
ਨਿੱਕੀਆਂ ਕਰੂੰਬਲਾਂ ਸਾਹਿਤ ਸਿਰਜਣਾ ਮੁਕਾਬਲੇ 5 ਨਵੰਬਰ ਨੂੰ ਕਰਵਾਏ ਜਾਣਗੇ
ਮਾਹਿਲਪੁਰ : ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਪੰਜਾਬੀ ਦੇ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਵੱਲੋਂ ਬੱਚਿਆਂ ਦੀ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਮੰਤਵ ਨਾਲ ਹਰ ਸਾਲ ਕਰਵਾਏ ਜਾਂਦੇ ਸਾਹਿਤ ਸਿਰਜਣਾ ਮੁਕਾਬਲੇ ਇਸ ਵਾਰ 5 ਨਵੰਬਰ ਐਤਵਾਰ ਨੂੰ ਕਰੂੰਬਲਾਂ ਭਵਨ ( ਗੜਸ਼ੰਕਰ ਰੋਡ ਬੈਕ ਸਾਈਡ ਆਈ ਸੀ ਆਈ ਸੀ ਆਈ ਬੈਂਕ) ਮਹਿਲਪੁਰ ਵਿੱਚ ਸਵੇਰੇ 10 ਵਜੇ ਕਰਵਾਏ ਜਾਣਗੇ
ਮਾਹਿਲਪੁਰ : ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਪੰਜਾਬੀ ਦੇ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਵੱਲੋਂ ਬੱਚਿਆਂ ਦੀ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਮੰਤਵ ਨਾਲ ਹਰ ਸਾਲ ਕਰਵਾਏ ਜਾਂਦੇ ਸਾਹਿਤ ਸਿਰਜਣਾ ਮੁਕਾਬਲੇ ਇਸ ਵਾਰ 5 ਨਵੰਬਰ ਐਤਵਾਰ ਨੂੰ ਕਰੂੰਬਲਾਂ ਭਵਨ ( ਗੜਸ਼ੰਕਰ ਰੋਡ ਬੈਕ ਸਾਈਡ ਆਈ ਸੀ ਆਈ ਸੀ ਆਈ ਬੈਂਕ) ਮਹਿਲਪੁਰ ਵਿੱਚ ਸਵੇਰੇ 10 ਵਜੇ ਕਰਵਾਏ ਜਾਣਗੇ l ਰਸਾਲੇ ਦੇ ਸੰਪਾਦਕ ਬਲਜਿੰਦਰ ਮਾਨ ਅਤੇ ਸਰਪ੍ਰਸਤ ਬੱਗਾ ਸਿੰਘ ਆਰਟਿਸਟ ਨੇ ਕਿਹਾ ਕਿ ਇਹਨਾਂ ਮੁਕਾਬਲਿਆਂ ਵਿੱਚ ਛੇਵੀਂ ਤੋਂ ਪਲੱਸ ਟੂ ਤੱਕ ਦੇ ਇਕ ਸਕੂਲ ਦੇ ਤਿੰਨ ਵਿਦਿਆਰਥੀ ਭਾਗ ਲੈ ਸਕਦੇ ਹਨl ਇਸ ਮੁਕਾਬਲੇ ਦੇ ਸਾਰੇ ਭਾਗੀਦਾਰਾਂ ਨੂੰ ਪੁਸਤਕਾਂ ਦੇ ਸੈੱਟ ਤੋਹਫੇ ਵਜੋਂ ਦਿੱਤੇ ਜਾਣਗੇ l ਪੰਜਾਬੀ ਭਾਸ਼ਾ ਵਿੱਚ ਲੇਖ, ਕਹਾਣੀ ਅਤੇ ਕਵਿਤਾ ਦਾ ਵਿਸ਼ਾ ਮੌਕੇ ਤੇ ਦਿੱਤਾ ਜਾਵੇਗਾ l ਜੇਤੂ ਰਚਨਾਵਾਂ ਨੂੰ ਨਗਦ ਇਨਾਮ ਤੋਂ ਇਲਾਵਾ ਨਿੱਕੀਆਂ ਕਰੂੰਬਲਾਂ ਰਸਾਲੇ ਵਿੱਚ ਪ੍ਰਕਾਸ਼ਿਤ ਵੀ ਕੀਤਾ ਜਾਵੇਗਾ l ਮੁਕਾਬਲੇ ਦੀ ਐਂਟਰੀ ਮੁਫਤ ਹੈ ਅਤੇ ਚਾਹਵਾਨ ਸਕੂਲ ਮੁਖੀ ਬੱਚਿਆਂ ਦੇ ਵੇਰਵੇ 30 ਅਕਤੂਬਰ ਤੱਕ ਸੰਪਾਦਕ ਨੂੰ ਭੇਜ ਸਕਦੇ ਹਨ l ਸੁਰ ਸੰਗਮ ਵਿਦਿਅਕ ਟਰਸਟ ਦਾ ਫੈਸਲਾ ਆਖਰੀ ਹੋਵੇਗਾ। ਟਰਸਟ ਦੀ ਹੋਈ ਇਸ ਬੈਠਕ ਵਿੱਚ ਪ੍ਰਿੰਸੀਪਲ ਮਨਜੀਤ ਕੌਰ, ਹਰਮਨਪ੍ਰੀਤ ਕੌਰ, ਹਰਵੀਰ ਮਾਨ, ਸੁਖਮਨ ਸਿੰਘ, ਮਨਜਿੰਦਰ ਸਿੰਘ, ਪਵਨ ਸਕਰੂਲੀ ਚੈਂਚਲ ਸਿੰਘ ਬੈਂਸ, ਕੁਲਦੀਪ ਕੌਰ ਬੈਂਸ ਹਾਜ਼ਰ ਹੋਏ l
