
ਸੀਪੀਆਈ ਨੇ ਯੂਟਿਊਬਰ ਜੋਤੀ ਮਲਹੋਤਰਾ ਨੂੰ ਕੇਰਲ ਸਰਕਾਰ ਨਾਲ ਜੋੜਨ ਵਾਲੀਆਂ ਰਿਪੋਰਟਾਂ ਦੀ ਨਿੰਦਾ ਕੀਤੀ
ਨਵੀਂ ਦਿੱਲੀ, 7 ਜੁਲਾਈ- ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਨੇ ਸੋਮਵਾਰ ਨੂੰ ਉਨ੍ਹਾਂ ਰਿਪੋਰਟਾਂ ਦੀ ਸਖ਼ਤ ਨਿੰਦਾ ਕੀਤੀ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਜਾਸੂਸੀ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਯੂਟਿਊਬਰ ਜੋਤੀ ਮਲਹੋਤਰਾ ਨੂੰ ਕੇਰਲ ਸਰਕਾਰ ਵੱਲੋਂ ਰਾਜ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸੱਦਾ ਦਿੱਤਾ ਗਿਆ ਸੀ।
ਨਵੀਂ ਦਿੱਲੀ, 7 ਜੁਲਾਈ- ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਨੇ ਸੋਮਵਾਰ ਨੂੰ ਉਨ੍ਹਾਂ ਰਿਪੋਰਟਾਂ ਦੀ ਸਖ਼ਤ ਨਿੰਦਾ ਕੀਤੀ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਜਾਸੂਸੀ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਯੂਟਿਊਬਰ ਜੋਤੀ ਮਲਹੋਤਰਾ ਨੂੰ ਕੇਰਲ ਸਰਕਾਰ ਵੱਲੋਂ ਰਾਜ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸੱਦਾ ਦਿੱਤਾ ਗਿਆ ਸੀ।
ਸੀਪੀਆਈ ਸੰਸਦ ਮੈਂਬਰ ਪੀ. ਸੰਤੋਸ਼ ਕੁਮਾਰ ਨੇ ਇੱਕ ਬਿਆਨ ਵਿੱਚ ਕਿਹਾ, ‘‘ਭਾਰਤੀ ਕਮਿਊਨਿਸਟ ਪਾਰਟੀ ਜੋਤੀ ਮਲਹੋਤਰਾ ਜਾਸੂਸੀ ਮਾਮਲੇ ਵਿੱਚ ਭਾਜਪਾ ਵੱਲੋਂ ਕੇਰਲ ਸਰਕਾਰ ਨੂੰ ਘੜੀਸਣ ਦੀ ਕੋਸ਼ਿਸ਼ ਦੀ ਸਖ਼ਤ ਨਿੰਦਾ ਕਰਦੀ ਹੈ, ਇਹ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਕੌਮੀ ਸੁਰੱਖਿਆ ’ਤੇ ਆਪਣੀਆਂ ਗੰਭੀਰ ਅਸਫਲਤਾਵਾਂ ਨੂੰ ਛੁਪਾਇਆ ਜਾ ਸਕੇ।’’
ਕੁਮਾਰ ਨੇ ਕਿਹਾ ਕਿ ਇਹ ਸੁਝਾਅ ਦੇਣਾ ਬੇਤੁਕੀ ਗੱਲ ਹੈ ਕਿ ਇੱਕ ਰਾਜ ਸਰਕਾਰ ਇੱਕ ਯੂਟਿਊਬਰ ਦੇ ਪਾਕਿਸਤਾਨ ਦੌਰੇ ਲਈ ਜ਼ਿੰਮੇਵਾਰ ਸੀ, ਜਦੋਂ ਪਾਸਪੋਰਟ ਜਾਰੀ ਕਰਨਾ, ਵੀਜ਼ਾ ਕਲੀਅਰੈਂਸ, ਅਤੇ ਖੁਫੀਆ ਨਿਗਰਾਨੀ ਸਭ ਕੇਂਦਰ ਸਰਕਾਰ ਦੇ ਨਿਯੰਤਰਣ ਅਧੀਨ ਹਨ। ਉਨ੍ਹਾਂ ਸਵਾਲ ਕਰਦਿਆਂ ਕਿਹਾ, ‘‘ਕੀ ਕੇਰਲ ਸਰਕਾਰ ਨੇ ਉਸ ਦੇ ਪਾਕਿਸਤਾਨ ਦੌਰਿਆਂ ਨੂੰ ਮਨਜ਼ੂਰੀ ਦਿੱਤੀ? ਕੀ ਉਸ ਨੇ ਉਸਨੂੰ ਦਿੱਲੀ ਵਿੱਚ ਆਈਐਸਆਈ ਹੈਂਡਲਰਾਂ ਦੇ ਸੰਪਰਕ ਵਿੱਚ ਰੱਖਿਆ? ਇਹ ਇੱਕ ਨਿਰਾਸ਼ਾਜਨਕ ਅਤੇ ਰਾਜਨੀਤਿਕ ਤੌਰ ’ਤੇ ਭਟਕਾਉਣ ਨਾਲ ਪ੍ਰੇਰਿਤ ਹੈ।’’
ਸੰਸਦ ਮੈਂਬਰ ਨੇ ਕਿਹਾ ਕਿ ਭਾਜਪਾ ਕੋਲ ਜਾਸੂਸੀ ਅਤੇ ਅਤਿਵਾਦ ਨਾਲ ਜੁੜੇ ਆਪਣੇ ਮੈਂਬਰਾਂ ਦੀ ਸ਼ਰਮਿੰਦਗੀ ਭਰੀ ਇੱਕ ਲੰਬੀ ਸੂਚੀ ਹੈ। ਉਨ੍ਹਾਂ ਕਿਹਾ, ‘‘ਭੋਪਾਲ ਵਿੱਚ ਇਨ੍ਹਾਂ ਦੇ ਆਈ.ਟੀ. ਸੈੱਲ ਤੋਂ ਧਰੁਵ ਸਕਸੈਨਾ, ਬਜਰੰਗ ਦਲ ਦਾ ਬਲਰਾਮ ਸਿੰਘ, ਐੱਲ.ਈ.ਟੀ. ਅਤਿਵਾਦੀ ਤਾਲਿਬ ਸ਼ਾਹ ਜਿਸ ਨੂੰ ਭਾਜਪਾ ਘੱਟ ਗਿਣਤੀ ਮੋਰਚਾ ਆਈ.ਟੀ. ਮੁਖੀ ਨਿਯੁਕਤ ਕੀਤਾ ਗਿਆ ਸੀ, ਅਤੇ ਸਾਬਕਾ ਭਾਜਪਾ ਨੇਤਾ ਤਾਰਿਕ ਮੀਰ ਜਿਸ ਨੂੰ ਅਤਿਵਾਦੀਆਂ ਨੂੰ ਹਥਿਆਰਾਂ ਦੀ ਸਪਲਾਈ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ।
ਇੱਥੋਂ ਤੱਕ ਕਿ ਡੀਐੱਸਪੀ. ਦਵਿੰਦਰ ਸਿੰਘ, ਜਿਸਨੂੰ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ, ਨੂੰ ਹਿਜ਼ਬੁਲ ਅਤਿਵਾਦੀਆਂ ਨੂੰ ਸੁਰੱਖਿਆ ਪ੍ਰਦਾਨ ਕਰਦੇ ਫੜਿਆ ਗਿਆ ਸੀ ਅਤੇ ਬਾਅਦ ਵਿੱਚ ਪਾਕਿਸਤਾਨੀ ਹੈਂਡਲਰਾਂ ਨਾਲ ਜੁੜਿਆ ਹੋਇਆ ਸੀ। ਇਹ ਭਾਜਪਾ ਦਾ ਅਸਲ ਰਾਸ਼ਟਰੀ ਸੁਰੱਖਿਆ ਰਿਕਾਰਡ ਹੈ।’’
ਕੁਮਾਰ ਨੇ ਕਿਹਾ, ‘‘ਜ਼ਿੰਮੇਵਾਰੀ ਲੈਣ ਦੀ ਬਜਾਏ, ਭਾਜਪਾ ਹੁਣ ਇੱਕ ਰੁਟੀਨ ਸੈਰ-ਸਪਾਟਾ ਸਮਾਗਮ ਨੂੰ ਲੈ ਕੇ ਕੇਰਲ ਨੂੰ ਨਿਸ਼ਾਨਾ ਬਣਾ ਰਹੀ ਹੈ ਜਿਸ ਵਿੱਚ ਮਲਹੋਤਰਾ ਨੇ ਇੱਕ ਵਾਰ ਹਿੱਸਾ ਲਿਆ ਸੀ, ਹਾਲਾਂਕਿ ਉਸਦਾ ਉਸ ਸਮਾਗਮ ਅਤੇ ਉਸਦੀ ਆਈ.ਐਸ.ਆਈ. ਭਰਤੀ ਵਿਚਕਾਰ ਕੋਈ ਸਬੰਧ ਨਹੀਂ ਹੈ।
ਰਿਪੋਰਟਾਂ ਵਿੱਚ ਇੱਕ ਆਰ.ਟੀ.ਆਈ. ਜਵਾਬ ਦਾ ਹਵਾਲਾ ਦਿੱਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਮਲਹੋਤਰਾ ਉਨ੍ਹਾਂ ਲੋਕਾਂ ਵਿੱਚੋਂ ਸੀ ਜਿਨ੍ਹਾਂ ਨੂੰ ਕੇਰਲ ਸਰਕਾਰ ਦੁਆਰਾ ਇੱਕ ਰਾਜ-ਸੰਚਾਲਿਤ ਪ੍ਰਭਾਵਕ ਸਹਿਯੋਗ ਪ੍ਰੋਗਰਾਮ ਲਈ ਸੱਦਾ ਦਿੱਤਾ ਗਿਆ ਸੀ।
