
ਬਿਹਾਰ ਵਿੱਚ ਜਾਤੀ ਜਨ ਗਣਨਾ ਦੇਸ਼ ਵਿੱਚ ਸਮਾਜਿਕ ਕ੍ਰਾਂਤੀ ਦਾ ਮੁੱਢ ਬਣੇਗੀ - ਮਾਸਟਰ ਮਹਿੰਦਰ ਸਿੰਘ ਹੀਰ
ਬਹੁਜਨ ਐਕਸ਼ਨ ਫਰੰਟ ਫਾਰ ਸੋਸ਼ਲ ਜਸਟਿਸ ਅਤੇ ਡਾਕਟਰ ਅੰਬੇਡਕਰ ਜੀ ਦੇ ਮਿਸ਼ਨ ਨੂੰ ਸਮਰਪਿਤ ਮਾਸਟਰ ਮਹਿੰਦਰ ਸਿੰਘ ਹੀਰ ਨੇ ਬਿਹਾਰ ਵਿੱਚ ਜਾਤੀ ਗਣਨਾ ਨੂੰ ਦੇਸ਼ ਵਿੱਚ ਸਮਾਜਿਕ ਕ੍ਰਾਂਤੀ ਦੀ ਸ਼ੁਰੂਆਤ ਦੱਸਦਿਆਂ ਇਹ ਜਾਤੀ ਗਣਨਾ ਸਾਰੇ ਦੇਸ਼ ਵਿੱਚ ਹੀ ਲਾਗੂ ਕਰਨ ਲਈ ਸਮੁੱਚੇ ਬਹੁਜਨ ਸਮਾਜ ਨੂੰ ਇਕ ਅਵਾਜ਼ ਅਤੇ ਇਕ ਪਲੇਟਫਾਰਮ ਤੇ ਇਕੱਠੇ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ ਹੈ।
ਬਹੁਜਨ ਐਕਸ਼ਨ ਫਰੰਟ ਫਾਰ ਸੋਸ਼ਲ ਜਸਟਿਸ ਅਤੇ ਡਾਕਟਰ ਅੰਬੇਡਕਰ ਜੀ ਦੇ ਮਿਸ਼ਨ ਨੂੰ ਸਮਰਪਿਤ ਮਾਸਟਰ ਮਹਿੰਦਰ ਸਿੰਘ ਹੀਰ ਨੇ ਬਿਹਾਰ ਵਿੱਚ ਜਾਤੀ ਗਣਨਾ ਨੂੰ ਦੇਸ਼ ਵਿੱਚ ਸਮਾਜਿਕ ਕ੍ਰਾਂਤੀ ਦੀ ਸ਼ੁਰੂਆਤ ਦੱਸਦਿਆਂ ਇਹ ਜਾਤੀ ਗਣਨਾ ਸਾਰੇ ਦੇਸ਼ ਵਿੱਚ ਹੀ ਲਾਗੂ ਕਰਨ ਲਈ ਸਮੁੱਚੇ ਬਹੁਜਨ ਸਮਾਜ ਨੂੰ ਇਕ ਅਵਾਜ਼ ਅਤੇ ਇਕ ਪਲੇਟਫਾਰਮ ਤੇ ਇਕੱਠੇ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ ਹੈ। ਸ਼੍ਰੀ ਹੀਰ ਨੇ ਇਸ ਦਾ ਵਿਰੋਧ ਕਰਨ ਅਤੇ ਆਰਥਿਕ ਜਨ ਗਣਨਾ ਦਾ ਢੰਡੋਰਾ ਪਿੱਟਣ ਵਾਲਿਆਂ ਨੂੰ ਲੰਬੇ ਹੱਥੀ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਭਾਰਤ ਦੇਸ਼ ਵਿੱਚ ਜਾਤੀਵਾਦ ਸਿਸਟਮ ਚਲ ਰਿਹਾ ਹੈ ਅਤੇ ਇਸ ਵਿੱਚ ਕੋਈ ਆਰਥਿਕ ਪੈਮਾਨਾ ਤਹਿ ਨਹੀ ਕੀਤਾ ਗਿਆ ਕਿ ਕਿਸੇ ਕੋਲ ਕਿੰਨੀ ਧੰਨ-ਦੌਲਤ, ਜਾਇਦਾਦ ਜਾਂ ਹੋਰ ਕਿੰਨੇ ਆਮਦਨ ਦੇ ਸਾਧਨ ਚਾਹੀਦੇ ਹਨ। ਜਦੋਂ ਕਿ 85 ਪ੍ਰਤੀਸ਼ਤ ਬਹੁਜਨ ਸਮਾਜ ਨੂੰ ਸਿੱਖਿਆ, ਰੋਜ਼ਗਾਰ ਅਤੇ ਆਮਦਨ ਦੇ ਸਰੋਤਾਂ ਤੋਂ ਵਾਂਝੇ ਰੱਖਿਆ ਗਿਆ ਹੈ। ਇਸ ਦੇਸ਼ ਵਿੱਚ ਜਾਤ-ਪਾਤ ਸਿਸਟਮ ਵਿੱਚ ਜਕੜੇ ਸਾਧਨ ਸੰਪੰਨ ਲੋਕਾਂ ਨਾਲ ਵੀ ਜਾਤਪਾਤ ਦੇ ਹਿਸਾਬ ਨਾਲ ਨੀਚ ਦਰਜੇ ਦਾ ਵਰਤਾਉ ਕੀਤਾ ਜਾਂਦਾ ਹੈ। ਇਸ ਕਰਕੇ ਹੀ ਬਾਬਾ ਸਾਹਿਬ ਡਾਕਟਰ ਭੀਮ ਰਾਉ ਅੰਬੇਡਕਰ ਜੀ ਨੇ ਸੰਵਿਧਾਨ ਵਿੱਚ ਸਭ ਲਈ ਬਰਾਬਰ ਦੀ ਸਿੱਖਿਆ, ਰੁਜ਼ਗਾਰ, ਮਕਾਨ, ਸਿਹਤ ਸਹੂਲਤਾਂ ਤੇ ਬਰਾਬਰ ਨਿਆਂ ਦਾ ਹੱਕ ਦਿੱਤਾ ਹੈ। ਉਹਨਾਂ ਦੱਸਿਆ ਕਿ ਦੇਸ਼ ਦੇ 10 ਪ੍ਰਤੀਸ਼ਤ ਸਰਮਾਏਦਾਰਾਂ/ਕਾਰਪੋਰੇਟਰਾਂ ਕੋਲ ਦੇਸ਼ ਦੀ ਧਨ-ਦੌਲਤ, ਜਾਇਦਾਦ ਤੇ ਨੌਕਰੀਆਂ ਵਿਚੋਂ 90 ਪ੍ਰਤੀਸ਼ਤ ਹਿੱਸੇਦਾਰੀ ਹੈ। ਪਰ 90 ਪ੍ਰਤੀਸ਼ਤ ਗਰੀਬ ਲੋਕਾਂ ਕੋਲ ਦੇਸ਼ ਦੀ 10 ਪ੍ਰਤੀਸ਼ਤ ਧਨ ਦੌਲਤ, ਜਾਇਦਾਦ ਤੇ ਨੌਕਰੀਆਂ ਵਿੱਚ ਹਿੱਸੇਦਾਰੀ ਹੈ। ਇਸ ਨੂੰ ਜਲਦੀ ਤੋਂ ਜਲਦੀ ਖਤਮ ਕਰਨਾ ਜ਼ਰੂਰੀ ਹੋਵੇਗਾ। ਸਮਾਜਿਕ ਆਗੂ ਮਾਸਟਰ ਮਹਿੰਦਰ ਸਿੰਘ ਹੀਰ ਨੇ ਬੜੇ ਦੁੱਖ ਨਾਲ ਇਹ ਵੀ ਦੱਸਿਆ ਕਿ ਜੇਕਰ ਇਨਸਾਨ ਜਾਤ ਪਾਤ ਤੋਂ ਦੁਖੀ ਹੋ ਕੇ ਮਨ ਦੇ ਸਕੂਨ ਲਈ ਕੋਈ ਮਾਨਵਤਾ ਵਾਲਾ ਧਰਮ ਅਪਨਾਉਂਦਾ ਹੈ ਤਾਂ ਫਿਰਕਾਪ੍ਰਸਤ ਲੋਕ ਉਹਨਾਂ ਧਰਮਾਂ ਵਿੱਚ ਦੰਗੇ ਫਸਾਦ ਕਰਕੇ ਮਨੁੱਖਤਾ ਦਾ ਘਾਣ ਕਰਦੇ ਹਨ। ਸ਼੍ਰੀ ਹੀਰ ਨੇ ਕਿਹਾ ਕਿ ਜਾਤੀ ਗਣਨਾ ਤੋਂ ਇਹ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਕਿਸ ਜਾਤੀ ਦੀ ਗਿਣਤੀ ਮੁਤਾਬਿਕ ਉਸ ਕੋਲ ਨਿਆਂ ਦੇ ਖੇਤਰ ਅਤੇ ਸਰਕਾਰੀ ਸੰਸਥਾਵਾਂ, ਤਰੱਕੀ ਖੇਤਰ ਵਿੱਚ ਬਤੌਰ ਕਿੰਨੀਆਂ ਨੌਕਰੀਆਂ ਹਨ ਤਦ ਇਸ ਤੋਂ ਪਤਾ ਲੱਗੇਗਾ ਕਿ ਪੱਛੜੀਆਂ ਜਾਤੀਆਂ ਦੀ ਗਿਣਤੀ ਬਿਹਾਰ ਵਿੱਚ 63 ਪ੍ਰਤੀਸ਼ਤ, ਅਨੁਸੁਚਿਤ ਅਤੇ ਜਨ ਜਾਤੀਆਂ ਦੀ ਗਿਣਤੀ 72 ਪ੍ਰਤੀਸ਼ਤ ਦੇ ਹੁੰਦਿਆਂ ਵੀ ਅਧਿਕਾਰ ਨਾ ਮਾਤਰ ਹਨ। ਉਹਨਾਂ ਪੰਜਾਬ ਦੀ ਉਦਾਹਰਣ ਦਿੰਦਿਆਂ ਦੱਸਿਆ ਕਿ ਇਸ ਸੂਬੇ ਵਿੱਚ ਐਸ.ਸੀ. ਦੀ ਆਬਾਦੀ 36 ਪ੍ਰਤੀਸ਼ਤ ਹੋਣ ਦੇ ਬਾਵਜੂਦ ਨੌਕਰੀਆਂ ਵਿੱਚ ਅਤੇ ਰਾਜਨੀਤੀ ਵਿੱਚ 25 ਪ੍ਰਤੀਸ਼ਤ ਭਾਗੀਦਾਰੀ ਹੈ ਜਦੋਂ ਕਿ ਪੱਛੜੀਆਂ ਜਾਤੀਆਂ ਦੀ ਆਬਾਦੀ 35 ਪ੍ਰਤੀਸ਼ਤ ਹੋਣ ਦੇ ਬਾਵਜੂਦ ਵੀ ਹਰ ਵਿਭਾਗ ਵਿੰਚ 8 ਜਾਂ 10 ਪ੍ਰਤੀਸ਼ਤ ਦੀ ਭਾਗੀਦਾਰੀ ਹੈ ਅਤੇ ਰਾਜਨੀਤੀ ਵਿੱਚ ਤਾਂ ਹਰ ਸਿਆਸੀ ਪਾਰਟੀ ਇਸ ਵਰਗ ਨੂੰ 7 ਜਾਂ 8 ਐਮ.ਐਲ.