ਲੈਂਡ ਪੂਲਿੰਗ ਪਾਲਿਸੀ ਰੱਦ ਕੀਤੀ ਜਾਵੇ; ਉਸ ਤੇ ਵਿਚਾਰ ਕਰਨ ਲਈ ਪਿੰਡ ਪਸਿਆਣਾ ਦੇ ਕਿਸਾਨਾਂ ਦੀ ਇੱਕ ਭਰਵੀਂ ਮੀਟਿੰਗ ਕੀਤੀ ਗਈ।
ਪਟਿਆਲਾ : ਅੱਜ ਜਿਲ੍ਹਾ ਪਟਿਆਲਾ ਦੇ ਪਿੰਡ ਪਸਿਆਣਾ ਵਿਖੇ ਪੰਜਾਬ ਸਰਕਾਰ ਵੱਲੋਂ ਜ਼ੋ ਲੈਂਡ ਪੂਲਿੰਗ ਪਾਲਿਸੀ ਬਣਾ ਕੇ ਪੰਜਾਬ ਦੇ ਹਜਾਰਾਂ ਕਿਸਾਨਾਂ ਦੀ ਵਾਹੀ ਯੋਗ ਬਹੁਤ ਹੀ ਉਪਜਾਉ ਜਮੀਨਾਂ ਧੱਕੇ ਨਾਲ ਹੜ੍ਹੱਪ ਕਰਕੇ ਕਿਸਾਨਾਂ ਨੂੰ ਬੇਦਖਲ ਕਰਨ ਵਿਰੁੱਧ ਕਿਸਾਨਾਂ ਨੇ ਸਾਰੇ ਪੰਜਾਬ ਵਿੱਚ ਕਿਸਾਨਾਂ ਦੀਆਂ ਵੱਖ—ਵੱਖ ਜਥੇਬੰਦੀਆਂ ਅਤੇ ਮੁਲਾਜਮਾਂ ਤੇ ਖੇਤ ਮਜਦੂਰਾਂ ਨੇ ਜਿਹੜਾ ਸੰਘਰਸ਼ ਸ਼ੁਰੂ ਕੀਤਾ ਸੀ ਕਿ ਲੈਂਡ ਪੂਲਿੰਗ ਪਾਲਿਸੀ ਰੱਦ ਕੀਤੀ ਜਾਵੇ ਉਸ ਤੇ ਵਿਚਾਰ ਕਰਨ ਲਈ ਪਿੰਡ ਪਸਿਆਣਾ ਦੇ ਕਿਸਾਨਾਂ ਦੀ ਇੱਕ ਭਰਵੀਂ ਮੀਟਿੰਗ ਕੀਤੀ ਗਈ।

ਮੀਟਿੰਗ ਦੀ ਪ੍ਰਧਾਨਗੀ ਰਾਮੇਸ਼ਵਰ ਪਸਿਆਣਾ ਨੇ ਕੀਤੀ। ਮੀਟਿੰਗ ਵਿੱਚ ਜਿਹੜੇ ਕਿਸਾਨਾਂ, ਮਜਦੂਰਾਂ, ਮੁਲਾਜਮਾਂ ਨੇ ਕਿਸਾਨਾਂ ਦਾ ਸਹਿਯੋਗ ਦਿੱਤਾ ਉਹਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਰੱਦ ਕਰਨ ਤੇ ਖੁਸ਼ੀ ਮਨਾਈ ਗਈ ਅਤੇ ਮੀਟਿੰਗ ਵਿੱਚ ਹਾਜਿਰ ਮੈਂਬਰਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਮੀਟਿੰਗ ਵਿੱਚ ਤਕਰੀਬਨ 50 ਮੈਂਬਰ ਹਾਜਰ ਹੋਏ। ਮੀਟਿੰਗ ਦੀ ਜਾਣਕਾਰੀ ਪ੍ਰੈਸ ਨੂੰ ਜਾਰੀ ਕਰਦੇ ਹੋਏ ਬਲਵਿੰਦਰ ਸਿੰਘ ਪਸਿਆਣਾ ਨੇ ਦੱਸਿਆ ਕਿ ਮੀਟਿੰਗ ਬਹੁਤ ਵਧੀਆ ਮਾਹੌਲ ਵਿੱਚ ਹੋਈ।
ਮੀਟਿੰਗ ਵਿੱਚ ਰਾਮੇਸ਼ਵਰ ਸ਼ਰਮਾ, ਯਾਦਵਿੰਦਰ ਸਿੰਘ ਸਰਪੰਚ, ਬਲਵਿੰਦਰ ਸਿੰਘ ਪਸਿਆਣਾ, ਵਕੀਲ ਸਿੰਘ, ਰਾਮ ਕੁਮਾਰ ਬਿੱਟੂ, ਰਾਜਵਿੰਦਰ ਸਿੰਘ ਕਾਹਲੋਂ, ਸੁਰਿੰਦਰ ਸਿੰਘ, ਸੁਖਵਿੰਦਰ ਸਿੰਘ ਕਾਹਲੋਂ ਨੰਬਰਦਾਰ, ਪ੍ਰੇਮ ਚੰਦ, ਜਗਮੇਲ ਸਿੰਘ, ਕੁਲਦੀਪ ਸਿੰਘ, ਅਮਰੀਕ ਸਿੰਘ, ਕਾਕਾ ਰਾਮ ਪੰਚ, ਕਰਮਜੀਤ ਸਿੰਘ ਪੰਚ, ਸਿੰਦਰ ਸਿੰਘ ਪੰਚ, ਕੁਲਵਿੰਦਰ ਸਿੰਘ ਪੰਚ, ਜਰਨੈਲ ਰਾਮ ਪੰਚ, ਸੁਰਿੰਦਰ ਕੁਮਾਰ ਪੰਚ, ਚੰਨੀ ਰਾਣੀ ਪੰਚ, ਬ੍ਰਿਜ ਲਾਲ ਭੱਟੀ, ਮਾਂਗਾ ਰਾਮ, ਮੇਲਾ ਰਾਮ ਅਤੇ ਬਚਨਾ ਰਾਮ, ਆਦਿ ਸ਼ਾਮਿਲ ਹੋਏ।