
ਸਕੂਲ ਦੀ ਵਿਦਿਆਰਥੀ ਪਰਿਸ਼ਦ ਦੇ ਨਵੇਂ ਬਣਾਏ ਗਏ ਮੈਂਬਰਾਂ ਨੂੰ ਸੰਹੁ ਚਕਾਈ
ਐਸ ਏ ਐਸ ਨਗਰ, 4 ਮਈ - ਜੈਮ ਪਬਲਿਕ ਸਕੂਲ ਮੁਹਾਲੀ ਵਿਖੇ ਵਿਸ਼ੇਸ਼ ਸਮਾਰੋਹ ਦੌਰਾਨ ਸਕੂਲ ਦੀ ਵਿਦਿਆਰਥੀ ਪਰਿਸ਼ਦ ਦੇ ਨਵੇਂ ਬਣਾਏ ਗਏ ਮੈਂਬਰਾਂ ਨੂੰ ਸੰਹੁ ਚੁਕਾਈ ਗਈ ਕਿ ਉਹ ਆਪਣੇ ਨਿਰਧਾਰਿਤ ਕਰਤੱਵਾਂ ਦੀ ਸੱਚਾਈ ਅਤੇ ਇਮਾਨਦਾਰੀ ਨਾਲ ਪਾਲਣਾ ਕਰਨ।
ਐਸ ਏ ਐਸ ਨਗਰ, 4 ਮਈ - ਜੈਮ ਪਬਲਿਕ ਸਕੂਲ ਮੁਹਾਲੀ ਵਿਖੇ ਵਿਸ਼ੇਸ਼ ਸਮਾਰੋਹ ਦੌਰਾਨ ਸਕੂਲ ਦੀ ਵਿਦਿਆਰਥੀ ਪਰਿਸ਼ਦ ਦੇ ਨਵੇਂ ਬਣਾਏ ਗਏ ਮੈਂਬਰਾਂ ਨੂੰ ਸੰਹੁ ਚੁਕਾਈ ਗਈ ਕਿ ਉਹ ਆਪਣੇ ਨਿਰਧਾਰਿਤ ਕਰਤੱਵਾਂ ਦੀ ਸੱਚਾਈ ਅਤੇ ਇਮਾਨਦਾਰੀ ਨਾਲ ਪਾਲਣਾ ਕਰਨ।
ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਗਰਿਮਾ ਭਾਰਦਵਾਜ ਦੁਆਰਾ ਨਵੇਂ ਬਣਾਏ ਗਏ ਹੈਡ ਗਰਲ (ਰਾਬੀਆ) ਹੈਡਬਵਾਏ (ਆਰਵ ਸਿੰਘ), ਚਾਰੇ ਸਦਨਾਂ ਦੇ ਕੈਪਟਨ ਅਤੇ ਵਾਈਸ ਕੈਪਟਨ ਅਤੇ ਪਰਿਸ਼ਦ ਦੇ ਮੈਂਬਰਾਂ ਨੂੰ ਬੈਜਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਕੂਲ ਦੇ ਡਇਰੈਕਟਰ, ਮੁੱਖ ਅਧਿਆਪਕਾ, ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ।
ਸਕੂਲ ਦੀ ਡਾਇਰੈਕਟਰ ਸ੍ਰੀਮਤੀ ਸਿਰਮਨ ਮਿੱਢਾ ਨੇ ਵਿਦਿਆਰਥੀਆਂ ਨੂੰ ਆਪਣੇ ਕਰਤੱਵਾਂ ਅਤੇ ਸਿੱਖਿਆ ਪ੍ਰਤੀ ਜਾਗਰੂਕ ਕੀਤਾ।