ੲੈ ਬਣਾ ਕੇ ਇਸ ਵਰਗ ਨੂੰ ਮੂਰਖ ਬਣਾ ਰਹੀ ਹੈ। ਸ਼੍ਰੀ ਹੀਰ ਨੇ ਜ਼ੋਰ ਦੇ ਕੇ 85 ਪ੍ਰਤੀਸ਼ਤ ਬਹੁਜਨ ਸਮਾਜ ਨੂੰ ਹੋਕਾਂ ਦਿੰਦਿਆਂ ਕਿਹਾ ਕਿ ਆਉ ਹੁਣ ਜਿੰਨੀ ਕਿਸੇ ਦੀ ਭਾਗੀਦਾਰੀ ਉਨੀ ਉਸ ਦੀ ਹਿੱਸੇਦਾਰੀ ਦਾ ਉਦੇਸ਼ ਰੱਖ ਕੇ ਸੰਘਰਸ਼ ਕਰੀਏ ਤਾਂ ਜੋ ਇਸ ਸਮਾਜ ਦੇ ਕ੍ਰਾਂਤੀਕਾਰੀ ਮਹਾਂਪੁਰਸ਼ਾਂ ਦਾ ਸੁਪਨਾ ਪੂਰਾ ਹੋ ਸਕੇ। ਉਹਨਾਂ ਇਹ ਵੀ ਦੱਸਿਆ ਕਿ ਮਹਾਤਮਾ ਗੌਤਮ ਬੁੱਧ ਜੀ ਨੇ ਬਹੁਜਨ ਹਿਤਾਏ ਬਹੁਜਨ ਸੁਖਦਾਏ ਦਾ ਸੰਦੇਸ਼ ਦਿੱਤਾ ਪਰ ਸਾਡੇ ਸਮਾਜ ਦੇ ਸਵਾਰਥੀ ਅਤੇ ਕੁਰਸੀ ਦੇ ਲਾਲਚੀ ਲੀਡਰਾਂ ਨੇ ਇਸ ਨੂੰ ਸਰਵ ਜਨ ਹਿਤਾਏ ਵਿੱਚ ਬਦਲ ਦਿੱਤਾ। ਜਦੋਂ ਕਿ ਮਹਾਤਮਾ ਜੋਤੀਬਾ ਫੂਲੇ, ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਅਤੇ ਸਾਹਿਬ ਕਾਸ਼ੀ ਰਾਮ ਜੀ ਨੇ ਵੀ ਬਹੁਜਨ ਸਮਾਜ ਦਾ ਸੰਦੇਸ਼ ਦਿੱਤਾ ਜਿਸ ਵਿੱਚੋਂ 85 ਪ੍ਰਤੀਸ਼ਤ ਲੋਕਾਂ ਦੀ ਸ਼ਮੂਲੀਅਤ ਹੁੰਦੀ ਹੈ। ਪਰ ਸਾਡੇ ਸਮਾਜ ਦੇ ਸਵਾਰਥੀ ਲੀਡਰ ਜਾਤਾਂ ਤੇ ਆਧਾਰਤ ਵੰਡੀਆ ਪਾ ਕੇ ਰਾਜਨੀਤੀ ਸੰਘਰਸ਼ ਕਰ ਰਹੇ ਹਨ। ਫਿਰ ਅਸੀਂ ਆਪਣੇ ਆਪ ਨੂੰ ਉਹਨਾਂ ਦੇ ਫਾਲੋਅਰ ਮੰਨਦੇ ਹਾਂ ਜਿਨਾਂ ਨੇ ‘‘ਬਹੁਜਨ" ਦਾ ਸੰਦੇਸ਼ ਦਿੱਤਾ ਹੈ। ਜੋ ਕਿ 85 ਪ੍ਰਤੀਸ਼ਤ ਜਨਤਾ ਨਾਲ ਧੋਖਾ ਹੈ। ਉਹਨਾਂ ਲੀਡਰਾਂ ਨੂੰ ਆਪਣਾ ਰਵੱਈਆ ਬਦਲਣ ਦੀ ਸਲਾਹ ਵੀ ਦਿੱਤੀ।
