ਰੇਵਾੜੀ ਦੇ ਰਾਮਪੁਰਾ ਵਿੱਚ ਹੈਫੇਡ ਲਗਾਵੇਗਾ ਸਰੋਂ ਦੇ ਤੇਲ ਦਾ ਆਧੁਨਿਥ ਮੀਲ
ਚੰਡੀਗੜ੍ਹ, 15 ਸਤੰਬਰ - ਹਰਿਆਣਾ ਰਾਜ ਸਹਿਕਾਰੀ ਸਪਲਾਈ ਅਤੇ ਵਿਪਣਨ ਸੰਘ ਲਿਮਿਟੇਡ ਵੱਲੋਂ ਰੇਵਾੜੀ ਜ਼ਿਲ੍ਹੇ ਦੇ ਰਾਮਪੁਰਾ ਵਿੱਚ ਸਰੋਂ ਦੇ ਤੇਲ ਦਾ ਆਧੁਨਿਥ ਮੀਲ ਸਥਾਪਿਤ ਕੀਤਾ ਜਾਵੇਗਾ। ਮੀਲ ਦੀ ਸ਼ੁਰੂਆਤੀ ਪੋ੍ਰਸੈਸਿੰਗ ਸਮਰਥਾ 150 ਟੀਪੀਡੀ ਹੋਵੇਗੀ, ਜਿਸ ਨੂੰ 300 ਟੀਪੀਡੀ ਤੱਕ ਵਧਾਇਆ ਜਾ ਸਕੇਗਾ। ਇਹ ਪਰਿਯੋਜਨਾ ਡਿਜ਼ਾਇਨ, ਬਿਲਡ, ਆਪਰੇਟ ਐਂਡ ਟ੍ਰਾਂਸਫਰ ( ਡੀਬੀਐਫ਼ਓਟੀ) ਆਧਾਰ 'ਤੇ ਸਿਵਲ-ਨਿਜੀ ਹਿੱਸੇਦਾਰੀ ( ਪੀਪੀਪੀ) ਮਾਡਲ ਤਹਿਤ ਲਾਗੂ ਕੀਤੀ ਜਾਵੇਗੀ।

ਇਸ ਸਬੰਧ ਵਿੱਚ ਜਾਣਕਾਰੀ ਅੱਜ ਇੱਥੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਦਿੱਤੀ ਗਈ। ਮੀਟਿੰਗ ਵਿੱਚ ਦੱਸਿਆ ਗਿਆ ਕਿ ਇਹ ਪਲਾਂਟ ਕਾਨਟ੍ਰੈਕਟ ਪ੍ਰਦਾਨ ਕੀਤੇ ਜਾਣ ਦੀ ਮਿਤੀ ਤੋਂ 18 ਮਹੀਨੇ ਅੰਦਰ ਅੰਦਰ ਚਾਲੂ ਹੋਣ ਦੀ ਉੱਮੀਦ ਹੈ। ਪਲਾਂਟ ਵਿੱਚ ਵਿਸ਼ਵ ਪੱਧਰੀ ਪ੍ਰੋਸੈਸਿੰਗ ਮਿਆਰਾਂ ਅਪਣਾਏ ਜਾਣਗੇ ਅਤੇ ਕੁਸ਼ਲ ਸਪਲਾਈ ਸ਼੍ਰਿੰਖਲਾ ਪ੍ਰਬੰਧਨ ਯਕੀਨੀ ਕੀਤੀ ਜਾਵੇਗੀ।
ਗੌਰਤਲਬ ਹੈ ਕਿ ਰਾਮਪੁਰਾ, ਭਿਵਾਲੀ, ਮਹਿੰਦਰਗੜ੍ਹ, ਹਿਸਾਰ, ਰੋਹਤੱਕ, ਝੱਜਰ ਅਤੇ ਰੇਵਾੜੀ ਜਿਹੇ ਪ੍ਰਮੁੱਖ ਸਰੋਂ ਉਤਪਾਦਕ ਜ਼ਿਲ੍ਹਾਂ ਨਾਲ ਜੁੜਿਆ ਹੋਇਆ ਹੈ। ਇਹ ਜ਼ਿਲ੍ਹੇ ਸਾਂਝੇ ਤੌਰ 'ਤੇ ਹਰਿਆਣਾ ਦੇ ਕੁਲ੍ਹ ਤੋਰਿਆ-ਸਰੋਂ ਉਤਪਾਦਕ ਦਾ ਲਗਭਗ 60 ਫੀਸਦੀ ਯੋਗਦਾਨ ਕਰਦੇ ਹਨ, ਜਿਸ ਨਾਲ ਕੱਚੇ ਮਾਲ ਦੀ ਉਪਲਬੱਧਤਾ ਯਕੀਨੀ ਹੁੰਦੀ ਹੈ। ਪਲਾਂਟ ਦੀ ਸਾਲਾਨਾ ਲੋੜ 45,000 ਮੀਟ੍ਰਿਕ ਟਨ ਹੋਵੇਗੀ, ਜੋ ਕੈਚਮੇਂਟ ਖੇਤਰ ਦੀ ਉਪਲਬੱਧਤਾ ਦਾ ਲਗਭਗ 10 ਫੀਸਦੀ ਹੈ। ਇਸ ਤਰ੍ਹਾਂ ਪਲਾਂਟ ਦਾ ਸੰਚਾਲਨ ਨਿਮਤ ਅਤੇ ਸਥਿਰ ਰਵੇਗਾ।
ਪ੍ਰਸਤਾਵਿਤ ਸਥਲ ਕੈਚਮੇਂਟ ਖੇਤਰ ਤੋਂ 200 ਕਿਲ੍ਹੋਮੀਟਰ ਦੀ ਪਰਿਧੀ ਵਿੱਚ ਸਥਿਤ ਹੈ ਅਤੇ ਬੇਹਤਰੀਨ ਸੜਕ ਅਤੇ ਰੇਲ ਨੇਟਵਰਕ ਨਾਲ ਜੁੜਿਆ ਹੋਇਆ ਹੈ। ਇਸ ਨਾਲ ਸੁਚਾਰੂ ਖਰੀਦ, ਟ੍ਰਾਂਸਪੋਰਟ ਅਤੇ ਵੰਡ ਦੇ ਨਾਲ-ਨਾਲ ਸੂਬੇ ਦੇ ਤਿਲਹਨ ਖੇਤਰ ਦੀ ਪ੍ਰਤੀਸਪਰਧਾ ਹੋਰ ਮਜਬੂਤ ਹੋਵੇਗੀ।
ਮੀਟਿੰਗ ਵਿੱਚ ਨਗਰ ਅਤੇ ਗ੍ਰਾਮ ਯੋਜਨਾ ਅਤੇ ਸ਼ਹਿਰੀ ਸੰਪਦਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਏ.ਕੇ.ਸਿੰੰਘ, ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜੇਂਦਰ ਕੁਮਾਰ, ਹੈਫੇਡ ਦੇ ਪ੍ਰਬੰਧਕ ਨਿਦੇਸ਼ਕ ਸ੍ਰੀ ਮੁਕੁਲ ਕੁਮਾਰ ਅਤੇ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਰਹੇ।