ਧਾਰਮਿਕ ਸਥਾਨ ਤੇ ਫੁੱਲਦਾਰ ਪੌਦਾ ਲਗਾ ਕੇ ਜਨਮ ਦਿਨ ਮਨਾਇਆ

ਹੁਸ਼ਿਆਰਪੁਰ- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਨੰਗਲ ਖ਼ੂਗਾ ਦੇ ਡੇਰਾ ਬਾਬਾ ਭਗਤ ਰਾਮ ਜੀ ਵਿਖੇ ਬ੍ਰਹਮਲੀਨ ਸੰਤ ਬਾਬਾ ਬੱਤਨ ਗਿਰ ਜੀ ਦੇ ਸ਼ਿਸ ਡਾਕਟਰ ਜਰਨੈਲ ਰਾਮ ਹੋਰਾਂ ਵਲੋਂ। ਅਪਣਾ 70 ਵਾਂ ਜਨਮ ਦਿਨ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਨਰੇਸ਼ ਗਿਰ ਜੀ ਦੀ ਅਗਵਾਈ ਵਿੱਚ ਡੇਰੇ ਵਿੱਚ ਫੁੱਲਦਾਰ ਪੌਦਾ ਲਗਾ ਕੇ ਮਨਾਇਆ।

ਇਸ ਮੌਕੇ ਸੰਤ ਨਰੇਸ਼ ਗਿਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਵਾਤਾਵਰਣ  ਨੂੰ ਦੂਸ਼ਿਤ ਹੋਣ ਤੋਂ  ਬਚਾਉਣ ਅਤੇ ਇਸਨੂੰ ਸਾਫ਼  ਸੁਥਰਾ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਰੁੱਖ ਲਗਾਉਣ ਨਾਲ ਅਸੀਂ ਕੁਦਰਤੀ ਆਫ਼ਤਾਂ ਤੋਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਅਤੇ ਮਨੁੱਖੀ ਜੀਵਨ ਦੀ ਵੀ ਰੱਖਿਆ ਹੁੰਦੀ ਹੈ। 
ਇਸ ਮੌਕੇ ਦਰਬਾਰ ਦੇ ਹੋਰ ਸੇਵਾਦਾਰ ਵੀ ਮੌਜੂਦ ਸਨ ਜਿਨ੍ਹਾਂ ਨੇ ਪ੍ਰਣ ਲਿਆ ਕਿ ਉਹ ਇਨ੍ਹਾਂ ਰੁੱਖਾਂ ਅਤੇ ਪੌਦਿਆਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨਗੇ।