
ਸੜਕ ਹਾਦਸਿਆਂ ਦੌਰਾਨ ਦੋ ਦੀ ਮੌਤ, ਦਾਜ ਲਈ ਤੰਗ ਕਰਨ ਤੇ ਕੁੱਟ ਮਾਰ ਦਾ ਲਾਇਆ ਦੋਸ਼
ਪਟਿਆਲਾ,13 ਨਵੰਬਰ- ਜੁਲਕਾਂ ਥਾਣੇ ਅਧੀਨ ਆਉਂਦੇ ਪਿੰਡ ਦੂਧਨ ਗੁਜਰਾਂ ਦੇ ਰਵਿੰਦਰ ਸਿੰਘ ਨੇ ਪਿੰਡ ਮਸੀਂਗਣ ਦੇ ਸੰਦੀਪ ਸਿੰਘ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਨੇ ਲਾਪ੍ਰਵਾਹੀ ਨਾਲ ਚਲਾਉਂਦੇ ਹੋਏ ਤੇਜ਼ ਰਫ਼ਤਾਰ ਸਕੂਟਰੀ ਉਸਦੇ ਭਰਾ ਵਿੱਚ ਮਾਰੀ ਜੋ ਮੋਟਰ ਸਾਈਕਲ 'ਤੇ ਜਾ ਰਿਹਾ ਸੀ।
ਪਟਿਆਲਾ,13 ਨਵੰਬਰ- ਜੁਲਕਾਂ ਥਾਣੇ ਅਧੀਨ ਆਉਂਦੇ ਪਿੰਡ ਦੂਧਨ ਗੁਜਰਾਂ ਦੇ ਰਵਿੰਦਰ ਸਿੰਘ ਨੇ ਪਿੰਡ ਮਸੀਂਗਣ ਦੇ ਸੰਦੀਪ ਸਿੰਘ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਨੇ ਲਾਪ੍ਰਵਾਹੀ ਨਾਲ ਚਲਾਉਂਦੇ ਹੋਏ ਤੇਜ਼ ਰਫ਼ਤਾਰ ਸਕੂਟਰੀ ਉਸਦੇ ਭਰਾ ਵਿੱਚ ਮਾਰੀ ਜੋ ਮੋਟਰ ਸਾਈਕਲ 'ਤੇ ਜਾ ਰਿਹਾ ਸੀ। ਇਸ ਹਾਦਸੇ ਵਿੱਚ ਰਵਿੰਦਰ ਸਿੰਘ ਦੇ ਭਰਾ ਦੀ ਮੌਤ ਹੋ ਗਈ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬਨੂੜ : ਬਨੂੜ ਥਾਣੇ ਅਧੀਨ ਆਉਂਦੇ ਪਿੰਡ ਕਰਾਲਾ ਦੇ ਗੁਰਜੰਟ ਸਿੰਘ ਨੇ ਆਪਣੇ ਚਾਚੇ ਦੀ ਮੌਤ ਲਈ ਕਾਰ (ਪੀ ਬੀ 39ਕੇ 3300) ਦੇ ਨਾਮਾਲੂਮ ਡਰਾਈਵਰ ਖ਼ਿਲਾਫ਼ ਐੱਫ ਆਈ ਆਰ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਸਦਾ ਚਾਚਾ ਮੋਟਰ ਸਾਈਕਲ 'ਤੇ ਬਸੀ ਈਸੇ ਖਾਂ ਕੋਲ ਆ ਰਿਹਾ ਸੀ ਕਿ ਤੇਜ਼ ਰਫ਼ਤਾਰ ਕਾਰ ਦੇ ਡਰਾਈਵਰ ਨੇ ਲਾਪ੍ਰਵਾਹੀ ਨਾਲ ਕਾਰ ਉਸਦੇ ਚਾਚੇ ਵਿੱਚ ਲਿਆ ਮਾਰੀ ਜਿਸ ਕਾਰਨ ਉਸਦੀ ਮੌਤ ਹੋ ਗਈ।
ਭਾਦਸੋਂ : ਭਾਦਸੋਂ ਥਾਣੇ ਦੇ ਪਿੰਡ ਲੋਪੇ ਦੀ ਜਸਵਿੰਦਰ ਕੌਰ ਨੇ ਪਿੰਡ ਲੋਪੇ ਦੇ ਹੀ ਚਾਰ ਵਿਅਕਤੀਆਂ ਵਿਰੁੱਧ ਦਾਜ ਲਈ ਤੰਗ ਕਰਨ ਦੀ ਰਿਪੋਰਟ ਦਰਜ ਕਰਵਾਉਂਦਿਆਂ ਦੋਸ਼ ਲਗਾਇਆ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਮੁਦੈਲਾ ਦੀ ਘੇਰ ਕੇ ਕੁੱਟ ਮਾਰ ਵੀ ਕੀਤੀ। ਜਿਨ੍ਹਾਂ ਕਥਿਤ ਦੋਸ਼ੀਆਂ ਖਿਲਾਫ ਸ਼ਿਕਾਇਤ ਕੀਤੀ ਗਈ ਹੈ, ਉਨ੍ਹਾਂ ਵਿੱਚ ਚਮਕੌਰ ਸਿੰਘ, ਪ੍ਰਦੀਪ ਸਿੰਘ, ਜਸਪਾਲ ਕੌਰ ਅਤੇ ਸੁਖਨੰਦਨ ਕੌਰ ਸ਼ਾਮਲ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
