ਪੰਡਿਤ ਦੀਨਦਯਾਲ ਦਾ ਜਨਮ ਦਿਨ ਮਨਾਇਆ

ਐਸ ਏ ਐਸ ਨਗਰ, 26 ਸਤੰਬਰ ਭਾਰਤੀ ਜਨਤਾ ਪਾਰਟੀ ਮੰਡਲ ਮੁਹਾਲੀ ਵੱਲੋਂ ਪ੍ਰਧਾਨ ਸ਼੍ਰੀ ਅਨਿਲ ਕੁਮਾਰ ਗੁੱਡੂ ਦੀ ਪ੍ਰਧਾਨਗੀ ਹੇਠ ਪੰਡਿਤ ਦੀਨਦਯਾਲ ਦਾ ਜਨਮ ਦਿਹਾੜਾ ਮਨਾਇਆ ਗਿਆ।

ਭਾਰਤੀ ਜਨਤਾ ਪਾਰਟੀ ਮੰਡਲ ਮੁਹਾਲੀ ਵੱਲੋਂ ਪ੍ਰਧਾਨ ਸ਼੍ਰੀ ਅਨਿਲ ਕੁਮਾਰ ਗੁੱਡੂ ਦੀ ਪ੍ਰਧਾਨਗੀ ਹੇਠ ਪੰਡਿਤ ਦੀਨਦਯਾਲ ਦਾ ਜਨਮ ਦਿਹਾੜਾ ਮਨਾਇਆ ਗਿਆ।

 

ਇਸ ਮੌਕੇ ਬੋਲਦਿਆਂ ਜ਼ਿਲ੍ਹਾ ਮੀਤ ਪ੍ਰਧਾਨ ਸ਼੍ਰੀ ਉਮਾਕਾਂਤ ਤਿਵਾੜੀ ਨੇ ਕਿਹਾ ਕਿ ਪੰਡਤ ਦੀਨਦਯਾਲ ਨੇ ਹਮੇਸ਼ਾ ਗਰੀਬਾਂ ਦੀ ਭਲਾਈ ਦੀ ਗੱਲ ਕੀਤੀ। ਉਹ ਇੱਕ ਅਰਥ ਸ਼ਾਸਤਰੀ ਸਨ ਅਤੇ ਉਨ੍ਹਾਂ ਦਾ ਮੰਨਣਾ ਸੀ ਕਿ ਦੇਸ਼ ਉਦੋਂ ਤੱਕ ਤਰੱਕੀ ਨਹੀਂ ਕਰ ਸਕਦਾ ਜਦੋਂ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਸਮਾਜ ਦੇ ਆਖਰੀ ਤਬਕੇ ਤੱਕ ਨਹੀਂ ਪਹੁੰਚਦਾ।

 

ਇਸ ਮੌਕੇ ਸ਼੍ਰੀ ਸੁਭਾਸ਼ ਵਸ਼ਿਸ਼ਟ, ਸੁਮਨ ਕਸ਼ਯਮ ਸਮੇਤ ਵੱਡੀ ਗਿਣਤੀ ਭਾਜਪਾ ਵਰਕਰ ਹਾਜਿਰ ਸਨ।