ਲੜਕਿਆਂ ਦੇ ਰਾਜ ਪੱਧਰੀ ਹੈਂਡਬਾਲ ਤੇ ਤੈਰਾਕੀ ਮੁਕਾਬਲੇ ਸ਼ੁਰੂ ਹੈਂਡਬਾਲ ਦੇ ਉਦਘਾਟਨੀ ਮੈਚ ਵਿੱਚ ਐਸ. ਏ. ਐਸ. ਨਗਰ ਨੇ ਮਲੇਰਕੋਟਲਾ ਨੂੰ ਹਰਾਇਆ

ਐਸ ਏ ਐਸ ਨਗਰ, 28 ਅਕਤੂਬਰ - ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾਣ ਵਾਲੇ ਲੜਕਿਆਂ ਦੇ ਰਾਜ ਪੱਧਰੀ ਹੈਂਡਬਾਲ ਅਤੇ ਤੈਰਾਕੀ ਮੁਕਾਬਲੇ ਅੱਜ ਵੱਖ-ਵੱਖ ਮੈਦਾਨਾਂ ਵਿੱਚ ਸ਼ੁਰੂ ਹੋਏ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ।

ਐਸ ਏ ਐਸ ਨਗਰ, 28 ਅਕਤੂਬਰ - ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾਣ ਵਾਲੇ ਲੜਕਿਆਂ ਦੇ ਰਾਜ ਪੱਧਰੀ ਹੈਂਡਬਾਲ ਅਤੇ ਤੈਰਾਕੀ ਮੁਕਾਬਲੇ ਅੱਜ ਵੱਖ-ਵੱਖ ਮੈਦਾਨਾਂ ਵਿੱਚ ਸ਼ੁਰੂ ਹੋਏ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ।
ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ: ਗਿੰਨੀ ਦੁੱਗਲ ਦੀ ਅਗਵਾਈ ਵਿੱਚ ਹੋ ਰਹੇ ਇਨ੍ਹਾਂ ਖੇਡ ਮੁਕਬਲਿਆਂ ਦੌਰਾਨ ਸਥਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3ਬੀ1 ਦੇ ਖੇਡ ਮੈਦਾਨ ਵਿੱਚ ਸ਼ੁਰੂ ਹੋਏ ਲੜਕਿਆਂ ਦੇ 14 ਸਾਲ ਵਰਗ ਦੇ ਪਹਿਲੇ ਗੇੜ ਦੇ ਲੀਗ ਮੈਚਾਂ ਦਾ ਉਦਘਾਟਨ ਕੌਮਾਂਤਰੀ ਹੈਂਡਬਾਲ ਖਿਡਾਰਨ ਇੰਦੂ ਬਾਲਾ ਸਿਆਲਬਾ ਅਤੇ ਅਨੂ ਓਬਰਾਏ ਨੇ ਕੀਤਾ। ਉਹਨਾਂ ਦੱਸਿਆ ਕਿ ਅੱਜ ਅੱਜ ਸ਼ੁਰੂ ਹੋਏ ਹੈਂਡਬਾਲ ਤੇ ਤੈਰਾਕੀ ਦੇ ਲੜਕਿਆਂ ਦੇ ਮਕਾਬਲੇ ਐਤਵਾਰ ਨੂੰ ਮੁਕੰਮਲ ਹੋਣਗੇ।
ਅਧਿਆਤਮ ਪ੍ਰਕਾਸ਼ ਤਿਊੜ ਨੇ ਦੱਸਿਆ ਕਿ ਹੈਂਡਬਾਲ ਦੇ ਉਦਘਾਟਨੀ ਮੈਚ ਵਿੱਚ ਐਸ. ਏ. ਐਸ. ਨਗਰ ਦੀ ਟੀਮ ਨੇ ਮਲੇਕੋਟਲਾ ਦੀ ਟੀਮ ਨੂੰ ਇੱਕਪਾਸੜ ਮੈਚ ਵਿੱਚ 23-9 ਦੇ ਅੰਤਰ ਨਾਲ ਹਰਾਇਆ। ਹੈਂਡਬਾਲ ਦੇ ਹੋਰਨਾਂ ਮੈਚਾਂ ਵਿੱਚ ਪਟਿਆਲਾ ਨੇ ਬਠਿੰਡਾ ਨੂੰ 21-13 ਨਾਲ, ਸੰਗਰੂਰ ਨੇ ਮੋਗਾ ਨੂੰ 19-10 ਨਾਲ, ਫਰੀਦਕੋਟ ਨੇ ਜਲੰਧਰ ਨੂੰ 14-10 ਨਾਲ, ਹੁਸ਼ਿਆਰਪੁਰ ਨੇ ਮਾਨਸਾ ਨੂੰ 15-3 ਨਾਲ, ਮੁਕਤਸਰ ਸਾਹਿਬ ਨੇ ਗੁਰਦਾਸਪੁਰ ਨੂੰ 11-7 ਨਾਲ, ਫਤਿਹਗੜ੍ਹ ਸਾਹਿਬ ਨੇ ਨਵਾਂ ਸ਼ਹਿਰ ਨੂੰ 13-10 ਨਾਲ ਅਤੇ ਲੁਧਿਆਣਾ ਨੇ ਫਾਜ਼ਿਲਕਾ ਨੂੰ 18-8 ਦੇ ਅੰਤਰ ਨਾਲ ਹਰਾਇਆ ਜਦਕਿ ਬਰਨਾਲਾ ਤੇ ਫਿਰੋਜ਼ਪੁਰ ਵਿਚਕਾਰ ਖੇਡਿਆ ਗਿਆ ਮੈਚ 15-15 ਗੋਲਾਂ ਨਾਲ ਬਰਾਬਰੀ ਤੇ ਸਮਾਪਤ ਹੋਇਆ।
ਸੈਕਟਰ 63 ਦੇ ਬਹੁਮੰਤਵੀ ਸਪੋਰਟਸ ਕੰਪਲੈਕਸ ਵਿਖੇ ਅੱਜ ਸ਼ੁਰੂ ਹੋਏ ਲੜਕਿਆਂ ਦੇ ਤੈਰਾਕੀ ਮੁਕਾਬਲਿਆਂ ਵਿੱਚ 17 ਸਾਲ ਵਰਗ ਦੇ 800 ਮੀਟਰ ਫਰੀ ਸਟਾਈਲ ਵਿੱਚ ਮੇਜ਼ਬਾਨ ਐਸ. ਏ. ਐਸ. ਨਗਰ ਦਾ ਲਕਸ਼ੇ ਜਿੰਦਲ, ਲੁਧਿਆਣਾ ਦਾ ਰਵੀਨੂਰ ਸਿੰਘ ਤੇ ਸੰਗਰੂਰ ਦਾ ਸਾਹਿਬਜੋਤ ਸਿੰਘ ਜੰਡੂ, 14 ਸਾਲ ਦੇ 200 ਮੀਟਰ ਬ੍ਰੈਸਟ ਸਟਰੋਕ ਮੁਕਾਬਲੇ ਵਿੱਚ ਪਟਿਆਲਾ ਦਾ ਪ੍ਰਭਨੂਰ, ਜਲੰਧਰ ਦਾ ਵਾਰਸਦੀਪ ਸਿੰਘ ਤੇ ਪਟਿਆਲਾ ਦਾ ਸੱਤ ਕਰਤਾਰ, 17 ਸਾਲ ਵਰਗ ਦੇ ਇਸ ਮੁਕਾਬਲੇ ਵਿੱਚ ਰਮਰਿੰਦਰ ਸਿੰਘ ਸੰਗਰੂਰ, ਪਠਾਨਕੋਟ ਦਾ ਵਿਨਾਇਕ ਤੇ ਐਸ. ਏ. ਐਸ. ਨਗਰ ਦਾ ਕਬੀਰ ਲੱਖਪਾਲ, 19 ਸਾਲ ਵਰਗ ਵਿੱਚ ਫਰੀਦਕੋਟ ਦਾ ਅਵਤੇਸ਼ਵਰ ਸਿੰਘ ਬਰਾੜ, ਹੁਸ਼ਿਆਰਪੁਰ ਦਾ ਪਵਨ ਬਾਂਸਲ ਤੇ ਪਟਿਆਲਾ ਦਾ ਸੋਨੂੰ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ਤੇ ਰਹੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਅਧਿਆਪਕ ਸੰਜੀਵ ਕੁਮਾਰ, ਕਿਸ਼ਨ ਮਹਿਤਾ, ਹਰਜਿੰਦਰ ਸਿੰਘ, ਕੁਲਜੀਤ ਕੌਰ, ਜਤਿੰਦਰ ਕੌਰ, ਅੰਜਨਾ, ਵਿਜੇ ਕੁਮਾਰ, ਕਿਰਨਦੀਪ ਕੌਰ, ਗੁਰਮੀਤ ਕੌਰ, ਨੀਰਜ ਭਾਸਕਰ, ਸ਼ਿਖਾ ਸ਼ਰਮਾ, ਸ਼ਸ਼ੀ ਰਾਣਾ, ਮੇਵਾ ਸਿੰਘ, ਸੰਦੀਪ ਕੁਮਾਰ, ਰਵਿੰਦਰ ਸਿੰਘ, ਮਲਕੀਤ ਸਿੰਘ, ਸ਼ਮਸ਼ੇਰ ਸਿੰਘ, ਰਘਵਿੰਦਰ ਸਿੰਘ ਭਾਟੀਆ ਅਤੇ ਕੋਚ ਰਕੇਸ਼ ਸ਼ਰਮਾ ਆਦਿ ਹਾਜ਼ਰ ਸਨ।