
ਨੌਜਵਾਨ ਦੀ ਕੁੱਟਮਾਰ ਕਰਨ ਅਤੇ ਲੁੱਟ ਖੋਹ ਕਰਨ ਵਾਲੇ ਚਾਰ ਦੋਸ਼ੀ ਗ੍ਰਿਫਤਾਰ ਸੋਨੇ ਦੀ ਚੈਨ ਦੀ ਲੁੱਟ ਖੋਹ ਕਰਨ ਵਾਲੀ ਔਰਤ ਗ੍ਰਿਫਤਾਰ
ਬਰਨਾਲਾ,18 ਸਤੰਬਰ (ਬਲਵਿੰਦਰ ਅਜ਼ਾਦ) ਬਰਨਾਲਾ ਪੁਲੀਸ ਨੇ ਲੁੱਟ ਖੋਹ ਅਤੇ ਚੋਰੀ ਦੀਆਂ ਘਟਨਾਵਾਂ ਖਿਲਾਫ ਵਿੱਡੀ ਮੁਹਿੰਮ ਤਹਿਤ ਕੁਝ ਸਮਾਂ ਪਹਿਲਾਂ ਸੋਨੇ ਦੀ ਚੈਨ ਲੁੱਟਣ ਵਾਲੀ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ।
ਬਰਨਾਲਾ,18 ਸਤੰਬਰ (ਬਲਵਿੰਦਰ ਅਜ਼ਾਦ) ਬਰਨਾਲਾ ਪੁਲੀਸ ਨੇ ਲੁੱਟ ਖੋਹ ਅਤੇ ਚੋਰੀ ਦੀਆਂ ਘਟਨਾਵਾਂ ਖਿਲਾਫ ਵਿੱਡੀ ਮੁਹਿੰਮ ਤਹਿਤ ਕੁਝ ਸਮਾਂ ਪਹਿਲਾਂ ਸੋਨੇ ਦੀ ਚੈਨ ਲੁੱਟਣ ਵਾਲੀ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲੀਸ ਸਬ ਡਵੀਜ਼ਨ ਬਰਨਾਲਾ ਦੇ ਉਪ ਕਪਤਾਨ ਸਤਵੀਰ ਸਿੰਘ ਨੇ ਦੱਸਿਆ ਕਿ ਥਾਣਾ ਮੁੱਖੀ ਧਨੌਲਾ ਲਖਵਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਉਕਤ ਔਰਤ ਪਰਮਜੀਤ ਕੌਰ ਪਤਨੀ ਕਾਲਾ ਸਿੰਘ ਵਾਸੀ ਮੁਰਾਦਪੁਰ ਜ਼ਿਲ੍ਹਾ ਪਟਿਆਲਾ ਨੂੰ ਬੀਤੀ 21 ਜੁਲਾਈ ਨੂੰ ਕਰਮਜੀਤ ਕੌਰ ਨਾਮ ਦੀ ਇੱਕ ਮਹਿਲਾ ਦੀ ਲੁੱਟ ਖੋਹ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਇਸਦੇ ਨਾਲ ਹੀ ਧਨੌਲਾ ਪੁਲੀਸ ਵੱਲੋਂ ਕੁੱਝ ਦਿਨ ਪਹਿਲਾਂ ਨੌਜਵਾਨ ਦੀ ਕੁੱਟਮਾਰ ਕਰਨ ਅਤੇ ਉਸ ਕੋਲੋਂ ਸਮਾਨ ਦੀ ਲੁੱਟ ਖੋਹ ਕਰਨ ਵਾਲੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਡੀ ਐਸ ਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲੀਸ ਵਲੋਂ ਮੁਕੱਦਮੇ ਵਿੱਚ ਨਾਮਜ਼ਦ ਸੁਖਦੀਪ ਸਿੰਘ ਉਰਫ ਸੁੱਖੀ, ਗੁਰਮੇਲ ਸਿੰਘ ਉਰਫ ਵਿੱਕੀ ਅਕਲੀਆਂ, ਹਰਪ੍ਰੀਤ ਸਿੰਘ ਵਾਸੀ ਭੈਣੀ ਮਹਿਰਾਜ, ਬਰਿੰਦਰ ਸਿੰਘ ਉਰਫ ਟੁਡਾ ਰੂੜੇਕੇ ਖੁਰਦ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਵਲੋਂ ਇਸ ਮਾਮਲੇ ਵਿੰਚ ਆਈ ਪੀ ਸੀ ਦੀ ਧਾਰਾ 379 ਬੀ, 341, 323, 506, 148, 149 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਤੋਂ ਲੁੱਟਿਆ ਸਾਮਾਨ( 2 ਆਈ ਫੋਨ, 1 ਪਰਸ ਸਮੇਤ ਕੀਮਤੀ ਕਾਗਜਾਤ) ਬਰਾਮਦ ਕਰ ਲਏ ਗਏ ਹਨ ਅਤੇ ਮਾਮਲੇ ਦੀ ਤਫਤੀਸ਼ ਚਲ ਰਹੀ ਹੈ।
ਉਹਨਾਂ ਦੱਸਿਆ ਕਿ ਗੁਰਮੇਲ ਸਿੰਘ ਉਰਫ ਵਿੱਕੀ ਅਕਲੀਆਂ ਖਿਲਾਫ ਪਹਿਲਾ ਵੀ ਥਾਣਾ ਸਦਰ ਬਰਨਾਲਾ ਵਿਖੇ ਅਤੇ ਬਰਿੰਦਰ ਸਿੰਘ ਉਰਫ ਟੁਡਾ ਰੂੜੇਕੇ ਖੁਰਦ ਖਿਲਾਫ ਦੋ ਮੁਕੱਦਮੇ ਥਾਣਾ ਰੂੜੇਕੇ ਕਲਾਂ ਵਿਖੇ ਦਰਜ਼ ਹਨ।
