ਸੈਕਟਰ 70 ਦੇ ਸਪੈਸ਼ਲ ਪਾਰਕ ਦੀ ਮਾੜੀ ਹਾਲਤ ਨੂੰ ਲੈ ਕੇ ਗਰਮਾਈ ਸਿਆਸਤ ਵਿਧਾਇਕ ਦਾ ਦੌਰਾ ਭਲਕੇ, ਕੌਂਸਲਰ ਵਲੋਂ ਸੋਮਵਾਰ ਨੂੰ 35 ਲੱਖ ਦੇ ਕੰਮਾਂ ਦੇ ਟੈਂਡਰ ਖੁੱਲਣ ਦਾ ਦਾਅਵਾ

ਐਸ ਏ ਐਸ ਨਗਰ, 7 ਅਕਤੂਬਰ (ਸ.ਬ.) ਸਥਾਨਕ ਸੈਕਟਰ 70 ਦੇ ਸਪੈਸ਼ਲ ਪਾਰਕ (ਜਿਸ ਵਿੱਚ ਸੰਗੀਤਮਈ ਫੁਹਾਰਾ ਵੀ ਲੱਗਿਆ ਹੋਇਆ ਹੈ) ਦੀ ਮਾੜੀ ਹਾਲਤ ਨੂੰ ਲੈ ਕੇ ਰਾਜਨੀਤੀ ਸ਼ੁਰੂ ਹੋ ਗਈ ਹੈ। ਇਸ ਸੰਬੰਧੀ ਵਾਰਡ ਦੀ ਕੌਂਸਲਰ ਬਲਜਿੰਦਰ ਕੌਰ ਧਾਲੀਵਾਲ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਇਸ ਪਾਰਕ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਕੁੱਝ ਵਿਅਕਤੀਆਂ ਵਲੋਂ ਵਸਨੀਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਜਦੋਂਕਿ ਇਸ ਪਾਰਕ ਦੇ ਫੁਹਾਰੇ ਦੀ ਮੁਰੰਮਤ ਦੇ ਕੰਮ ਦਾ ਟੈਂਡਰ ਪਹਿਲਾਂ ਹੀ ਲੱਗ ਚੁੱਕਾ ਹੈ (ਜਿਹੜਾ ਅਗਲੇ ਹਫਤੇ ਖੁੱਲ ਜਾਵੇਗਾ) ਅਤੇ ਪਾਰਕ ਵਿੱਚ ਫੁੱਟਪਾਥ ਦੀ ਉਸਾਰੀ ਕਰਨ, ਗਰਿਲਾਂ ਲਗਾਉਣ ਅਤੇ ਵੈਦਰ ਸ਼ੈਲਟਰ ਬਣਾਉਣ ਲਈ 35 ਲੱਖ ਰੁਪਏ ਦਾ ਐਸਟੀਮੇਟ ਤਿਆਰ ਕੀਤਾ ਜਾ ਚੁੱਕਿਆ ਹੈ ਜਿਸਦੇ ਟੈਂਡਰ ਸੋਮਵਾਰ ਨੂੰ ਖੋਲ੍ਹੇ ਜਾਣੇ ਹਨ।

ਇੱਥੇ ਜਿਕਰਯੋਗ ਹੈ ਕਿ ਅੱਜ ਸਵੇਰੇ ਸੈਕਟਰ 70 (ਵਾਰਡ ਨੰਬਰ 34) ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਵਲੋਂ ਸੈਕਟਰ 70 ਦੇ ਵਸਨੀਕਾਂ ਨੂੰ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਗਈ ਸੀ ਕਿ ਸੈਕਟਰ 70 ਵਿੱਚ ਪੈਂਦੇ ਦੋ ਸਪੈਸ਼ਲ ਪਾਰਕਾਂ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਵਲੋਂ 8 ਅਕਤੂਬਰ ਨੂੰ ਮਿਊਜੀਕਲ ਫਾਉਂਟੇਨ ਨੇਬਰਹੁਡ ਪਾਰਕ ਦਾ ਦੌਰਾ ਕੀਤਾ ਜਾਵੇਗਾ ਅਤੇ ਲੋਕਾਂ ਦੇ ਵਿਚਾਰ ਸੁਣੇ ਜਾਣਗੇ। ਉਹਨਾਂ ਇਸ ਮੌਕੇ ਵਸਨੀਕਾਂ ਨੂੰ ਵਿਧਾਇਕ ਨਾਲ ਚਾਹ ਦਾ ਕੱਪ ਸਾਂਝਾ ਕਰਨ ਦਾ ਸੱਦਾ ਵੀ ਦਿੱਤਾ ਸੀ ਜਿਸਤੋਂ ਬਾਅਦ ਵਾਰਡ ਨੰਬਰ 9 ਦੀ ਕੌਂਸਲਰ ਬਲਰਾਜ ਕੌਰ ਧਾਲੀਵਾਲ ਵਲੋਂ ਜਵਾਬੀ ਕਾਰਵਾਈ ਕਰਦਿਆਂ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਦਾ ਨਾਮ ਲਏ ਬਿਨਾ ਕਿਹਾ ਗਿਆ ਹੈ ਕਿ ਕੁੱਝ ਲੋਕ ਪਾਰਕ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਵਸਨੀਕਾਂ ਨੂੰ ਗੁੰਮਰਾਹ ਕਰ ਰਹੇ ਹਨ ਜਦੋਂਕਿ ਇਸ ਪਾਰਕ ਦੇ ਕੰਮਾਂ ਦੇ ਐਸਟੀਮੇਟ ਪਹਿਲਾਂ ਹੀ ਪਾਸ ਹੋ ਚੁੱਕੇ ਹਨ ਜਿਹਨਾਂ ਦਾ ਕੰਮ ਛੇਤੀ ਹੀ ਆਰੰਭ ਹੋ ਜਾਣਾ ਹੈ।
ਉਹਨਾਂ ਵਲੋਂ ਸੋਸ਼ਲ ਮੀਡੀਆ ਤੇ ਕਿਹਾ ਗਿਆ ਹੈ ਕਿ ਇਸ ਸੰਬੰਧੀ ਕੁੱਝ ਸਮਾਂ ਪਹਿਲਾਂ ਨਗਰ ਨਿਗਮ ਦੇ ਮੇਅਰ ਸz. ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਹੋਰਨਾਂ ਵਲੋਂ ਪਾਰਕ ਦਾ ਦੌਰਾ ਕਰਕੇ ਪਾਰਕ ਵਿੱਚ ਕੀਤੇ ਜਾਣ ਵਾਲੇ ਕੰਮਾਂ ਦਾ ਜਾਇਜਾ ਲਿਆ ਗਿਆ ਸੀ ਜਿਸਤੋਂ ਬਾਅਦ ਇਸ ਪਾਰਕ ਦੇ ਕੰਮਾਂ ਦੇ ਐਸਟੀਮੇਟ ਬਣੇ ਸਨ। ਉਹਨਾਂ ਕਿਹਾ ਕਿ ਹੁਣ ਜਦੋਂ ਇਹ ਕੰਮ ਆਰੰਭ ਹੋਣ ਜਾ ਰਿਹਾ ਹੈ ਤਾਂ ਕੁੱਝ ਵਿਅਕਤੀ (ਆਪਣੀ ਰਾਜਨੀਤੀ ਚਮਕਾਉਣ ਲਈ) ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।
ਆਉਣ ਵਾਲੇ ਦਿਨਾਂ ਵਿੱਚ ਇਸ ਪਾਰਕਾਂ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਦੋਵਾਂ ਧਿਰਾਂ ਵਲੋਂ ਇੱਕ ਦੂਜੇ ਦੇ ਖਿਲਾਫ ਬਿਆਨਬਾਜੀ ਦੇ ਜੋਰ ਫੜਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਇਸ ਦੌਰਾਨ ਪਾਰਕ ਦੇ ਕੰਮਾਂ ਨੂੰ ਲੈ ਕੇ ਸਿਆਸਤ ਹੋਰ ਵੀ ਭਖਣੀ ਤੈਅ ਹੈ।