੇ ਕੀਤਾ ਜਾਵੇਗਾ ਅਤਿੰਮ ਸੰਸਕਾਰ

ਗੜ੍ਹਸ਼ੰਕਰ 7 ਅਕਤੂਬਰ - ਬਹੁਤ ਹੀ ਦੁੱਖਦਾਈ ਖਬਰ ਹੈ ਕਿ ਹਲਕਾ ਬਲਾਚੌਰ ਦੇ ਚਾਰ ਵਾਰ ਵਿਧਾਇਕ ਰਹੇ ਸਾਬਕਾ ਮੁੱਖ ਸੰਸਦੀ ਸਕੱਤਰ ਸਵ ਚੌਧਰੀ ਨੰਦ ਲਾਲ ਦੇ ਨੂੰਹ ਤੇ 2022 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ, ਨਾਮਵਰ ਸ਼ਖ਼ਸੀਅਤ, ਸੀਨੀਅਰ ਅਕਾਲੀ ਆਗੂ ਬੀਬੀ ਸੁਨੀਤਾ ਚੌਧਰੀ ਸਵੇਰੇ ਚੰਡੀਗੜ੍ਹ ਆਪਣੇ ਗ੍ਰਹਿ ਵਿਖੇ ਹਾਰਟ ਅਟੈਕ ਆ ਜਾਣ ਕਾਰਨ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦਿਆਂ ਹੋਇਆਂ ਗੁਰੂ ਚਰਨਾਂ ਵਿਚ ਜਾ ਵਿਰਾਜੇ ਹਨ।

ਗੜ੍ਹਸ਼ੰਕਰ  7 ਅਕਤੂਬਰ - ਬਹੁਤ ਹੀ ਦੁੱਖਦਾਈ ਖਬਰ ਹੈ ਕਿ ਹਲਕਾ ਬਲਾਚੌਰ ਦੇ ਚਾਰ ਵਾਰ ਵਿਧਾਇਕ ਰਹੇ ਸਾਬਕਾ ਮੁੱਖ ਸੰਸਦੀ ਸਕੱਤਰ ਸਵ ਚੌਧਰੀ ਨੰਦ ਲਾਲ ਦੇ ਨੂੰਹ ਤੇ 2022 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ, ਨਾਮਵਰ ਸ਼ਖ਼ਸੀਅਤ, ਸੀਨੀਅਰ ਅਕਾਲੀ ਆਗੂ ਬੀਬੀ ਸੁਨੀਤਾ ਚੌਧਰੀ ਸਵੇਰੇ ਚੰਡੀਗੜ੍ਹ ਆਪਣੇ ਗ੍ਰਹਿ ਵਿਖੇ ਹਾਰਟ ਅਟੈਕ ਆ ਜਾਣ ਕਾਰਨ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦਿਆਂ ਹੋਇਆਂ ਗੁਰੂ ਚਰਨਾਂ ਵਿਚ ਜਾ ਵਿਰਾਜੇ ਹਨ। ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ। ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਬੀਬੀ ਸੁਨੀਤਾ ਚੌਧਰੀ ਦਾ 8 ਅਕਤੂਬਰ ਨੂੰ ਦੁਪਹਿਰ 12ਵਜੇ ਉਹਨਾਂ ਦੇ ਪਿੰਡ ਕਰੀਮਪੁਰ ਧਿਆਨੀ (ਬਲਾਕ ਸੜੋਆ) ਵਿਖੇ ਅਤਿੰਮ ਸੰਸਕਾਰ ਕੀਤਾ ਜਾਵੇਗਾ।