
ਸਿਹਤਮੰਦ ਵਿਅਕਤੀ ਲਈ ਖੇਡਾਂ ਤੇ ਕਸਰਤ ਜਰੂਰੀ : ਮਨੀਸ਼ ਤਿਵਾੜੀ ਪਿੰਡ ਭਜੌਲੀ ਵਿੱਚ ਓਪਨ ਏਅਰ ਜਿੰਮ ਸਥਾਪਤ ਕਰਨ ਲਈ 3 ਲੱਖ ਰੁਪਏ ਦੀ ਗ੍ਰਾਂਟ ਦਿੱਤੀ
ਖਰੜ, 14 ਸਤੰਬਰ (ਸ਼ਮਿੰਦਰ ਸਿੰਘ) ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਖੇਡਾਂ ਤੇ ਕਸਰਤ ਇੱਕ ਸਿਹਤਮੰਦ ਵਿਆਕਤੀ ਲਈ ਬਹੁਤ ਜਰੂਰੀ ਹਨ।
ਖਰੜ, 14 ਸਤੰਬਰ (ਸ਼ਮਿੰਦਰ ਸਿੰਘ) ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਖੇਡਾਂ ਤੇ ਕਸਰਤ ਇੱਕ ਸਿਹਤਮੰਦ ਵਿਆਕਤੀ ਲਈ ਬਹੁਤ ਜਰੂਰੀ ਹਨ। ਵਿਧਾਨ ਸਭਾ ਹਲਕਾ ਖਰੜ ਦੇ ਪਿੰਡ ਭਜੌਲੀ ਦੇ ਬਾਬਾ ਸੋਹਣ ਸਿੰਘ ਭਕਨਾ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਨੂੰ ਓਪਨ ਏਅਰ ਜਿੰਮ ਸਥਾਪਤ ਕਰਨ ਲਈ 3 ਲੱਖ ਰੁਪਏ ਦੀ ਗ੍ਰਾਂਟ ਦੇਣ ਮੌਕੇ ਸੰਬੋਧਨ ਕਰਦਿਆਂ ਉਹਨਾਂ ਕਿਹਾ ਕੀ ਇਸ ਪਿੰਡ ਨਾਲ ਉਨ੍ਹਾ ਦਾ ਬਹੁਤ ਲਗਾਵ ਹੈ ਕਿਉਂਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸੇ ਪਿੰਡ ਤੋਂ ਹਨ। ਉਨ੍ਹਾਂ ਕਿਹਾ ਕੀ ਜੇ ਹੋਰ ਵੀ ਕਿਸੇ ਤਰ੍ਹਾ ਦੀ ਗ੍ਰਾਂਟ ਦੀ ਲੋੜ ਹੋਈ ਤਾਂ ਉਹ ਕਲੱਬ ਦੀ ਹੋਰ ਵੀ ਮਦਦ ਲਈ ਹਾਜਰ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰਤਾਪ ਸਿੰਘ ਪਡਿਆਲਾ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆ, ਤਰਲੋਚਨ ਸਿੰਘ ਸੂੰਡ ਸਾਬਕਾ ਵਿਧਾਇਕ, ਵਿਜੇ ਸ਼ਰਮਾ ਟਿੰਕੂ, ਪਵਨ ਦੀਵਾਨ, ਲਖਵਿੰਦਰ ਸਿੰਘ ਨਿੰਨੀ, ਗੁਰਜੀਤ ਸਿੰਘ, ਸਤਿੰਦਰ ਮਾਹਲ, ਨਰਿੰਦਰ ਸਿੰਘ, ਰਾਜਵਿੰਦਰ ਸਿੰਘ, ਜਸ਼ਨ ਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਗੁਰਿੰਦਰ ਸਿੰਘ ਬੈਦਵਾਨ, ਕੁਲਵਿੰਦਰ ਸਿੰਘ ਨਗਲੀਆ, ਇਲਾਕੇ ਦੇ ਪੰਚ ਸਰਪੰਚ ਪੰਚ, ਕਲੱਬਾਂ ਦੇ ਪ੍ਰਧਾਨ ਅਤੇ ਪਿੰਡ ਵਾਸੀ ਹਾਜ਼ਰ ਸਨ।
