
ਪਿੰਡ ਹੈਬੋਵਾਲ (ਬੀਤ ) ਵਿਖ਼ੇ ਘਰਾਂ ਵਿੱਚ ਆ ਵੜਿਆ ਤੇਂਦੂਆ, ਇਲਾਕੇ ਅੰਦਰ ਡਰ ਦਾ ਮਾਹੌਲ
ਗੜ੍ਹਸ਼ੰਕਰ 7 ਅਕਤੂਬਰ (ਬਲਵੀਰ ਚੌਪੜਾ ) ਪਿਛਲੇ ਕਈ ਦਿਨਾਂ ਤੋਂ ਗੜ੍ਹਸ਼ੰਕਰ ਅਧੀਨ ਪੈਂਦੇ ਇਲਾਕਾ ਬੀਤ ਦੇ ਜੰਗਲ ਦੇ ਇਲਾਕੇ ਚ ਤੇਂਦੂਆ ਘੁੰਮਣ ਦੀਆਂ ਖਬਰਾਂ ਮਿਲ ਰਹੀਆਂ ਸਨ ਪਰ ਲੰਘੀ ਰਾਤ ਇਹ ਤੇਂਦੂਆ ਪਿੰਡ ਹੈਬੋਵਾਲ ਦੇ ਸਰਦਾਰਾਂ ਦੇ ਘਰਾਂ ਚ ਦੇਖਿਆ ਗਿਆ।
ਗੜ੍ਹਸ਼ੰਕਰ 7 ਅਕਤੂਬਰ - ਪਿਛਲੇ ਕਈ ਦਿਨਾਂ ਤੋਂ ਗੜ੍ਹਸ਼ੰਕਰ ਅਧੀਨ ਪੈਂਦੇ ਇਲਾਕਾ ਬੀਤ ਦੇ ਜੰਗਲ ਦੇ ਇਲਾਕੇ ਚ ਤੇਂਦੂਆ ਘੁੰਮਣ ਦੀਆਂ ਖਬਰਾਂ ਮਿਲ ਰਹੀਆਂ ਸਨ ਪਰ ਲੰਘੀ ਰਾਤ ਇਹ ਤੇਂਦੂਆ ਪਿੰਡ ਹੈਬੋਵਾਲ ਦੇ ਸਰਦਾਰਾਂ ਦੇ ਘਰਾਂ ਚ ਦੇਖਿਆ ਗਿਆ। ਹੈਬੋਵਾਲ ਵਾਸੀ ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ ਤੇ ਹੋਰ ਮੁਹੱਲਾ ਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੰਘੀ ਰਾਤ ਕਰੀਬ 11 ਕੁ ਵਜੇ ਸਾਡੇ ਘਰਾਂ ਇੱਕ ਤੇਂਦੂਆ ਵੜ ਗਿਆ ਪਰ ਖੁਦ ਕਿਸਮਤੀ ਰਹੀ ਬਾਹਰ ਕੋਈ ਨਹੀਂ ਸੀ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਰਾਤ ਜਦੋਂ ਮੈਂ ਬਾਥਰੂਮ ਜਾਣ ਲਈ ਬਾਹਰ ਨਿਕਲਿਆ, ਮੈਂ ਬੈਟਰੀ ਚਲਾਈ ਤਾਂ ਸਾਹਮਣੇ ਤੇਂਦੂਆ ਬੈਠਾ ਸੀ ਪਰ ਬੈਟਰੀ ਦੀ ਲਾਈਟ ਪੈਣ ਤੋਂ ਬਾਅਦ ਤੇਂਦੂਆ ਜੰਗਲ ਵੱਲ ਨੂੰ ਭੱਜ ਗਿਆ। ਉਹਨਾਂ ਨੇ ਦੱਸਿਆ ਕਿ ਬਾਹਰ ਕੋਈ ਨਾਂ ਹੋਣ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਉਹਨਾਂ ਨੇ ਦੱਸਿਆ ਕਿ ਇਸ ਵਾਰੇ ਸਬੰਧਤ ਮਹਿਕਮੇ ਨੂੰ ਦੱਸ ਦਿੱਤਾ ਗਿਆ ਹੈ। ਸਮੂਹ ਪਿੰਡ ਵਾਸੀਆਂ ਅਤੇ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੇਂਦੂਏ ਨੂੰ ਕਾਬੂ ਕਰਕੇ ਲੋਕਾਂ ਨੂੰ ਜਾਨੀ ਨੁਕਸਾਨ ਤੋਂ ਬਚਾਇਆ ਜਾਵੇ।
