ਨਿੱਜੀ ਤਸਵੀਰਾਂ ਤੇ ਵੀਡੀਓਜ਼ ਵਾਇਰਲ ਕਰਨ ਦੇ ਲਾਏ ਦੋਸ਼

ਪਟਿਆਲਾ, 3 ਨਵੰਬਰ : ਸਥਾਨਕ ਦਰਸ਼ਨ ਨਗਰ ਦੀ ਮਨਪ੍ਰੀਤ ਕੌਰ ਨੇ ਅਨਾਜ ਮੰਡੀ ਥਾਣੇ ਅਧੀਨ ਆਉਂਦੇ ਅਲੀਪੁਰ ਅਰਾਈਆਂ ਦੇ ਪ੍ਰਦੀਪ ਸਿੰਘ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਨੇ ਮਨਪ੍ਰੀਤ ਕੌਰ ਦੇ ਮੋਬਾਇਲ ਫੋਨ 'ਚੋਂ ਧੋਖੇ ਨਾਲ ਨਿੱਜੀ ਤਸਵੀਰਾਂ ਅਤੇ ਵੀਡੀਓਜ਼ ਕੱਢਣ ਤੋਂ ਤੋਂ ਉਸਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਤੇ ਬਾਦ ਵਿੱਚ ਇਹ ਤਸਵੀਰਾਂ ਅਤੇ ਵੀਡੀਓਜ਼ ਇੰਸਟਾਗ੍ਰਾਮ 'ਤੇ ਅੱਪਲੋਡ ਕਰਕੇ ਵਾਇਰਲ ਕਰ ਦਿੱਤੀਆਂ।

ਪਟਿਆਲਾ, 3 ਨਵੰਬਰ : ਸਥਾਨਕ ਦਰਸ਼ਨ ਨਗਰ ਦੀ ਮਨਪ੍ਰੀਤ ਕੌਰ ਨੇ ਅਨਾਜ ਮੰਡੀ ਥਾਣੇ ਅਧੀਨ ਆਉਂਦੇ ਅਲੀਪੁਰ ਅਰਾਈਆਂ ਦੇ ਪ੍ਰਦੀਪ ਸਿੰਘ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਨੇ ਮਨਪ੍ਰੀਤ ਕੌਰ ਦੇ ਮੋਬਾਇਲ ਫੋਨ 'ਚੋਂ ਧੋਖੇ ਨਾਲ ਨਿੱਜੀ ਤਸਵੀਰਾਂ ਅਤੇ ਵੀਡੀਓਜ਼ ਕੱਢਣ ਤੋਂ ਤੋਂ ਉਸਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਤੇ ਬਾਦ ਵਿੱਚ ਇਹ ਤਸਵੀਰਾਂ ਅਤੇ ਵੀਡੀਓਜ਼ ਇੰਸਟਾਗ੍ਰਾਮ 'ਤੇ ਅੱਪਲੋਡ ਕਰਕੇ ਵਾਇਰਲ ਕਰ ਦਿੱਤੀਆਂ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਿਦੇਸ਼ ਜਾਣ ਦੇ ਮਕਸਦ ਨਾਲ ਦੋਵਾਂ ਦਾ ਵਿਆਹ 2021 ਵਿੱਚ ਕਰਵਾਇਆ ਗਿਆ ਸੀ ਤੇ ਵਿਦੇਸ਼ ਜਾਣ ਦਾ ਸਾਰਾ ਖ਼ਰਚਾ ਕਥਿਤ ਦੋਸ਼ੀ ਧਿਰ ਵੱਲੋਂ ਕੀਤਾ ਜਾਣਾ ਸੀ, ਇਸਤੋਂ ਇਲਾਵਾ ਦੋਵਾਂ ਦਾ ਕੋਈ ਰਿਸ਼ਤਾ ਨਹੀਂ ਹੈ।