
ਮਮਦੋਟ ਚ ਭਗਵਾਨ ਵਾਲਮੀਕ ਜੀ ਦੇ ਜਨਮ ਦਿਹਾੜੇ ਨੂੰ ਮਨਾਉਣ ਸਬੰਧੀ ਤਿਆਰੀਆਂ ਜ਼ੋਰਾਂ ਤੇ
ਮਮਦੋਟ 25 ਅਕਤੂਬਰ -ਕਸਬਾ ਮਮਦੋਟ ਚ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕ ਜੀ ਦੇ ਜਨਮ ਦਿਹਾੜੇ ਨੂੰ ਮਨਾਉਣ ਸਬੰਧੀ ਤਿਆਰੀਆਂ ਜੋਰਾਂ ਤੇ ਹਨ ।
ਮਮਦੋਟ 25 ਅਕਤੂਬਰ -ਕਸਬਾ ਮਮਦੋਟ ਚ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕ ਜੀ ਦੇ ਜਨਮ ਦਿਹਾੜੇ ਨੂੰ ਮਨਾਉਣ ਸਬੰਧੀ ਤਿਆਰੀਆਂ ਜੋਰਾਂ ਤੇ ਹਨ ।ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਗੁਰੂ ਦੁਆਰਾ ਗਿਆਨ ਨਿਵਾਸ ਦੇ ਮੁਖ ਸੇਵਾਦਾਰ ਦੇਸ ਰਾਜ ਅਤੇ ਕਮੇਟੀ ਦੇ ਪ੍ਰਧਾਨ ਮੰਗਤ ਰਾਮ ਸੋਨੀ ਨੇ ਦੱਸਿਆ ਕਿ ਗੁਰੂ ਦੁਆਰਾ ਗਿਆਨ ਨਿਵਾਸ ਵਿਖੇ 26 ਅਕਤੂਬਰ ਵੀਰਵਾਰ ਨੂੰ ਪਵਿੱਤਰ ਗ੍ਰੰਥ ਸ੍ਰੀ ਰਮਾਇਣ ਸਹਿਬ ਦੇ ਅਖੰਡ ਪਾਠ ਆਰੰਭ ਹੋਣਗੇ ਜਿਸ ਦੇ 28 ਨੂੰ ਅਕਤੂਬਰ ਭੋਗ ਪਾਏ ਜਾਣਗੇ । ਓਹਨਾ ਦਸਿਆ ਕਿ ਪਾਠ ਦੇ ਭੋਗ ਉਪਰੰਤ ਭਜਨ ਮੰਡਲੀਆਂ ਵੱਲੋ ਭਗਵਾਨ ਵਾਲਮੀਕਿ ਜੀ ਦਾ ਗੁਣਗਾਨ ਕੀਤਾ ਜਾਵੇਗਾ ਤੇ ਕਥਾ ਵਾਚਕਾਂ ਵੱਲੋ ਭਗਵਾਨ ਵਾਲਮੀਕਿ ਜੀ ਦੇ ਜੀਵਨ ਅਤੇ ਓਹਨਾ ਦੀਆਂ ਸਿਖਆਵਾਂ ਬਾਰੇ ਵਿਚਾਰ ਸਾਂਝੇ ਕੀਤੇ ਜਾਣਗੇ । ਓਹਨਾ ਦੱਸਿਆ ਕਿ ਭਗਵਾਨ ਵਾਲਮੀਕਿ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਗੁਰਦੁਆਰੇ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਜਾ ਰਿਹਾ ਹੈ ਤੇ ਇਸ ਸਬੰਧੀ ਕਸਬੇ ਵਿਚ ਵੱਖ ਵੱਖ ਜਥੇਬੰਦੀਆਂ ਵੱਲੋ ਪੋਸਟਰ ਵੀ ਲਗਾਏ ਜਾ ਰਹੇ ਹਨ । ਓਹਨਾ ਦੱਸਿਆ ਕਿ ਭੋਗ ਉਪਰੰਤ ਗੁਰੂ ਕਾ ਅਟੁੱਟ ਲੰਗਰ ਵਰਤੇਗਾ । ਓਹਨਾ ਇਸ ਸਮਾਗਮ ਵਿਚ ਸਮੂਹ ਸੰਗਤਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ।
