ਸ਼੍ਰੀ ਕ੍ਰਿਸ਼ਨ ਜੀ ਦਾ ਛੱਟੀ ਅਤੇ ਝੁਲਾ ਵਿਸਰਾਮ ਦਿਵਸ ਮਨਾਇਆ
ਐਸ ਏ ਐਸ ਨਗਰ, 21 ਅਗਸਤ- ਉਦਯੋਗਿਕ ਖੇਤਰ ਫੇਜ਼ 9 ਵਿੱਚ ਸਥਿਤ ਸ੍ਰੀ ਪਰਸ਼ੂਰਾਮ ਮੰਦਰ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸ੍ਰੀ ਕ੍ਰਿਸ਼ਨ ਜੀ ਦਾ ਛੱਟੀ ਅਤੇ ਝੁਲਾ ਵਿਸਰਾਮ ਦਿਵਸ ਮਨਾਇਆ ਗਿਆ। ਮੰਦਰ ਦੇ ਪ੍ਰਧਾਨ ਸ੍ਰੀ ਵੀ ਕੇ ਵੈਦ ਨੇ ਦੱਸਿਆ ਕਿ ਸ਼ਰਧਾਲੂਆਂ ਵੱਲੋਂ ਸ੍ਰੀ ਕ੍ਰਿਸ਼ਨ ਜੀ ਨੂੰ ਝੂਲੇ ਤੇ ਵਿਰਾਜਮਾਨ ਕਰਨ ਤੋਂ ਪਹਿਲਾਂ ਝੂਲੇ ਨੂੰ ਫੁੱਲਾਂ ਨਾਲ ਸਜਾਇਆ ਗਿਆ।

ਮੰਦਰ ਦੀ ਮਹਿਲਾ ਕੀਰਤਨ ਮੰਡਲੀ ਦੀ ਪ੍ਰਧਾਨ ਸ਼੍ਰੀਮਤੀ ਹੇਮਾ ਗੋਰੇਲਾ ਦੀ ਅਗਵਾਈ ਵਿੱਚ ਸਵੇਰੇ ਕੀਰਤਨ ਭਜਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਅਤੇ ਦੁਪਹਿਰ ਵੇਲੇ ਆਰਤੀ ਤੋਂ ਬਾਅਦ ਕੰਜਕ ਪੂਜਨ ਕੀਤਾ ਗਿਆ। ਉਸ ਤੋਂ ਬਾਅਦ ਭੰਡਾਰਾ ਕਰਾਉਣ ਤੋਂ ਬਾਅਦ ਪ੍ਰੋਗਰਾਮ ਸਮਾਪਤ ਕੀਤਾ ਗਿਆ।
ਉਹਨਾਂ ਦੱਸਿਆ ਕਿ ਇਸ ਮੌਕੇ ਸ਼ਰਧਾਲੂਆਂ ਲਈ ਡਾਕਟਰ ਰੀਤੂ ਮੁੱਲੀ ਦੀ ਅਗਵਾਈ ਵਿੱਚ ਇੱਕ ਹੈਲਥ ਚੈੱਕਅਪ ਕੈਂਪ ਵੀ ਲਗਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣਾ ਚੈੱਕਅਪ ਕਰਵਾਇਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਜਸਵਿੰਦਰ ਸ਼ਰਮਾ, ਸ੍ਰੀ ਨਵਲ ਕਿਸ਼ੋਰ ਸ਼ਰਮਾ, ਸ੍ਰੀ ਮਨਮੋਹਨ ਦਾਦਾ, ਸ੍ਰੀ ਬਲਦੇਵ ਵਸ਼ਿਸ਼ਟ, ਸ੍ਰੀ ਗੋਪਾਲ ਕ੍ਰਿਸ਼ਨ ਸ਼ਰਮਾ, ਸ੍ਰੀ ਓਮਕਾਰ ਸ਼ਰਮਾ, ਸ੍ਰੀ ਵਿਜੇਪਾਲ, ਸ਼੍ਰੀਮਤੀ ਸੁਧਾ, ਸ਼੍ਰੀਮਤੀ ਪੂਨਮ, ਪਰਮਜੀਤ ਸ਼ਰਮਾ, ਉਸਮਾ, ਬੇਦ ਬਾਲਾ, ਪਰਮਜੀਤ ਸ਼ਰਮਾ, ਮਮਤਾ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਮੰਦਰ ਤੇ ਪਹੁੰਚ ਕੇ ਸ੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ।