ਅਦਾਰਾ "ਸ਼ਿਵਾਲਿਕ ਨਿਊਜ਼" ਪੰਜਾਬੀ ਅਖਬਾਰ ਦਾ ਨੌਵਾਂ ਅੰਕ ਹੋਇਆ ਰਿਲੀਜ਼

ਗੜ੍ਹਸ਼ੰਕਰ 01 ਨਵੰਬਰ- ਸ਼ਹਿਰ ਦੇ ਸਥਾਨਕ ਪਿੰਕ ਰੋਜ਼ ਹੋਟਲ ਗੜ੍ਹਸ਼ੰਕਰ ਵਿਖੇ ਅਦਾਰਾ "ਸ਼ਿਵਾਲਿਕ ਨਿਊਜ਼" ਵਲੋ ਮਹੀਨਾ ਵਾਰ ਪੰਜਾਬੀ ਅਖਬਾਰ ਦਾ ਨੌਵੇ ਅੰਕ ਮੌਕੇ ਰਿਲੀਜ਼ ਸਮਾਰੋਹ ਸਮਾਗਮ ਕਰਵਾਇਆ ਗਿਆ ।

ਅਦਾਰਾ ਸ਼ਿਵਾਲਿਕ ਨਿਊਜ਼ ਸਮਾਜਿਕ ਕੰਮਾ ਵਿੱਚ ਵੀ ਬਣ ਰਿਹਾ ਮੋਹਰੀ :- ਭਾਈ ਕੇਵਲ ਸਿੰਘ
ਗੜ੍ਹਸ਼ੰਕਰ 01 ਨਵੰਬਰ- ਸ਼ਹਿਰ ਦੇ ਸਥਾਨਕ ਪਿੰਕ ਰੋਜ਼ ਹੋਟਲ ਗੜ੍ਹਸ਼ੰਕਰ ਵਿਖੇ ਅਦਾਰਾ "ਸ਼ਿਵਾਲਿਕ ਨਿਊਜ਼" ਵਲੋ ਮਹੀਨਾ ਵਾਰ ਪੰਜਾਬੀ ਅਖਬਾਰ ਦਾ ਨੌਵੇ ਅੰਕ ਮੌਕੇ ਰਿਲੀਜ਼ ਸਮਾਰੋਹ ਸਮਾਗਮ ਕਰਵਾਇਆ ਗਿਆ । ਨੌਵੇਂ ਅੰਕ ਨੂੰ ਤਪ ਅਸਥਾਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਸ਼੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਭਾਈ ਕੇਵਲ ਸਿੰਘ ਵਲੋ ਪਹੁੰਚੀਆ ਹੋਈਆ ਸਮੂਹ ਸ਼ਖਸੀਅਤਾ ਦੀ ਮੋਜੂਦਗੀ ਵਿੱਚ ਰਿਲੀਜ਼ ਕੀਤਾ ਗਿਆ ਅਤੇ ਉਹਨਾਂ ਕਿਹਾ ਕਿ ਅਦਾਰਾਂ ਸ਼ਿਵਾਲਿਕ ਨਿਊਜ਼ ਇਲਾਕੇ ਅੰਦਰ ਜਿੱਥੇ ਹਰ ਤਰ੍ਹਾ ਦੇ ਮੁੱਦੇ ਸਰਕਾਰ ਦੇ ਧਿਆਨ ਵਿੱਚ ਲਿਆਦਾ ਹੈ ਉਥੇ ਹੀ ਅਦਾਰਾ ਸ਼ਿਵਾਲਿਕ ਨਿਊਜ਼ ਸਮਾਜਿਕ ਕੰਮਾ ਵਿੱਚ ਵੀ ਮੋਹਰੀ ਬਣ ਰਿਹਾ ਹੈ। ਇਸ ਮੌਕੇ ਉਹਨਾਂ ਭਗਵਾਨ ਸ਼੍ਰੀ ਵਾਲਮੀਕਿ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਮੁੱਚੀ ਮਾਨਵਤਾ ਨੂੰ ਵਧਾਈ ਦਿੱਤੀ । ਇਸ ਮੌਕੇ ਮੱਖਣ ਸਿੰਘ ਵਾਹਿਦਪੁਰ,ਜੀਤ ਸਿੰਘ ਬਗਵਾਈ, ਸਰਪੰਚ ਕੁਲਦੀਪ ਕੁਮਾਰ ਬੋੜਾ,ਸੁਰਿੰਦਰ ਪਾਲ ਸਿੰਘ ਬਾਹੜਾ,ਨਵਕਾਂਤ ਭਰੋਮਜ਼ਾਰਾ, ਰਣਜੀਤ ਸਿੰਘ, ਸਤੀਸ਼ ਕੁਮਾਰ ਸੋਨੀ ਨੇ ਸਬੋਧਨ ਕਰਦਿਆ ਅਦਾਰਾ ਸ਼ਿਵਾਲਿਕ ਨਿਊਜ਼ ਨੂੰ ਵਧਾਈ ਦਿੰਦਿਆ ਕਿਹਾ ਕਿ ਅਦਾਰਾਂ ਸ਼ਿਵਾਲਿਕ ਨਿਊਜ਼ ਹੱਕ ਸੱਚ ਦੀ ਅਵਾਜ਼ ਬੁਲੰਦ ਕਰ ਰਿਹਾ ਹੈ ਅਤੇ ਹਮੇਸ਼ਾ ਹੀ ਹੱਕ ਸੱਚ ਦੀ ਅਵਾਜ਼ ਬੁਲੰਦ ਕਰਦਾ ਰਹੇ । ਇਸ ਮੌਕੇ ਡਾ ਕੁਲਵਰਨ ਸਿੰਘ, ਭਾਈ ਸੁਖਦੇਵ ਸਿੰਘ, ਸਰਪੰਚ ਜਰਨੈਲ ਸਿੰਘ,ਅਵਤਾਰ ਸਿੰਘ ਬੀਰਮਪੁਰ,ਅਮਰੀਕ ਲਾਲ,ਪੱਤਰਕਾਰ ਜਸਵੀਰ ਝੱਲੀ,ਹੈਪੀ ਸਾਧੋਵਾਲ, ਪੱਤਰਕਾਰ ਸੁਖਵਿੰਦਰ ਸਿੰਘ, ਪੱਤਰਕਾਰ ਬਲਜਿੰਦਰ ਕੁਮਾਰ,ਪਲਵਿੰਦਰ ਕੁਮਾਰ,ਸਾਜਨ ਅਤੇ ਹੋਰ ਪੱਤਵੰਤੇ ਹਾਜ਼ਰ ਸਨ । ਸਟੇਜ ਦੀ ਭੂਮਿਕਾ ਡਾ ਲਖਵਿੰਦਰ ਸਿੰਘ ਬਿਲੜੋ ਵਲੋ ਨਿਭਾਈ ਗਈ ।