ਸਾਵਣ ਮਹੀਨੇ ਵਿੱਚ ਭਗਵਾਨ ਸ਼ਿਵ ਦੀ ਭਗਤੀ ਨਾਲ ਪੂਰੀਆਂ ਹੁੰਦੀਆਂ ਨੇ ਮਨੋਕਾਮਨਾਵਾਂ — ਮਹੰਤ ਰਮੇਸ਼ ਦਾਸ ਜੀ ਸ਼ਾਸਤਰੀ
ਹੁਸ਼ਿਆਰਪੁਰ- ਦਤਾਰਪੁਰ ਵਿਖੇ ਗਤੀ ਮਸ਼ੀਨ ਬਾਬਾ ਲਾਲ ਦਿਆਲ ਧਾਮ 'ਚ ਪ੍ਰਸਿੱਧ ਆਧਿਆਤਮਿਕ ਸੰਤ ਮਹੰਤ ਰਮੇਸ਼ ਦਾਸ ਜੀ ਸ਼ਾਸਤਰੀ ਨੇ ਸਾਵਣ ਮਹੀਨੇ ਦੇ ਪਾਵਨ ਮੌਕੇ 'ਤੇ ਸਮੂਹ ਮਨੁੱਖਤਾ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਭਗਵਾਨ ਸ਼ਿਵ ਦੀ ਪੂਜਾ-ਅਰਚਨਾ ਦੇ ਮਹੱਤਵ 'ਤੇ ਰੌਸ਼ਨੀ ਪਾਈ।

ਸਿਨੀਅਰ ਪੱਤਰਕਾਰ ਸੰਜੀਵ ਕੁਮਾਰ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਮਹੰਤ ਜੀ ਨੇ ਦੱਸਿਆ ਕਿ ਸਾਵਣ ਮਹੀਨਾ ਭਗਵਾਨ ਸ਼ਿਵ ਨੂੰ ਸਮਰਪਿਤ ਬੜਾ ਹੀ ਪੁੰਨਦਾਇੱਕ ਸਮਾਂ ਹੈ। ਇਸ ਮਹੀਨੇ 'ਚ "ਬਿਲਪੱਤਰ ਅਰਪਣ ਕਰਨ" ਦਾ ਵਿਸ਼ੇਸ਼ ਮਹੱਤਵ ਹੈ। ਉਨ੍ਹਾਂ ਕਿਹਾ "ਜੋ ਭਗਤ ਸ਼ਰਧਾ ਭਾਵਨਾ ਨਾਲ ਭਗਵਾਨ ਸ਼ਿਵ ਨੂੰ ਸਾਵਣ ਮਹੀਨੇ ਵਿੱਚ ਬਿਲਪੱਤਰ ਅਰਪਣ ਕਰਦੇ ਹਨ, ਉਨ੍ਹਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਤੇ ਜੀਵਨ ਵਿੱਚ ਸੁੱਖ, ਸ਼ਾਂਤੀ ਤੇ ਖੁਸ਼ਹਾਲੀ ਆਉਂਦੀ ਹੈ।"
ਇਸ ਮੌਕੇ ਮਹੰਤ ਜੀ ਨੇ ਮਨੁੱਖਤਾ ਦੀ ਭਲਾਈ ਲਈ ਸੰਦੇਸ਼ ਦਿੰਦਿਆਂ ਕਿਹਾ "ਸਭ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਮਹੀਨੇ ਭਗਵਾਨ ਸ਼ਿਵ ਦੀ ਉਪਾਸਨਾ ਕਰ ਕੇ ਆਪਣੇ ਜੀਵਨ ਨੂੰ ਪਵਿੱਤਰ ਤੇ ਉੱਚ ਬਣਾਉਣ। ਸ਼ਿਵ ਭਗਤੀ ਨਾਲ ਨਕਾਰਾਤਮਕਤਾ ਦੂਰ ਹੁੰਦੀ ਹੈ ਅਤੇ ਸਮਾਜ 'ਚ ਸਦਭਾਵਨਾ ਤੇ ਅਮਨ ਦੀ ਸਥਾਪਨਾ ਹੁੰਦੀ ਹੈ।"
ਉਨ੍ਹਾਂ ਨੌਜਵਾਨਾਂ ਨੂੰ ਖਾਸ ਤੌਰ 'ਤੇ ਅਪੀਲ ਕੀਤੀ ਕਿ ਇਸ ਆਧਿਆਤਮਿਕ ਮੌਕੇ ਦਾ ਲਾਹਾ ਲੈਂ ਤੇ ਆਪਣੇ ਜੀਵਨ ਵਿੱਚ ਚੰਗੀ ਊਰਜਾ ਅਤੇ ਸੇਵਾ ਭਾਵਨਾ ਨੂੰ ਜਾਗਰੂਕ ਕਰਨ। ਮਹੰਤ ਰਮੇਸ਼ ਦਾਸ ਜੀ ਸ਼ਾਸਤਰੀ ਦੇ ਇਹ ਵਿਚਾਰ ਨਾ ਸਿਰਫ਼ ਧਾਰਮਿਕ ਚੇਤਨਾ ਨੂੰ ਜਾਗਰੂਕ ਕਰਦੇ ਹਨ, ਸਗੋਂ ਸਮਾਜ ਨੂੰ ਵੀ ਇੱਕ ਨਵੀਂ ਦਿਸ਼ਾ ਦਿੰਦੇ ਹਨ।