
2017 ਤੋਂ ਬੰਦ ਪਏ ਲਾਇਬ੍ਰੇਰੀ ਦੇ ਆਡੀਟੋਰੀਅਮ ਵਿੱਚ ਫੇਰ ਲੱਗਣਗੀਆਂ ਰੌਣਕਾਂ, ਭਗਵੰਤ ਮਾਨ ਨੇ ਫੜਿਆ ਕਲਾਕਾਰਾਂ ਦਾ ਹੱਥ
ਟਿਆਲਾ : ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੁਨਿਆਦੀ ਤੌਰ 'ਤੇ ਕਲਾਕਾਰ ਹਨ, ਇਸ ਲਈ ਉਹ ਕਲਾਕਾਰਾਂ ਦੀਆਂ ਜ਼ਰੂਰਤਾਂ, ਉਮੰਗਾਂ ਅਤੇ ਭਾਵਨਾਵਾਂ ਨੂੰ ਸਮਝਦੇ ਹਨ, ਇਸੇ ਕਰਕੇ ਉਨ੍ਹਾਂ ਨੇ ਅਜਿਹੀ ਪਹਿਲਕਦਮੀ ਕੀਤੀ ਹੈ ਜਿਸਦੀ ਕਈ ਸਾਲਾਂ ਤੋਂ ਕਲਾਕਾਰ ਉਡੀਕ ਕਰ ਰਹੇ ਸਨ। ਇਹ ਪਹਿਲਕਦਮੀ ਨਾ ਕੇਵਲ ਪਟਿਆਲਾ ਦੇ, ਸਗੋਂ ਪੰਜਾਬ ਦੇ ਕਲਾਕਾਰਾਂ ਲਈ ਵਰਦਾਨ ਸਾਬਤ ਹੋਵੇਗੀ।
ਪਟਿਆਲਾ : ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੁਨਿਆਦੀ ਤੌਰ 'ਤੇ ਕਲਾਕਾਰ ਹਨ, ਇਸ ਲਈ ਉਹ ਕਲਾਕਾਰਾਂ ਦੀਆਂ ਜ਼ਰੂਰਤਾਂ, ਉਮੰਗਾਂ ਅਤੇ ਭਾਵਨਾਵਾਂ ਨੂੰ ਸਮਝਦੇ ਹਨ, ਇਸੇ ਕਰਕੇ ਉਨ੍ਹਾਂ ਨੇ ਅਜਿਹੀ ਪਹਿਲਕਦਮੀ ਕੀਤੀ ਹੈ ਜਿਸਦੀ ਕਈ ਸਾਲਾਂ ਤੋਂ ਕਲਾਕਾਰ ਉਡੀਕ ਕਰ ਰਹੇ ਸਨ। ਇਹ ਪਹਿਲਕਦਮੀ ਨਾ ਕੇਵਲ ਪਟਿਆਲਾ ਦੇ, ਸਗੋਂ ਪੰਜਾਬ ਦੇ ਕਲਾਕਾਰਾਂ ਲਈ ਵਰਦਾਨ ਸਾਬਤ ਹੋਵੇਗੀ। ਪਟਿਆਲਾ ਦੇ ਮਾਲ ਰੋਡ ਸਥਿਤ ਕੇਂਦਰੀ-ਰਾਜ ਲਾਇਬਰੇਰੀ ਦੇ ਆਡੀਟੋਰੀਅਮ, ਜਿਸਨੇ ਰੰਗਮੰਚ ਅਤੇ ਫ਼ਿਲਮਾਂ ਦੇ ਨਾਮਵਰ ਅਦਾਕਾਰਾਂ ਨੂੰ ਜਨਮ ਦਿੱਤਾ, ਵਿਖੇ ਇੱਕ ਵਾਰ ਫੇਰ ਰੌਣਕਾਂ ਲੱਗਣਗੀਆਂ ਪਰ ਇਸ ਲਈ ਕਲਾਕਾਰਾਂ ਨੂੰ ਲਗਭਗ ਇੱਕ ਸਾਲ ਹੋਰ ਇੰਤਜ਼ਾਰ ਕਰਨਾ ਪਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੁਝ ਮਹੀਨੇ ਪਹਿਲਾਂ ਇਸ ਲਾਇਬਰੇਰੀ ਦੇ ਆਡੀਟੋਰੀਅਮ ਨੂੰ ਨਵੀਂ ਦਿੱਖ ਦੇਣ ਲਈ ਜੋ 5 ਕਰੋੜ 75 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ, ਉਸ ਰਾਸ਼ੀ ਦੀ ਪ੍ਰਵਾਨਗੀ ਦੀ ਸਾਰੀ ਕਾਰਵਾਈ ਪੂਰੀ ਹੋ ਗਈ ਹੈ ਤੇ ਹੁਣ ਪੀ. ਡਬਲਿਊ. ਡੀ. ਇਸ ਆਡੀਟੋਰੀਅਮ ਦੀ ਨਵ-ਉਸਾਰੀ ਨੂੰ ਅੰਜਾਮ ਦੇਵੇਗਾ। ਇਹ ਖ਼ੁਲਾਸਾ ਕੇਂਦਰੀ-ਰਾਜ ਲਾਇਬਰੇਰੀ ਦੇ ਚੀਫ਼ ਲਾਇਬਰੇਰੀਅਨ ਡਾ. ਪ੍ਰਭਜੋਤ ਕੌਰ ਨੇ ਇਸ ਪੱਤਰਕਾਰ ਨਾਲ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਅਫ਼ਸੋਸ ਜ਼ਾਹਰ ਕੀਤਾ ਕਲਾਕਾਰਾਂ ਦਾ ਇਹ "ਮੱਕਾ" (ਆਡੀਟੋਰੀਅਮ) 2017 ਤੋਂ ਬੰਦ ਪਿਆ ਸੀ। ਕਈ ਵਾਰ ਤਜਵੀਜ਼ਾਂ ਬਣਾ ਕੇ ਭੇਜੀਆਂ ਗਈਆਂ ਪਰ 2020-21 ਵਿੱਚ ਉਸ ਵੇਲੇ ਦੀ ਪੰਜਾਬ ਸਰਕਾਰ ਨੇ (60 ਸਾਲਾਂ ਵਿੱਚ ਪਹਿਲੀ ਵਾਰ) 1.50 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਜਿਸ ਨਾਲ ਇਸ ਲਾਇਬਰੇਰੀ ਦੇ ਹੋਰ ਜ਼ਰੂਰੀ ਲੋੜੀਂਦੇ ਕੰਮ ਕਰਵਾਏ ਗਏ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਦਿਖਾਈ ਗਈ ਇਸ ਫਰਾਖ਼ਦਿਲੀ ਨੇ ਕਲਾਕਾਰਾਂ ਦਾ ਦਿਲ ਜਿੱਤ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਵਲੋਂ ਐਲਾਨੀ ਗਈ 2 ਕਰੋੜ ਤੋਂ ਵੱਧ ਦੀ ਰਾਸ਼ੀ ਨਾਲ ਡਿਜੀਟਾਈਜ਼ੇਸ਼ਨ ਸਮੇਤ ਇਸ ਲਾਇਬਰੇਰੀ ਦੇ ਹੋਰ ਮਹੱਤਵਪੂਰਨ ਕੰਮਾਂ ਨੂੰ ਨੇਪਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਲਾਇਬਰੇਰੀ ਦੇ ਬਹੁਤ ਘੱਟ ਸਟਾਫ਼ ਬਾਰੇ ਵੀ ਚਿੰਤਾ ਜਤਾਈ ਤੇ ਇਸ ਕਮੀ ਨੂੰ ਦੂਰ ਕਰਨ ਦੀ ਮੰਗ ਵੀ ਕੀਤੀ। ਲਾਇਬਰੇਰੀ ਦੇ ਆਡੀਟੋਰੀਅਮ ਨੂੰ ਨਵੀਂ ਦਿੱਖ ਪ੍ਰਦਾਨ ਕਰਨ ਸਬੰਧੀ ਜਦੋਂ ਪੀ. ਡਬਲਿਊ.ਡੀ. ਦੇ ਐਕਸੀਅਨ ਪਿਯੂਸ਼ ਅੱਗਰਵਾਲ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਜਲਦ ਹੀ ਇਸ ਸਬੰਧੀ ਕਾਰਵਾਈ ਕਰਦੇ ਹੋਏ ਟੈਂਡਰ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਕੰਮ ਸ਼ੁਰੂ ਹੋਣ ਮਗਰੋਂ 8-10 ਮਹੀਨਿਆਂ ਵਿੱਚ ਆਡੀਟੋਰੀਅਮ ਦੀ ਉਸਾਰੀ ਤੇ ਇਸਨੂੰ ਨਵੀਂ ਦਿੱਖ ਦੇਣ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ।
