ਲੁਧਿਆਣਾ ਵਿੱਚ ਨੌਜਵਾਨ ਮੁੰਡਿਆਂ ਨੂੰ ਕਤਲ ਕਰ ਗੰਦੇ ਨਾਲੇ ਸੁੱਟਿਆ
ਲੁਧਿਆਣਾ, 18 ਸਤੰਬਰ ਲੁਧਿਆਣਾ ਦੇ ਅਜੀਤ ਸਿੰਘ ਨਗਰ ਇਲਾਕੇ ਵਿੱਚੋਂ ਲਾਪਤਾ ਹੋਏ 2 ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਗੁਲਸ਼ਨ ਕੁਮਾਰ ਅਤੇ ਰਾਹੁਲ ਕੁਮਾਰ ਵਜੋਂ ਹੋਈ ਹੈ। ਦੋਵੇਂ ਨੌਜਵਾਨ ਰਾਤ ਨੂੰ 8 ਵਜੇ ਐਕਟਿਵਾ ਤੇ ਕਿਸੇ ਕੰਮ ਲਈ ਨਿਕਲੇ ਸਨ ਪਰ ਵਾਪਸ ਨਹੀਂ ਪਰਤੇ।

ਉਨ੍ਹਾਂ ਦੀ ਐਕਟਿਵਾ ਟਿੱਬਾ ਵਿੱਚ ਬਰਾਮਦ ਹੋਈ ਹੈ, ਜਦੋਂ ਕਿ ਇਕ ਮੋਬਾਇਲ ਵਰਧਮਾਨ ਕਾਲੋਨੀ ਨੇੜਿਓਂ ਮਿਲਿਆ ਹੈ। ਪਤਾ ਲੱਗਿਆ ਹੈ ਕਿ ਦੋਹਾਂ ਦਾ ਕਤਲ ਕਰਕੇ ਲਾਸ਼ਾਂ ਨੂੰ ਭਾਮੀਆਂ ਸਥਿਤ ਗੰਦੇ ਨਾਲੇ ਨੇੜੇ ਸੁੱਟਿਆ ਗਿਆ ਸੀ। ਲਾਸ਼ਾਂ ਨੂੰ ਥਾਣਾ ਡਾਬਾ ਦੀ ਪੁਲੀਸ ਨੇ ਬਰਾਮਦ ਕਰ ਲਿਆ ਹੈ।
ਇਸ ਮਾਮਲੇ ਵਿੱਚ ਪੁਲੀਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ ਵਿੱਚ ਅਕਸਰ ਕਤਲਕਾਂਡ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਸ ਕਾਰਨ ਸ਼ਹਿਰ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।