ਐਸ ਏ ਐਸ ਨਗਰ, 5 ਸਤੰਬਰ ਕੰਨਫੈਡਰੇਸ਼ਨ ਆਫ ਗਰੇਟਰ ਮੁਹਾਲੀ ਰੈਜੀਡੈਟ ਵੈਲਫੇਅਰ ਐਸੋਸੀਏਸਨਜ ਰਜਿ. ਮੁਹਾਲੀ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਕ੍ਰਿਸ਼ਨ ਕੁਮਾਰ ਸੈਣੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸੰਸਥਾ ਦੇ ਜਨਰਲ ਸਕੱਤਰ ਪ੍ਰਸ਼ੋਤਮ ਚੰਦ ਵੱਲੋਂ ਅਸਤੀਫਾ ਦੇਣ ਕਾਰਨ ਬਚਨ ਸਿੰਘ ਬੋਪਾਰਾਏ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਮੀਟਿੰਗ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਮੁੱਦਾ ਅਹਿਮ ਰਿਹਾ। ਇਸ ਮੌਕੇਰੁਪਿੰਦਰ ਕੌਰ ਨਾਗਰਾ ਅਤੇ ਬਚਨ ਸਿੰਘ ਬੋਪਾਰਾਏ ਨੇ ਫੇਜ਼ 3 ਅਤੇ ਫੇਜ਼ 7 ਤੋਂ ਪਾਣੀ ਦੀ ਨਿਕਾਸੀ ਲਈ ਪੱਕੇ ਤੌਰ ਤੇ ਲਾਏ ਗਏ ਪੰਪਾਂ ਤੇ ਇਤਰਾਜ ਪ੍ਰਗਟ ਕਰਦਿਆਂ ਕਿਹਾ ਕਿ ਇਹਨਾਂ ਪੰਪਾਂ ਕਾਰਨ ਸੈਕਟਰ 71 ਦੇ ਵਸਨੀਕਾਂ ਦੇ ਘਰਾਂ ਵਿੱਚ ਪਾਣੀ ਵਡਦਾ ਹੈ। ਮੀਟਿੰਗ ਵਿੱਚ ਸਥਾਨਕ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਤੋ ਮੰਗ ਕੀਤੀ ਗਈ ਕਿ ਇਸ ਮਸਲੇ ਦਾ ਪੱਕਾ ਹੱਲ ਕੀਤਾ ਜਾਵੇ।
ਐਸ ਏ ਐਸ ਨਗਰ, 5 ਸਤੰਬਰ ਕੰਨਫੈਡਰੇਸ਼ਨ ਆਫ ਗਰੇਟਰ ਮੁਹਾਲੀ ਰੈਜੀਡੈਟ ਵੈਲਫੇਅਰ ਐਸੋਸੀਏਸਨਜ ਰਜਿ. ਮੁਹਾਲੀ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਕ੍ਰਿਸ਼ਨ ਕੁਮਾਰ ਸੈਣੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸੰਸਥਾ ਦੇ ਜਨਰਲ ਸਕੱਤਰ ਪ੍ਰਸ਼ੋਤਮ ਚੰਦ ਵੱਲੋਂ ਅਸਤੀਫਾ ਦੇਣ ਕਾਰਨ ਬਚਨ ਸਿੰਘ ਬੋਪਾਰਾਏ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਮੀਟਿੰਗ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਮੁੱਦਾ ਅਹਿਮ ਰਿਹਾ। ਇਸ ਮੌਕੇਰੁਪਿੰਦਰ ਕੌਰ ਨਾਗਰਾ ਅਤੇ ਬਚਨ ਸਿੰਘ ਬੋਪਾਰਾਏ ਨੇ ਫੇਜ਼ 3 ਅਤੇ ਫੇਜ਼ 7 ਤੋਂ ਪਾਣੀ ਦੀ ਨਿਕਾਸੀ ਲਈ ਪੱਕੇ ਤੌਰ ਤੇ ਲਾਏ ਗਏ ਪੰਪਾਂ ਤੇ ਇਤਰਾਜ ਪ੍ਰਗਟ ਕਰਦਿਆਂ ਕਿਹਾ ਕਿ ਇਹਨਾਂ ਪੰਪਾਂ ਕਾਰਨ ਸੈਕਟਰ 71 ਦੇ ਵਸਨੀਕਾਂ ਦੇ ਘਰਾਂ ਵਿੱਚ ਪਾਣੀ ਵਡਦਾ ਹੈ। ਮੀਟਿੰਗ ਵਿੱਚ ਸਥਾਨਕ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਤੋ ਮੰਗ ਕੀਤੀ ਗਈ ਕਿ ਇਸ ਮਸਲੇ ਦਾ ਪੱਕਾ ਹੱਲ ਕੀਤਾ ਜਾਵੇ। ਮੀਟਿੰਗ ਵਿਚ ਸੜਕਾਂ ਦੀ ਕਾਰਪੈਟਿੰਗ ਕਰਨ ਸਮੇਂ ਲੈਵਲਿੰਗ ਦਾ ਧਿਆਨ ਨਾ ਰੱਖੇ ਜਾਣ ਦਾ ਮੁੱਦਾ ਵੀ ਉਠਿਆ। ਇਸਦੇ ਨਾਲ ਹੀ ਬਹੁਤ ਸਾਰੀਆਂ ਥਾਂਵਾਂ ਤੇ ਲੋੜ ਅਨੁਸਾਰ ਰੋਡ ਗਲੀਆਂ ਬਣਾਉਣ ਦੀ ਮੰਗ ਕੀਤੀ ਗਈ। ਮੀਟਿੰਗ ਵਿੱਚ ਗਮਾਡਾ ਅਤੇ ਨਗਰ ਨਿਗਮ ਨੂੰ ਦਿਤੇ ਗਏ। ਮੰਗ ਪੱਤਰਾਂ ਦੀ ਕਾਰਵਾਈ ਬਾਰੇ ਸੂਚਨਾ ਅਧਿਕਾਰ ਐਕਟ ਤਹਿਤ ਜਾਣਕਾਰੀ ਲੈਣ ਲਈ ਰੁਪਿੰਦਰ ਕੌਰ ਨਾਗਰਾ ਅਤੇ ਕਰਮਜੀਤ ਕੌਰ ਦੀ ਡਿਊਟੀ ਲਾਈ ਗਈ। ਮੀਟਿੰਗ ਦੌਰਾਨ ਕਿਹਾ ਗਿਆ ਕਿ ਪਾਰਕਾਂ ਦੀ ਸਾਭ ਸੰਭਾਲ ਕਰਨ ਲਈ ਕਾਰਪੋਰੇਸ਼ਨ ਵੱਲੋਂ ਚਾਰ ਮਹੀਨੇ ਦੀ ਰਾਸ਼ੀ ਜਾਰੀ ਨਹੀ ਕੀਤੀ ਗਈ। ਇਸ ਬਾਰੇ ਫੈਸਲਾ ਕੀਤਾ ਗਿਆ ਕਿ ਇਸ ਸੰਬੰਧੀ ਨਿਗਮ ਦੇ ਮੇਅਰ ਨਾਲ ਮੀਟਿੰਗ ਕੀਤੀ ਜਾਵੇਗੀ ਜਿਸ ਦਾ ਪ੍ਰਬੰਧ ਗੁਰਮੀਤ ਸਿੰਘ ਸਿਆਣ ਕਰਨਗੇ। ਇਸ ਮੌਕੇ ਨਿਗਮ ਅਧਿਕਾਰੀਆ ਤੋਂ ਮੰਗ ਕੀਤੀ ਗਈ ਕਿ ਪਾਰਕਾਂ ਦਾ ਕੂੜਾ ਡੰਪ ਕਰਨ ਦੀ ਬਜਾਏ ਸਿੱਧੇ ਤੌਰ ਤੇ ਪਾਰਕਾਂ ਤੋ ਚੁੱਕਿਆ ਜਾਵੇ। ਇਸਦੇ ਨਾਲ ਹੀ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਭੀੜ ਵਾਲੇ ਇਲਾਕਿਆਂ ਵਿਚ ਮਲਟੀਲੈਵਲ ਪਾਰਕਿੰਗ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਸੜਕਾਂ ਤੇ ਵਹੀਕਲ ਖੜਾਉਣ ਲਈ ਮਜ਼ਬੂਰ ਨਾ ਹੋਣਾ ਪਵੇ। ਇਹ ਵੀ ਮੰਗ ਕੀਤੀ ਗਈ ਕਿ ਏਅਰਪੋਰਟ ਰੋਡ ਦੀ ਭੀੜ ਦੀ ਸਮੱਸਿਆ ਨੂੰ ਮੁੱਖ ਰੱਖਦਿਆਂ ਏਅਰਪੋਰਟ ਚੌਂਕ ਤੋਂ ਖਰੜ ਤੱਕ ਐਲੀਵੇਟਿਡ ਰੋਡ ਬਣਾਈ ਜਾਵੇ। ਮੀਟਿੰਗ ਵਿੱਚ ਫੈਸਲਾ ਹੋਇਆ ਕਿ ਪ੍ਰਾਈਵੇਟ ਬਿਲਡਰਾਂ ਵੱਲੋਂ ਉਸਾਰੇ ਜਾ ਰਹੇ ਸੈਕਟਰਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦੇ ਹੱਲ਼ ਲਈ ਵੱਖਰੀ ਮੀਟਿੰਗ ਕੀਤੀ ਜਾਵੇ, ਜਿਸ ਦਾ ਪ੍ਰਬੰਧ ਟੀ. ਡੀ. ਆਈ ਦੇ ਸੈਕਟਰ 110 ਦੀ ਰੈਜੀਡੈਂਸ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਕਰਨਗੇ। ਮੀਟਿੰਗ ਵਿੱਚ ਕੀਤੀਆਂ ਗਈਆਂ ਮੰਗਾਂ ਦੇ ਸਬੰਧ ਵਿੱਚ ਹਲਕਾ ਵਿਧਾਇਕ ਕੁਲਵੰਤ ਸਿੰਘ, ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਸਿੰਧੂ ਅਤੇ ਸੀ.ਏ ਗਮਾਡਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ। ਮੀਟਿੰਗ ਦੌਰਾਨ ਕੰਨਫੈਡਰੇਸ਼ਨ ਦੇ ਸਰਪ੍ਰਸਤ ਐਮ.ਐਸ.ਔਜਲਾ ਤੋਂ ਇਲਾਵਾ ਗੁਰਮੇਲ ਸਿੰਘ ਮੌਜੇਵਾਲ, ਸੰਜੀਵ ਰਾਬੜਾ, ਬਖਸ਼ੀਸ਼ ਸਿੰਘ, ਗੁਰਮੀਤ ਸਿੰਘ ਸਿਆਣ, ਜਸਵੀਰ ਸਿੰਘ ਗੜਾਂਗ, ਸੁੱਚਾ ਸਿੰਘ, ਐਮ. ਕੇ. ਭਟਨਾਗਰ, ਮਹਿੰਦਰ ਸਿੰਘ, ਸੁਰਜੀਤ ਸਿੰਘ, ਕੁਲਜੀਤ ਸਿੰਘ, ਨਾਰੇਸ਼ ਵਰਮਾ ਅਤੇ ਜਗਬੀਰ ਸਿੰਘ ਸਿੱਧੂ ਹਾਜ਼ਰ ਸਨ।