ਮਿਸ਼ਨ ਸਮਰੱਥ ਤਹਿਤ ਅਧਿਆਪਕਾਂ ਦੀ ਬਲਾਕ ਪੱਧਰੀ ਟ੍ਰੇਨਿੰਗ ਲੱਗੀ।

ਮਿਸ਼ਨ ਸਮਰੱਥ ਤਹਿਤ ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਵਿਖੇ ਪੰਜਾਬੀ, ਗਣਿਤ ਅਤੇ ਅੰਗ੍ਰੇਜੀ ਅਧਿਆਪਕਾਂ ਦੀ ਬਲਾਕ ਪੱਧਰੀ ਟ੍ਰੇਨਿੰਗ ਲਗਾਈ ਗਈ। ਟ੍ਰੇਨਿੰਗ ਦੇ ਦੂਸਰੇ ਦਿਨ ਸ਼੍ਰੀ ਅਜੈ ਖਟਕੜ ਸਟੇਟ ਰਿਸੋਰਸ ਪਰਸਨ ਪੰਜਾਬ ਨੇ ਸਮੂਹ ਅਧਿਆਪਕਾਂ ਨੂੰ ਵੱਖ-ਵੱਖ ਜਮਾਤਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਨੁਕਤੇ ਸਾਂਝੇ ਕੀਤੇ।

ਗੜ੍ਹਸ਼ੰਕਰ 31ਅਗਸਤ (ਅਸ਼ਵਨੀ ਸ਼ਰਮਾ) ਮਿਸ਼ਨ ਸਮਰੱਥ ਤਹਿਤ ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਵਿਖੇ ਪੰਜਾਬੀ, ਗਣਿਤ ਅਤੇ ਅੰਗ੍ਰੇਜੀ ਅਧਿਆਪਕਾਂ ਦੀ ਬਲਾਕ ਪੱਧਰੀ ਟ੍ਰੇਨਿੰਗ ਲਗਾਈ ਗਈ। ਟ੍ਰੇਨਿੰਗ ਦੇ ਦੂਸਰੇ ਦਿਨ ਸ਼੍ਰੀ ਅਜੈ ਖਟਕੜ ਸਟੇਟ ਰਿਸੋਰਸ ਪਰਸਨ ਪੰਜਾਬ ਨੇ ਸਮੂਹ ਅਧਿਆਪਕਾਂ ਨੂੰ ਵੱਖ-ਵੱਖ ਜਮਾਤਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਨੁਕਤੇ ਸਾਂਝੇ ਕੀਤੇ। ਇਸ ਮੌਕੇ ਸਤਿੰਦਰ ਕੁਮਾਰ ਰਣਜੀਤ ਬੱਬਰ ਆਦਿ ਰਿਸੋਰਸ ਪਰਸਨਾਂ ਨੇ ਪੰਜਾਬੀ, ਅੰਗਰੇਜੀ ਅਤੇ ਗਣਿਤ ਵਿਸ਼ਿਆਂ ਦੇ ਵਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਉਹਨਾਂ ਕਿਹਾ ਕਿ ਇਹਨਾਂ ਟ੍ਰੇਨਿੰਗ ਪ੍ਰੋਗਰਾਮਾਂ ਦਾ ਸਕੂਲ ਵਿੱਚ ਸਿੱਖਿਆ ਗ੍ਰਹਿਣ ਕਰਦੇ ਵਿਦਿਆਰਥੀਆਂ ਦੇ ਭਵਿੱਖ ਤੇ ਵਧੀਆ ਅਸਰ ਹੋਵੇਗਾ। ਇਸ ਮੌਕੇ ਤੇ ਰਾਕੇਸ਼ ਕੁਮਾਰ ਪੋਜੇਵਾਲ, ਪ੍ਰੇਮ ਕੁਮਾਰ ਪੋਜੇਵਾਲ, ਸੰਜੀਵ ਕੁਮਾਰ, ਸਵੀਟੀ, ਤਾਰਾ ਰਾਣੀ ਜੈਨਪੁਰ, ਰਾਜ ਕੁਮਾਰ ਮਾਲੇਵਾਲ, ਰਵੀ ਕੁਮਾਰ ਸਹੂੰਗੜਾ, ਬਲਵਿੰਦਰ ਸਿੰਘ ਮੰਗੂਪੁਰ, ਰਾਕੇਸ਼ ਕੁਮਾਰ ਤੇ ਭੁਪਿੰਦਰ ਸਿੰਘ ਰੱਕੜਾ, ਗੁਰਮੇਲ ਚੰਦ ਸੜੋਆ, ਅਵਤਾਰ ਕੌਰ ਬਕਾਪੁਰ, ਮੀਨਾ ਰਾਣੀ ਛਦੌੜੀ, ਕੇਵਲ ਸਿੰਘ ਕੌਲਗੜ੍ਹ ਆਦਿ ਅਧਿਆਪਕਾਂ ਨੇ ਵਿਚਾਰ ਚਰਚਾ ਵਿੱਚ ਸ਼ਮੂਲੀਅਤ ਕੀਤੀ।