ਡਿਪਟੀ ਕਮਿਸ਼ਨਰ ਵੱਲੋਂ ਰੈਡ ਕਰਾਸ ਰਾਹੀਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਦੇ ਆਦੇਸ਼

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 3 ਜੁਲਾਈ: ਡਿਪਟੀ ਕਮਿਸ਼ਨਰ-ਕਮ- ਪ੍ਰਧਾਨ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਸ੍ਰੀਮਤੀ ਕੋਮਲ ਮਿੱਤਲ ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਆਰਥਿਕ ਤੌਰ ’ਤੇ ਮਜ਼ਬੂਤੀ ਦੇਣ ਲਈ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੂੰ ਉਪਰਾਲੇ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਉਪਰਾਲੇ ਸੁਸਾਇਟੀ ਦੇ ਨਵੇਂ ਉਦਮ ‘ਵਿੰਗਜ਼’ ਤਹਿਤ ਕੀਤੇ ਜਾਣਗੇ ਤਾਂ ਜੋ ਅਜਿਹੇ ਬੱਚੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਕੇ ਆਪਣੀਆਂ ਵਿੱਤੀ ਲੋੜਾਂ ਲਈ ਸੁਤੰਤਰ ਹੋ ਸਕਣ।

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 3 ਜੁਲਾਈ: ਡਿਪਟੀ ਕਮਿਸ਼ਨਰ-ਕਮ- ਪ੍ਰਧਾਨ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਸ੍ਰੀਮਤੀ ਕੋਮਲ ਮਿੱਤਲ ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਆਰਥਿਕ ਤੌਰ ’ਤੇ ਮਜ਼ਬੂਤੀ ਦੇਣ ਲਈ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੂੰ ਉਪਰਾਲੇ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਉਪਰਾਲੇ ਸੁਸਾਇਟੀ ਦੇ ਨਵੇਂ ਉਦਮ ‘ਵਿੰਗਜ਼’ ਤਹਿਤ ਕੀਤੇ ਜਾਣਗੇ ਤਾਂ ਜੋ ਅਜਿਹੇ ਬੱਚੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਕੇ ਆਪਣੀਆਂ ਵਿੱਤੀ ਲੋੜਾਂ ਲਈ ਸੁਤੰਤਰ ਹੋ ਸਕਣ।
ਅੱਜ ਵਿਸ਼ੇਸ਼ ਲੋੜਾਂ ਵਾਲੇ ਅਜਿਹੇ ਤਿੰਨ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਨਾਲ ਆਪਣੇ ਦਫ਼ਤਰ ਵਿਖੇ ਉਨ੍ਹਾਂ ਦੇ ਭਵਿੱਖ ਸਬੰਧੀ ਚਰਚਾ ਕਰਦਿਆਂ ਕਿਹਾ ਕਿ ਇਨ੍ਹਾਂ ਬੱਚਿਆਂ ਦੇ ਬਾਲਗ਼ ਹੋਣ ’ਤੇ ਉਨ੍ਹਾਂ ਦੇ ਭਵਿੱਖ ਨੂੰ ਵਿੱਤੀ ਤੌਰ ’ਤੇ ਸੁਰੱਖਿਅਤ ਕਰਨਾ ਸਭ ਤੋਂ ਅਹਿਮ ਕਾਰਜ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਅਜਮਾਇਸ਼ੀ ਤੌਰ ’ਤੇ ਪਹਿਲੇ ਪੜਾਅ ’ਚ ਇਨ੍ਹਾਂ ਤਿੰਨ ਬੱਚਿਆਂ ਲਈ ਕਿਸੇ ਵਿਦਿਅਕ ਸੰਸਥਾ ’ਚ ਸਾਂਝੇ ਤੌਰ ’ਤੇ ‘ਟੱਕ ਸ਼ਾਪ’ ਖੋਲ੍ਹੀ ਜਾਵਗੀ, ਜਿੱਥੇ ਉਹ ਕਨਫ਼ੈਕਸ਼ਨਰੀ ਆਦਿ ਨਾਲ ਸਬੰਧਤ ਵਸਤਾਂ ਦੀ ਵਿੱਕਰੀ ਕਰਕੇ ਆਪਣਾ ਆਮਦਨੀ ਦਾ ਸ੍ਰੋਤ ਯਕੀਨੀ ਬਣਾਉਣ ਦੇ ਯੋਗ ਹੋ ਸਕਣਗੇ।
