ਨਵੇਂ ਹਰਿਆਣਾ ਸਿਵਿਲ ਸਕੱਤਰੇਤ ਵਿੱਚ ਕਾਮਕਾਜੀ ਮਾਂ-ਪਿਓ ਦੀ ਮਦਦ ਲਈ ਨਵੇਂ ਕ੍ਰੈਚ ਦਾ ਉਦਘਾਟਨ

ਚੰਡੀਗੜ੍ਹ, 23 ਜੁਲਾਈ - ਹਰਿਆਣਾ ਦੇ ਮਾਲੀਆ ਵਿਭਾਗ ਦੀ ਵਿਤ ਕਮੀਸ਼ਨਰ ਡਾ. ਸੁਮਿਤਾ ਮਿਸ਼ਰਾ ਨੇ ਅੱਜ ਚੰਡੀਗੜ੍ਹ ਸੈਕਟਰ-17 ਸਥਿਤ ਨਵੇਂ ਸਕੱਤਰੇਤ ਭਵਨ ਵਿੱਚ ਇੱਕ ਨਵੇਂ ਕੈ੍ਰਚ ਦਾ ਉਦਘਾਟਨ ਕੀਤਾ। ਡਾ. ਮਿਸ਼ਰਾ ਵੱਲੋਂ ਸੰਕਲਪਿਤ ਅਤੇ ਸੰਚਾਲਿਤ ਇਹ ਮਹੱਤਵਪੂਰਨ ਪਹਿਲ, ਹਰਿਆਣਾ ਸਰਕਾਰ ਦੇ ਕਰਮਚਾਰੀਆਂ, ਵਿਸ਼ੇਸ਼ਕਰ ਕਾਮਕਾਜੀ ਮਾਂ-ਪਿਓ ਨੂੰ ਉਨ੍ਹਾਂ ਦੇ ਛੋਟੇ ਬੱਚਿਆਂ ਲਈ ਇੱਕ ਸੁਰੱਖਿਅਤ ਅਤੇ ਜੋਸ਼ ਵਾਲਾ ਮਾਹੌਲ ਪ੍ਰਦਾਨ ਕਰਕੇ ਲੋੜੀਂਦੀ ਮਦਦ ਪ੍ਰਦਾਨ ਕਰਨ ਵਿੱਚ ਇੱਕ ਨਵਾਂ ਅਧਿਆਇ ਜੋੜਦੀ ਹੈ। ਉਨ੍ਹਾਂ ਨੇ ਦੱਸਿਆ ਕਿ ਮੌਜ਼ੂਦਾ ਵਿੱਚ ਹਰਿਆਣਾ ਦੇ 22 ਜ਼ਿਲ੍ਹਿਆਂ ਵਿੱਚ 486 ਕ੍ਰੈਚ ਕੰਮ ਕਰ ਰਹੀਆਂ ਹਨ ਜਿਨ੍ਹਾਂ ਵਿੱਚੋਂ ਲਗਭਗ 10,000 ਬੱਚਿਆਂ ਦੇ ਨਾਮ ਦਰਜ ਹਨ।

ਉਦਘਾਟਨ ਦੌਰਾਨ ਡਾ. ਮਿਸ਼ਰਾ ਨੇ ਆਧੁਨਿਕ ਕਾਰਜ ਸਥਲਾਂ ਵਿੱਚ ਅਜਿਹੀ ਸਹੁਲਤਾਂ ਦੇ ਮਹੱਤਵ 'ਤੇ ਜੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਸਹੁਲਤਾਂ ਇੱਕ ਅਜਿਹਾ ਮਾਹੌਲ ਬਨਾਉਣ ਦੀ ਦਿਸ਼ਾ ਵਿੱਚ ਪ੍ਰਗਤੀਸ਼ੀਲ ਯਤਨ ਹਨ ਜਿੱਥੇ ਸਾਡੇ ਕਰਮਚਾਰੀ ਆਪਣੇ ਪਰਿਵਾਰ ਦੀ ਜਿੰਮੇਦਾਰੀਆਂ ਨਾਲ ਸਮਝੌਤਾ ਕੀਤੇ ਬਿਨਾ ਪੇਸ਼ੇਵਰ ਤੌਰ 'ਤੇ ਅੱਗੇ ਵੱਧ ਸਕਦੇ ਹਨ।
ਡਾ. ਮਿਸ਼ਰਾ ਨੇ ਕਿਹਾ ਕਿ ਨਵਾਂ ਕ੍ਰੈਚ ਪ੍ਰਸਿੱਖਿਅਤ ਕੇਖਭਾਲ ਕਰਨ ਵਾਲੇ, ਖੇਡ ਸਹੁਲਤਾਂ ਅਤੇ ਸਕੱਤਰੇਤ ਕਰਮਚਾਰੀਆਂ ਦੇ ਛੋਟੇ ਬੱਚਿਆਂ ਦੀ ਦੇਖਭਾਲ ਲਈ ਸਾਰੀ ਜਰੂਰੀ ਸਹੁਲਤਾਂ ਨਾਲ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨੇ ਉਦਘਾਟਨ ਤੋਂ ਬਾਅਦ ਕ੍ਰੈਚ ਦਾ ਦੌਰਾ ਵੀ ਕੀਤਾ।
ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਡਾ. ਸਵਿਤਾ ਨੇਹਰਾ ਨੇ ਇੱਕ ਮਹੀਨੇ ਅੰਦਰ ਨਵੇਂ ਸਕੱਤਰੇਤ ਵਿੱਚ ਇਸ ਕ੍ਰੈਚ ਨੂੰ ਮੂਰਤ ਰੂਪ ਦੇਣ ਲਈ ਡਾ. ਸੁਮਿਤਾ ਮਿਸ਼ਰਾ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਰਾਜ ਕ੍ਰੈਚ ਨੀਤੀ 2022 ਦੇ ਤਹਿਤ ਜੁਲਾਈ 2023 ਵਿੱਚ ਸੂਚਿਤ ਇੱਕ ਪਹਿਲ ਜਿਸ ਨੂੰ ਲਾਗੂ ਡਾ. ਸੁਮਿਤਾ ਮਿਸ਼ਰਾ ਜੋ ਕਿ ਮਹਿਲਾ ਬਾਲ ਵਿਕਾਸ ਵਿਭਾਗ ਵਿੱਚ ਵਧੀਕ ਮੁੱਖ ਸਕੱਤਰ ਸਨ ਦੇ ਅਣਥਕ ਯਤਨਾਂ ਨਾਲ ਇਹ ਪਰਿਕਲਪਿਤ ਅਤੇ ਸਾਕਾਰ ਹੋਇਆ ਹੈ। ਇਹ ਰਾਜਭਰ ਵਿੱਚ ਕਾਮਕਾਜੀ ਮਾਂ-ਪਿਓ ਲਈ ਉੱਚ ਗੁਣਵੱਤਾ ਵਾਲੀ ਬਾਲ ਦੇਖਭਾਲ ਨੂੰ ਸੁਲਭ, ਸੁਰੱਖਿਅਤ ਬਨਾਉਣ ਲਈ ਇੱਕ ਕੌਮੀ ਮਾਡਲ ਵੱਜੋਂ ਉਭਰ ਕੇ ਆਇਆ ਹੈ।
ਡਾ. ਮਿਸ਼ਰਾ ਨੇ ਦੱਸਿਆ ਕਿ ਹਰਿਆਣਾ ਰਾਜ ਕ੍ਰੈਚ ਨੀਤੀ ਕ੍ਰੈਚ ਸਹੁਲਤਾਂ ਲਈ ਇੱਕ ਵਿਆਪਕ ਢਾਂਚਾ ਪ੍ਰਦਾਨ ਕਰਦੀ ਹੈ ਜੋ ਬੱਚਿਆਂ ਦੀ ਦੇਖਭਾਲ ਲਈ ਇੱਕ ਸਮਗਰ ਦ੍ਰਿਸ਼ਟੀਕਰਨ ਯਕੀਨੀ ਕਰਦੀ ਹੈ। ਕੈ੍ਰਚ ਵਿੱਚ ਪ੍ਰਸ਼ਿੱਖਿਅਤ ਬਾਲ ਦੇਖਭਾਲ ਕਾਰਜ ਕਰਤਾਵਾਂ ਵੱਲੋਂ ਪੋਸ਼ਿਤ ਮਾਹੌਲ, ਨਿਮਤ ਮੈਡੀਕਲ ਜਾਂਚ ਅਤੇ ਸਥਾਨਕ ਸਿਹਤ ਅਧਿਕਾਰੀਆਂ ਨਾਲ ਤਾਲਮੇਲ ਉਮਰ ਮੁਤਾਬਕ ਟੀਕਾਕਰਨ ਸ਼ਾਮਲ ਹਨ।
ਨੀਤੀ ਵਿੱਚ ਅਰਾਮਦਾਇਕ ਸੌਣ ਲਈ ਵਿਵਸਥਾ, ਉਮਰ ਮੁਤਾਬਕ ਪ੍ਰੋਤਸਾਹਨ ਅਤੇ ਬਾਲ ਵਿਕਾਸ ਦੇ ਪੂਰਨ ਵਿਕਾਸ 'ਤੇ ਕੇਂਦ੍ਰਿਤ ਪੜਨ ਦਾ ਸਮਾਨ ਅਤੇ ਮਾਂ-ਪਿਓ ਅਤੇ ਕਰਮਚਾਰੀਆਂ ਲਈ ਪ੍ਰਵੇਸ਼ ਕਾਰਡ ਸਮੇਤ ਕੜੀ ਸੁਰੱਖਿਆ ਦੇ ਇੰਤਜਾਮ ਵੀ ਸ਼ਾਮਲ ਹਨ। ਇਸ ਦੇ ਇਲਾਵਾ ਇਹ ਪ੍ਰਸ਼ਿਖਿਅਤ ਕਰਮਚਾਰੀਆਂ ਲਈ 1.25 ਦੇ ਅਨੁਸ਼ੰਸਿਤ ਬਾਲ ਕਾਰਜ ਕਰਤਾ ਦੇ ਅਨੁਪਾਤ 'ਤੇ ਜੋਰ ਦਿੰਦੀ ਹੈ ਅਤੇ ਭੋਜਨ ਅਤੇ ਸੌਣ ਲਈ ਵੱਖ ਵੱਖ ਕਮਰਿਆਂ ਸਮੇਤ ਖੇਡਣ ਅਤੇ ਹੋਰ ਵਿਕਾਸਾਤਮਕ ਗਤੀਵਿਧੀਆਂ ਲਈ ਥਾਂ ਸਮੇਤ ਸਮਰਪਿਤ ਬੁਨਿਆਦੀ ਢਾਂਚਾ ਯਕੀਨੀ ਕਰਦੀ ਹੈ।