ਮੁਹਾਲੀ ਤੋਂ ਲਾਂਡਰਾਂ ਬਨੂੜ ਨੂੰ ਜੋੜਦੀਆਂ ਸੜਕਾਂ ਬਣਵਾਉਣ ਲਈ ਐਸੋਸੀਏਸ਼ਨ ਦਾ ਵਫਦ ਗਮਾਡਾ ਦੇ ਏ ਸੀ ਏ ਟਿਵਾਣਾ ਨੂੰ ਮਿਲਿਆ

ਐਸ ਏ ਐਸ ਨਗਰ, 5 ਅਕਤੂਬਰ - ਰੈਜੀਡੈਂਸ ਵੈਲਫੇਅਰ ਸੋਸਾਇਟੀ ਸੈਕਟਰ 110 ਦਾ ਵਫਦ ਸz. ਰਾਜਵਿੰਦਰ ਸਿੰਘ ਸਰਾਓ ਦੀ ਅਗਵਾਈ ਵਿੱਚ ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸ਼ਕ ਅਮਰਿੰਦਰ ਸਿੰਘ ਟਿਵਾਣਾ ਨੂੰ ਮਿਲਿਆ ਅਤੇ ਲਿਖਤੀ ਪੱਤਰ ਦੇਕੇ ਮੰਗ ਕੀਤ ਕਿ ਮੁਹਾਲੀ ਤੋਂ ਲਾਂਡਰਾਂ ਬਨੂੜ ਨੂੰ ਜੋੜਦੀਆਂ ਸੜਕਾਂ (ਸੈਕਟਰ 94-95, ਸੈਕਟਰ 95-96 ਅਤੇ ਸੈਕਟਰ 96-97) ਜਲਦੀ ਬਣਾਈਆਂ ਜਾਣ।

ਐਸ ਏ ਐਸ ਨਗਰ, 5 ਅਕਤੂਬਰ - ਰੈਜੀਡੈਂਸ ਵੈਲਫੇਅਰ ਸੋਸਾਇਟੀ ਸੈਕਟਰ 110 ਦਾ ਵਫਦ ਸz. ਰਾਜਵਿੰਦਰ ਸਿੰਘ ਸਰਾਓ ਦੀ ਅਗਵਾਈ ਵਿੱਚ ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸ਼ਕ ਅਮਰਿੰਦਰ ਸਿੰਘ ਟਿਵਾਣਾ ਨੂੰ ਮਿਲਿਆ ਅਤੇ ਲਿਖਤੀ ਪੱਤਰ ਦੇਕੇ ਮੰਗ ਕੀਤ ਕਿ ਮੁਹਾਲੀ ਤੋਂ ਲਾਂਡਰਾਂ ਬਨੂੜ ਨੂੰ ਜੋੜਦੀਆਂ ਸੜਕਾਂ (ਸੈਕਟਰ 94-95, ਸੈਕਟਰ 95-96 ਅਤੇ ਸੈਕਟਰ 96-97) ਜਲਦੀ ਬਣਾਈਆਂ ਜਾਣ। ਆਗੂਆਂ ਨੇ ਕਿਹਾ ਕਿ ਮੁਹਾਲੀ ਤੋਂ ਲਾਂਡਰਾਂ ਬਨੂੜ ਸੜਕ ਨੂੰ ਜੋੜਦੀਆਂ ਇਹ ਸੜਕਾਂ ਬਣਨ ਨਾਲ ਏਅਰਪੋਰਟ ਰੋਡ ਅਤੇ ਲਾਂਡਰਾਂ ਰੋਡ ਤੇ ਲੱਗਣ ਵਾਲੇ ਵੱਡੇ ਟਰੈਫਿਕ ਜਾਮ ਤੋਂ ਵੀ ਨਿਜ਼ਾਤ ਮਿਲੇਗੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਸਵੀਰ ਸਿੰਘ ਗੜਾਂਗ ਨੇ ਦੱਸਿਆ ਕਿ ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸ਼ਕ ਅਮਰਿੰਦਰ ਸਿੰਘ ਟਿਵਾਣਾ ਨੇ ਵਫਦ ਨੂੰ ਦੱਸਿਆ ਕਿ ਇਨ੍ਹਾਂ ਸੜਕਾਂ ਨੂੰ ਬਣਾਉਣ ਲਈ ਕਾਰਵਾਈ ਚੱਲ ਰਹੀ ਹੈ, ਪਰੰਤੂ ਇਸ ਕੰਮ ਵਿੱਚ ਕਿੰਨਾਂ ਸਮਾਂ ਲੱਗੇਗਾ, ਇਸ ਬਾਰੇ ਉਹ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ।
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਆਗੂਆਂ ਨੇ ਸੈਕਟਰ 110-111 ਨੂੰ ਵੰਡਦੀ ਸੜਕ ਬਣਾਉਣ ਦੀ ਮੰਗ ਦੇ ਨਾਲ ਨਾਲ ਸਨੇਟਾ ਤੋਂ ਰੇਲਵੇ ਟਰੈਕ ਦੇ ਨਾਲ ਨਾਲ ਲਾਂਡਰਾਂ ਚੁੰਨੀ ਸੜਕ ਨੂੰ ਜੋੜਦੀ ਸੜਕ ਬਣਾਉਣ ਦੀ ਮੰਗ ਵੀ ਕੀਤੀ। ਇਸ ਸਬੰਧੀ ਵਧੀਕ ਮੁੱਖ ਪ੍ਰਸ਼ਾਸ਼ਕ ਨੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਇਹ ਸੜਕਾਂ ਛੇਤੀ ਬਣਨ ਕਿਉਂਕਿ ਇਨ੍ਹਾਂ ਸੜਕਾਂ ਦੇ ਬਣਨ ਨਾਲ ਮੁਹਾਲੀ ਵਾਸੀਆਂ ਨੂੰ ਪੇਸ਼ ਆਉਂਦੀ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਵੀ ਹੱਲ ਹੋ ਜਾਵੇਗੀ, ਪਰੰਤੂ ਲੈਂਡ ਐਕੁਜੀਸ਼ਨ ਵਿੱਚ ਆ ਰਹੀਆਂ ਸਮੱਸਿਆਵਾਂ ਕਾਰਨ ਇਨ੍ਹਾਂ ਸੜਕਾਂ ਨੂੰ ਬਣਾਉਣ ਵਿੱਚ ਦੇਰੀ ਆ ਰਹੀ ਹੈ।
ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਸੜਕਾਂ ਦਾ ਨਿਰਮਾਣ ਬਿਨ੍ਹਾਂ ਕਿਸੇ ਦੇਰੀ ਤੋਂ ਕਰਵਾਇਆ ਜਾਵੇ ਤਾਂ ਕਿ ਪੰਜਾਬ ਦੀ ਮਿੰਨੀ ਰਾਜਧਾਨੀ ਮੁਹਾਲੀ ਦੇ ਨਿਵਾਸੀਆਂ ਨੂੰ ਟਰੈਫਿਕ ਦੀਆਂ ਸਮੱਸਿਆਵਾਂ ਦਾ ਸਹਾਮਣਾ ਨਾ ਕਰਨਾ ਪਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨੋਹਰ ਲਾਲ ਸ਼ਰਮਾ, ਅਸ਼ੋਕ ਡੋਗਰਾ, ਹਰਮਿੰਦਰ ਸਿੰਘ ਸੋਹੀ, ਬੰਤ ਸਿੰਘ ਭੁੱਲਰ, ਗੁਰਸੇਵਕ ਸਿੰਘ, ਪਰਮਿੰਦਰ ਸਿੰਘ, ਗੁਲਜ਼ਾਰ ਸਿੰਘ ਸਾਬਕਾ ਸਰਪੰਚ ਲਾਂਡਰਾਂ, ਡਾ. ਅਨਿਲ ਦੱਤ ਵੀ ਹਾਜ਼ਰ ਸਨ।