ਜਿਨ੍ਹਾਂ ਤਿੰਨ ਵਿਸ਼ੇਸ਼ ਲੋੜਾਂ ਵਾਲੇ ਬਾਲਗਾਂ ਨਾਲ ਅੱਜ ਉਨ੍ਹਾਂ ਵੱਲੋਂ ਮੁਲਾਕਾਤ ਕੀਤੀ ਗਈ, ਉਨ੍ਹਾਂ ਵਿੱਚ ਸਰਬਜੀਤ ਸਿੰਘ, ਸ਼ਹੀਦ ਮੇਜਰ ਹਰਮਿੰਦਰ ਸਿੰਘ ਸਰਕਾਰੀ ਕਾਲਜ, ਫੇਸ 6, ਮੋਹਾਲੀ ਤੋਂ ਬੀ ਬੀ ਏ ਕਰ ਰਿਹਾ ਹੈ ਅਤੇ ਸਪੈਸ਼ਲ ਬੱਚਿਆਂ ਦੀ ਦੌੜ ’ਚ ਦੋ ਸੋਨ ਤਮਗੇ ਵੀ ਜਿੱਤ ਚੁੱਕਾ ਹੈ। ਉਹ ਬਹੁਤ ਵਧੀਆ ਤਬਲਾ ਵਾਦਕ ਵੀ ਹੈ।  
ਜਦਕਿ ਜਗਤੇਸ਼ਵਰ ਸਿੰਘ ਓਪਨ ਸਕੂਲ ਰਾਹੀਂ 10+2 ਕਰਨ ਉਪਰੰਤ ਹੁਣ ਸਪੈਸ਼ਲ ਉਲੰਪਿਕਸ ਫ਼ਾਰ ਸਪੈਸ਼ਲ ਚਿਲਡਰਨ ਦੇ ਨੈਸ਼ਨਲ ਸਾਇਕਲਿੰਗ ਮੁਕਾਬਲੇ ਲਈ ਤਿਆਰੀ ਕਰ ਰਿਹਾ ਹੈ। ਉਹ ਇਸ ਤੋਂ ਪਹਿਲਾਂ ਸਟੇਟ ਮੁਕਾਬਲਾ ਜਿੱਤ ਚੁੱਕਾ ਹੈ। ਇਸ ਤੋਂ ਇਲਾਵਾ ਉਸ ਵੱਲੋਂ ਕੰਪਿਊਟਰ ਕੋਰਸ ਵੀ ਕੀਤਾ ਹੋਇਆ ਹੈ। ਨਿਮਿਤ ਡੋਗਰਾ ਜੋ 12 ਵੀਂ ਦੀ ਪੜ੍ਹਾਈ ਕਰ ਰਿਹਾ ਹੈ, ਵੀ ਸਾਇਕਲਿੰਗ ਅਤੇ ਸਲੋ-ਰੇਸ ਦਾ ਖਿਡਾਰੀ ਹੈ ਅਤੇ ਬਹੁਤ ਸਾਰੇ ਮੈਡਲ ਵੀ ਹਾਸਲ ਕਰ ਚੁੱਕਾ ਹੈ।
ਇਨ੍ਹਾਂ ਦੀਆਂ ਮਾਤਾਵਾਂ ਰਾਜਵੰਤ ਕੌਰ (ਸਰਬਜੀਤ ਸਿੰਘ), ਦਮਨ ਇੰਦਰ ਕੌਰ (ਜਗਤੇਸ਼ਵਰ ਸਿੰਘ) ਅਤੇ ਬਬੀਤਾ ਡੋਗਰਾ (ਨਿਮਿਤ ਡੋਗਰਾ) ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੀ ਇਸ ਤਜ਼ਵੀਜ਼ ਦਾ ਸਵਾਗਤ ਕਰਦਿਆਂ ਆਪਣੇ ਵੱਲੋਂ ਉਨ੍ਹਾਂ ਦੀ ਕਾਮਯਾਬੀ ਲਈ ਪੂਰਣ ਸਹਿਯੋਗ ਦਾ ਵਾਅਦਾ ਕੀਤਾ, ਜਿਸ ਵਿੱਚ ਇਨ੍ਹਾਂ ਨੂੰ ਲਿਆਉਣਾ ਅਤੇ ਵਾਪਸ ਲੈ ਕੇ ਜਾਣਾ ਸ਼ਾਮਿਲ ਹੋਵੇਗਾ। 
ਡਿਪਟੀ ਕਮਿਸ਼ਨਰ ਨੇ ਇਨ੍ਹਾਂ ਮਾਵਾਂ ਵੱਲੋਂ ਆਪਣੇ ਬੱਚਿਆਂ ਨੂੰ ਬੜੀ ਮੇਹਨਤ ਨਾਲ ਚਣੌਤੀ ਪੂਰਣ ਜ਼ਿੰਦਗੀ ਜਿਊਣ ਲਈ ਹੌਂਸਲੇ ਦੀ ਉਡਾਣ ਦੇਣ ਲਈ ਉਨ੍ਹਾਂ ਦੀ ਸ਼ਲਾਘਾ ਵੀ ਕੀਤੀ।  
ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਹਰਬੰਸ ਸਿੰਘ ਨੇ ‘ਵਿੰਗਜ਼’ ਯੋਜਨਾ ਬਾਰੇ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਇਸ ਦਾ ਉਦੇਸ਼ ਇਨ੍ਹਾਂ ਸਪੈਸ਼ਲ ਲੋੜਾਂ ਵਾਲੇ ਬੱਚਿਆਂ ਲਈ ਅਜਿਹੇ ਸਵੈ-ਰੋਜ਼ਗਾਰ ਦਾ ਪ੍ਰਬੰਧ ਕਰਨਾ ਹੈ, ਜਿਸ ਰਾਹੀਂ ਉਹ ਆਪਣੀ ਮਰਜ਼ੀ ਅਨੁਸਾਰ ਅਤੇ ਸੁਵਿਧਾ ਅਨੁਸਾਰ ਵਿੱਤੀ ਤੌਰ ’ਤੇ ਕਮਾਈ ਕਰ ਸਕਣ। 
ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਦੀ ਪਹਿਲ ਕਦਮੀ ’ਤੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦਾ ਇਹ ਪਹਿਲਾ ਅਜਮਾਇਸ਼ੀ ਉਪਰਾਲਾ ਹੋਵੇਗਾ, ਜਿਸ ਦੀ ਸਫ਼ਲਤਾ ਦੇ ਵਿਸ਼ਲੇਸ਼ਣ ਤੋਂ ਬਾਅਦ ਇਸ ਨੂੰ ਹੋਰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਤੱਕ ਵਧਾਇਆ ਜਾਵੇਗਾ।