95 ਲੱਖ ਦੀ ਗ੍ਰਾਂਟ ਨਾਲ ਹੋਵੇਗਾ ਚਬੇਵਾਲ ਹਲਕੇ ਦਾ ਕਾਇਆਕਲਪ; ਸਾਂਸਦ ਡਾ. ਚਬੇਵਾਲ ਵਲੋਂ ਚੈਕ ਵੰਡੇ ਗਏ
ਹੁਸ਼ਿਆਰਪੁਰ- "ਪੰਜਾਬ ਸਰਕਾਰ ਪਿੰਡਾਂ ਦੇ ਚਹੁੰਮੁਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਇਨ੍ਹਾਂ ਹੀ ਉਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਚਬੇਵਾਲ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ 95 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ," ਇਹ ਬਿਆਨ ਸਾਂਸਦ ਡਾ. ਰਾਜਕੁਮਾਰ ਚਬੇਵਾਲ ਨੇ ਦਿੱਤਾ। ਉਹ ਸਮੇਂ ਉਹ ਚਬੇਵਾਲ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਲਈ 95 ਲੱਖ ਰੁਪਏ ਦੀ ਗ੍ਰਾਂਟ ਦੇ ਚੈਕ ਵੰਡ ਰਹੇ ਸਨ। ਉਨ੍ਹਾਂ ਨੇ ਬਲਾਕ ਹੁਸ਼ਿਆਰਪੁਰ-1 ਦੇ ਅਧੀਨ ਆਉਂਦੀਆਂ ਪੰਚਾਇਤਾਂ ਨੂੰ ਕੁੱਲ 95 ਲੱਖ ਰੁਪਏ ਦੇ ਚੈਕ ਸੌਂਪੇ।

ਡਾ. ਚਬੇਵਾਲ ਨੇ ਦੱਸਿਆ ਕਿ ਇਹ ਰਕਮ ਖਾਸ ਕਰਕੇ ਗਲੀਆਂ, ਨਾਲੀਆਂ, ਸਟ੍ਰੀਟ ਲਾਈਟਾਂ, ਪਾਣੀ ਸਪਲਾਈ, ਖੇਡ ਮੈਦਾਨਾਂ ਅਤੇ ਹੋਰ ਬੁਨਿਆਦੀ ਢਾਂਚਿਆਂ ਦੇ ਨਿਰਮਾਣ ਅਤੇ ਮੁਰੰਮਤ ਲਈ ਦਿੱਤੀ ਗਈ ਹੈ। ਇਸ ਨਾਲ ਚਬੇਵਾਲ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਨਵੀਂ ਰਫ਼ਤਾਰ ਮਿਲੇਗੀ ਅਤੇ ਆਮ ਲੋਕਾਂ ਨੂੰ ਸਿੱਧਾ ਲਾਭ ਪਹੁੰਚੇਗਾ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਰ ਪੱਧਰ 'ਤੇ ਸਹਿਯੋਗ ਦੇ ਰਹੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਚਬੇਵਾਲ ਤੋਂ ਵਿਧਾਇਕ ਡਾ. ਈਸ਼ਾਂਕ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਵਿਕਾਸ ਯੋਜਨਾਵਾਂ ਨੂੰ ਤੇਜ਼ੀ ਨਾਲ ਲਾਗੂ ਕਰਵਾਇਆ। ਡਾ. ਚਬੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਅਤੇ ਵਿਧਾਇਕ ਡਾ. ਈਸ਼ਾਂਕ ਦੀ ਸਰਗਰਮ ਭਾਗੀਦਾਰੀ ਕਾਰਨ ਚਬੇਵਾਲ ਖੇਤਰ ਨੂੰ ਲਗਾਤਾਰ ਨਵੀਆਂ ਯੋਜਨਾਵਾਂ ਮਿਲ ਰਹੀਆਂ ਹਨ ਅਤੇ ਵਿਕਾਸ ਦੀ ਰਫ਼ਤਾਰ ਹਰ ਰੋਜ਼ ਵਧ ਰਹੀ ਹੈ।
ਵਿੱਤੀ ਸਹਾਇਤਾ ਪ੍ਰਾਪਤ ਕਰਨ ਵਾਲੇ ਮੁੱਖ ਪਿੰਡ ਅਤੇ ਕਾਰਜ ਹੇਠ ਲਿਖੇ ਹਨ:
ਪਿੰਡ ਭਾਮ: ਗਲੀਆਂ ਅਤੇ ਨਾਲੀਆਂ ਦੀ ਮੁਰੰਮਤ ਲਈ ਦੋ ਕਿਸਤਾਂ ਵਿਚ 4.25 ਲੱਖ,
ਪਿੰਡ ਬੰਬੇਲੀ, ਲੱਕਸੀਹਾਂ, ਬਿਛੋਹੀ, ਕੈਂਡੋਵਾਲ, ਸਾਰੰਗਵਾਲ, ਮੁਗੋਪੱਟੀ, ਕਾਲੇਵਾਲ ਫੱਤੂ, ਡਾਂਡੀਆਂ: ਗਲੀਆਂ ਅਤੇ ਨਾਲੀਆਂ ਦੇ ਨਿਰਮਾਣ ਅਤੇ ਸੁਧਾਰ ਲਈ 4 ਲੱਖ ਤੋਂ 8 ਲੱਖ ਤੱਕ,
ਪਿੰਡ ਘੁਮਿਆਲਾ: ਗੁਰਦੁਆਰਾ ਸਾਹਿਬ ਵਾਲੀ ਗਲੀ 'ਚ ਇੰਟਰਲਾਕ ਟਾਇਲ ਵਰਕ ਲਈ 8 ਲੱਖ,
ਪਿੰਡ ਰਾਜਪੁਰ ਹੁਕੂਮਤਪੁਰ: ਸਟ੍ਰੀਟ ਲਾਈਟਾਂ ਦੀ ਵਿਵਸਥਾ ਲਈ 6 ਲੱਖ,
ਪਿੰਡ ਫਤੇਹਪੁਰ ਅਤੇ ਟੋਹਲੀਆਂ: ਸਟੇਡੀਅਮ ਨਿਰਮਾਣ ਅਤੇ ਗ੍ਰਾਊਂਡ ਲਈ ਕਰਮਵਾਰ 5 ਲੱਖ ਅਤੇ 3 ਲੱਖ,
ਪਿੰਡ ਭੂਲੇਵਾਲ ਗੁਜਰਾ: ਜਿਮ ਉਪਕਰਨਾਂ ਲਈ 1.25 ਲੱਖ, ਪਿੰਡ ਨੂਰਪੁਰ ਬ੍ਰਾਹਮਣਾ: ਵੱਖ-ਵੱਖ ਵਿਕਾਸ ਕਾਰਜਾਂ ਲਈ 5 ਲੱਖ।
ਇਸ ਵੰਡ ਸਮਾਰੋਹ ਦੌਰਾਨ ਸੰਬੰਧਤ ਪਿੰਡਾਂ ਦੀਆਂ ਪੰਚਾਇਤਾਂ ਦੇ ਪ੍ਰਤੀਨਿਧੀ, ਸਥਾਨਕ ਪਿੰਡਵਾਸੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ।