ਫੇਜ਼-3 ਏ ਅਤੇ ਮਦਨਪੁਰਾ ਪਿੰਡ ਵਿਚਲੀ ਸੜਕ 'ਤੇ ਹਾਦਸੇ ਦੌਰਾਨ ਬਾਈਕ ਸਵਾਰ ਗੰਭੀਰ ਜ਼ਖਮੀ

ਐਸ ਏ ਐਸ ਨਗਰ, 5 ਜੁਲਾਈ- ਅੱਜ ਦੁਪਹਿਰ ਫੇਜ਼-3ਏ ਅਤੇ ਮਦਨਪੁਰਾ ਪਿੰਡ ਵਿਚਲੀ ਮੁੱਖ ਸੜਕ 'ਤੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਬਾਈਕ ਸਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।

ਐਸ ਏ ਐਸ ਨਗਰ, 5 ਜੁਲਾਈ- ਅੱਜ ਦੁਪਹਿਰ ਫੇਜ਼-3ਏ ਅਤੇ ਮਦਨਪੁਰਾ ਪਿੰਡ ਵਿਚਲੀ ਮੁੱਖ ਸੜਕ 'ਤੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਬਾਈਕ ਸਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਜਾਣਕਾਰੀ ਅਨੁਸਾਰ, ਬਾਈਕ ਸਵਾਰ ਦੀ ਟੱਕਰ ਅੱਗੇ ਜਾ ਰਹੀ ਇੱਕ ਗੱਡੀ ਦੇ ਪਿਛਲੇ ਹਿੱਸੇ ਨਾਲ ਹੋਈ। ਇਹ ਘਟਨਾ ਦੁਪਹਿਰ ਕਰੀਬ 12:30 ਵਜੇ ਵਾਪਰੀ, ਜਦੋਂ ਇੱਕ ਬਾਈਕ ਸਵਾਰ ਅਚਾਨਕ ਅੱਗੇ ਜਾ ਰਹੀ ਇੱਕ ਕਾਰ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਾਈਕ ਸਵਾਰ ਸੜਕ 'ਤੇ ਡਿੱਗ ਪਿਆ ਅਤੇ ਕਾਰ ਦਾ ਪਿਛਲਾ ਸ਼ੀਸ਼ਾ ਚਕਨਾਚੂਰ ਹੋ ਗਿਆ।
ਘਟਨਾ ਸਥਾਨ 'ਤੇ ਮੌਜੂਦ ਲੋਕਾਂ ਨੇ ਤੁਰੰਤ ਜ਼ਖਮੀ ਬਾਈਕ ਸਵਾਰ ਨੂੰ ਚੁੱਕਿਆ ਅਤੇ ਜ਼ਖਮੀ ਨੂੰ ਕਾਰ ਚਾਲਕ ਆਪਣੀ ਹੀ ਗੱਡੀ ਵਿੱਚ ਹਸਪਤਾਲ ਲੈ ਗਿਆ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਹਾਦਸੇ ਨੇ ਇੱਕ ਵਾਰ ਫਿਰ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਹੈ।