
ਬਲਜਿੰਦਰ ਮਾਨ ਵੱਲੋਂ ਰੋਜ਼ਾਨਾ ਪੰਜਾਬੀ ਅਖਬਾਰ 'ਪੈਗਾਮ ਏ ਜਗਤ' ਜਾਰੀ
ਗੜਸ਼ੰਕਰ : - ਪਿੰਡ ਕਿਤਨਾ ਤਹਿਸੀਲ ਗੜਸ਼ੰਕਰ ਜ਼ਿਲਾ ਹੁਸ਼ਿਆਰਪੁਰ ਦੇ ਝੱਲੀ ਪਰਿਵਾਰ ਨੇ ਆਪਣੇ ਬਜ਼ੁਰਗਾਂ ਦੇ ਨਾਂ ਤੇ ਰੋਜ਼ਾਨਾ ਅਖਬਾਰ ਸ਼ੁਰੂ ਕਰਕੇ ਜਿੱਥੇ ਸੱਚੀ ਸੁੱਚੀ ਸ਼ਰਧਾਂਜਲੀ ਭੇਟ ਕੀਤੀ ਹੈ ਉੱਥੇ ਬਜ਼ੁਰਗਾਂ ਦੇ ਮਾਣ ਸਨਮਾਨ ਵਿੱਚ ਵੀ ਚੋਖਾ ਵਾਧਾ ਕੀਤਾ ਹੈ
ਗੜਸ਼ੰਕਰ : - ਪਿੰਡ ਕਿਤਨਾ ਤਹਿਸੀਲ ਗੜਸ਼ੰਕਰ ਜ਼ਿਲਾ ਹੁਸ਼ਿਆਰਪੁਰ ਦੇ ਝੱਲੀ ਪਰਿਵਾਰ ਨੇ ਆਪਣੇ ਬਜ਼ੁਰਗਾਂ ਦੇ ਨਾਂ ਤੇ ਰੋਜ਼ਾਨਾ ਅਖਬਾਰ ਸ਼ੁਰੂ ਕਰਕੇ ਜਿੱਥੇ ਸੱਚੀ ਸੁੱਚੀ ਸ਼ਰਧਾਂਜਲੀ ਭੇਟ ਕੀਤੀ ਹੈ ਉੱਥੇ ਬਜ਼ੁਰਗਾਂ ਦੇ ਮਾਣ ਸਨਮਾਨ ਵਿੱਚ ਵੀ ਚੋਖਾ ਵਾਧਾ ਕੀਤਾ ਹੈ l ਇਹ ਵਿਚਾਰ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਨੇ ਰੋਜ਼ਾਨਾ ਪੰਜਾਬੀ ਅਖਬਾਰ 'ਪੈਗਾਮ ਏ ਜਗਤ ' ਜਾਰੀ ਕਰਦਿਆਂ ਆਖੇ l ਉਹਨਾਂ ਅੱਗੇ ਕਿਹਾ ਕਿ ਦਵਿੰਦਰ ਕੁਮਾਰ ਨੇ ਆਪਣੇ ਦਾਦਾ ਸ੍ਰੀ ਜਗਤ ਰਾਮ ਜੀ ਦੇ ਨਾਮ ਤੇ ਅਖਬਾਰ ਸ਼ੁਰੂ ਕਰਕੇ ਨਵੀਂ ਪਨੀਰੀ ਲਈ ਇੱਕ ਪ੍ਰੇਰਨਾਦਾਇਕ ਕਾਰਜ ਕੀਤਾ ਹੈ l ਇਸ ਕਾਰਜ ਨਾਲ ਜਿਹੜੇ ਨੌਜਵਾਨ ਆਪਣੇ ਬਜ਼ੁਰਗਾਂ ਨੂੰ ਭੁੱਲਦੇ ਜਾ ਰਹੇ ਹਨ ਉਹਨਾਂ ਅੰਦਰ ਇੱਕ ਨਵੀਂ ਪ੍ਰੇਰਨਾ ਅਤੇ ਊਰਜਾ ਭਰੀ ਜਾਵੇਗੀ l ਇਸ ਅਖਬਾਰ ਦਾ ਮੁੱਖ ਮਨੋਰਥ ਵੀ ਇਹੀ ਹੈ ਕਿ ਬਜ਼ੁਰਗਾਂ ਦੇ ਮਾਣ ਸਨਮਾਨ ਨੂੰ ਕਾਇਮ ਕਰਕੇ ਉਨਾਂ ਦੇ ਆਖਰੀ ਸਮੇਂ ਨੂੰ ਸੁਨਹਿਰੀ ਅਤੇ ਜੀਉਣ ਜੋਗਾ ਕੀਤਾ ਜਾਵੇ l ਉਹਨਾਂ ਇਸ ਗੱਲ ਤੇ ਮਾਣ ਕੀਤਾ ਕਿ ਝੱਲੀ ਖਾਨਦਾਨ ਨੇ ਆਈਏਐਸ, ਪੀਸੀਐਸ ਅਤੇ ਆਈਪੀਐਸ ਵਰਗੇ ਉਚ ਅਹੁਦੇ ਪ੍ਰਾਪਤ ਕਰਕੇ ਪਿੰਡ ਅਤੇ ਆਪਣੇ ਪਰਿਵਾਰ ਦਾ ਨਾਮ ਚਮਕਾਇਆ ਹੈ l ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਸਾਬਕਾ ਸਿੱਖਿਆ ਅਧਿਕਾਰੀ ਬੱਗਾ ਸਿੰਘ ਆਰਟਿਸਟ, ਸੁਰਿੰਦਰਪਾਲ ਝਲ, ਸੋਮਨਾਥ ਨਾਹਰ, ਜੋਗਿੰਦਰ ਪਾਲ ਹੈਪੀ, ਚੈਂਚਲ ਸਿੰਘ ਬੈਂਸ ਨੇ ਕਿਹਾ ਕਿ ਇਹ ਇਲਾਕਾ ਬੜੇ ਲੰਮੇ ਸਮੇਂ ਤੋਂ ਪੱਤਰਕਾਰੀ ਦੇ ਖੇਤਰ ਵਿੱਚ ਸ਼ਾਨਦਾਰ ਪਿਰਤਾਂ ਪਾਉਂਦਾ ਆ ਰਿਹਾ ਹੈ l ਅੰਗਰੇਜ਼ੀ ਹਕੂਮਤ ਵੇਲੇ ਗਦਰ ਅਖਬਾਰ ਪਿੰਡ ਫਤਿਹ ਪਰ ਕੋਠੀ ਵਿੱਚ ਚੋਰੀ ਛਿਪੇ ਛਪਦਾ ਰਿਹਾ ਜਿਸ ਨੂੰ ਫਲਾਇੰਗ ਪ੍ਰੈਸ ਕਿਹਾ ਜਾਂਦਾ ਸੀ l ਸਭ ਦਾ ਧੰਨਵਾਦ ਕਰਦਿਆਂ ਦਵਿੰਦਰ ਕੁਮਾਰ ਨੇ ਕਿਹਾ ਕਿ ਉਹਨਾਂ ਦਾ ਮੁੱਖ ਉਦੇਸ਼ ਮਾਤਾ ਪਿਤਾ ਦਾ ਆਦਰ ਮਾਣ ਅਤੇ ਉਹਨਾਂ ਦੀ ਸੇਵਾ ਕਰਨਾ ਹੈ l ਫੋਟੋ : ਰੋਜਾਨਾ ਪੰਜਾਬੀ ਅਖਬਾਰ 'ਪੈਗਾਮੇ ਏ ਜਗਤ' ਨੂੰ ਜਾਰੀ ਕਰਦੇ ਹੋਏ ਬਲਜਿੰਦਰ ਮਾਨ l ਨਾਲ ਖੜੇ ਨੇ ਅਖਬਾਰ ਦੇ ਸੰਪਾਦਕ ਦਵਿੰਦਰ ਕੁਮਾਰ,ਜੋਗਿੰਦਰ ਪਾਲ ਅਤੇ ਸੋਮਨਾਥ ਨਾਹਰ ਆਦਿ l
