ਦਰਬਾਰ ਜ਼ਾਹਿਰਾ ਪੀਰ ਦਾਰਾ ਪੁਰ ਵਿਖੇ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ
ਹੁਸ਼ਿਆਰਪੁਰ- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਦਾਰਾ ਪੁਰ ਦੇ ਦਰਬਾਰ ਜ਼ਾਹਿਰਾ ਪੀਰ ਜੀ ਵਿਖੇ ਸਾਲਾਨਾ ਜੋੜ ਮੇਲਾ ਮੌਜੂਦਾ ਮੁੱਖ ਸੇਵਾਦਾਰ ਬਾਬਾ ਬਲਵੰਤ ਸ਼ਾਹ ਜੀ ਵੱਲੋਂ ਹਰ ਸਾਲ ਦੀ ਤਰ੍ਹਾਂ ਸਮੂਹ ਨਗਰ ਨਿਵਾਸੀਆਂ,ਇਲਾਕਾ ਨਿਵਾਸੀਆਂ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਬਹੁਤ ਪਿਆਰ ਅਤੇ ਸ਼ਰਧਾ ਨਾਲ ਕਰਵਾਇਆ ਗਿਆ।

ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਬਾਬਾ ਬਲਵੰਤ ਸ਼ਾਹ ਜੀ ਨੇ ਦੱਸਿਆ ਕਿ ਇਸ ਮੌਕੇ ਸੂਫੀ ਕਲਾਕਾਰ ਜਰਨੈਲ ਸੋਨੀ, ਪ੍ਰਿੰਸ ਸਿਸਟਰਜ਼ ਨਵਾਂਸ਼ਹਿਰ, ਕਮਲ ਸੱਤਾ ਕੱਵਾਲ ਪਾਰਟੀ ਅਤੇ ਬਿੱਲਾ ਬਠਿੰਡਾ ਅਤੇ ਨਕਾਲ ਪਾਰਟੀਆਂ ਵਲੋਂ ਸੂਫੀ ਕੱਵਾਲੀਆਂ ਅਤੇ ਨਕਾਲ ਪਾਰਟੀਆਂ ਨਕਲਾਂ ਪੇਸ਼ ਕੀਤੀਆਂ ਜਾਣਗੀਆਂ। ਇਸ ਮੌਕੇ ਬਾਬਾ ਜੀ ਵਲੋਂ ਜੋੜ ਮੇਲੇ ਵਿੱਚ ਆਏ ਪ੍ਰਮੁੱਖ ਲੋਕਾਂ ਨੂੰ ਸਨਮਾਨ ਚਿੰਨ੍ਹ ਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੰਗਤਾਂ ਨੂੰ ਬਾਬਾ ਜੀ ਦਾ ਭੰਡਾਰਾ ਨਿਰੰਤਰ ਵਰਤਾਇਆ ਗਿਆ ਇਸ ਮੌਕੇ ਹਾਜਰ ਸੰਤ ਮਹਾਪੁਰਸ਼ਾਂ ਵਿੱਚ ਸੰਤ ਨਰੇਸ਼ ਗਿਰ ਡੇਰਾ ਨੰਗਲ ਖੂੰਗਾ, ਸੰਤ ਗੁੱਝਾ ਸਾਹਿਬ ਵਾਲੇ,ਜਰਨੈਲ ਗੜ੍ਹਦੀਵਾਲਾ ,ਰਿੰਕਾ ਕੋਲੀਆ ਵਿਸੇਸ਼ ਤੌਰ ਤੇ ਸ਼ਾਮਿਲ ਹੋਏ ਤੇ ਸੇਵਾਦਾਰਾਂ ਵਿੱਚ ਬਖਸ਼ੀਸ਼ ਚੰਦ,ਨਰੇਸ਼ ਜਲੰਧਰ,ਬਲਦੇਵ ਰਾਜ ਗੜ੍ਹਦੀਵਾਲਾ,ਪਰਮਿੰਦਰ ਸਿੰਘ ਹੱਲੂਵਾਲ,ਡਾਕਟਰ ਜਰਨੈਲ ਰਾਮ ਮਾਹਿਲ ਪੁਰ,ਸ਼੍ਰੀ ਜਰਨੈਲ ਜੀ ਮੈਬਰ ਕੰਜੀਊਮਰ ਕੋਰਟ,ਸੇਵਾ ਮੁਕਤ ਜ਼ਿਲਾ ਸਿੱਖਿਆ ਅਧਿਕਾਰੀ ਸਲਿੰਦਰ ਸਿੰਘ,ਡਾਕਟਰ ਨਿਰਮਲ ਸਿੰਘ ਐਮ ਬੀ ਬੀ ਐਸ,ਸਰਪੰਚ ਬਲਵਿੰਦਰ ਸਿੰਘ ਦਾਰਾ ਪੁਰ,ਅਵਤਾਰ ਸਿੰਘ ਸਾਬਕਾ ਸਰਪੰਚ ਧਰਮਕੋਟ,ਸੰਦੀਪ ਸਿੰਘ,ਭਲਵਾਨ ਸਿੰਘ ਪੀਤਾ,ਰਾਜਾ ,ਦਲਜੀਤ ,ਅਮਿਤ ਕੁਮਾਰ,ਸੁਰਿੰਦਰ ਸਿੰਘ ਸਾਹਿਤ ਹੋਰ ਸੰਗਤਾਂ ਹਾਜ਼ਰ ਸਨ।
ਇਸ ਮੌਕੇ ਵਿਸੇਸ਼ ਤੌਰ ਤੇ ਡਾਕਟਰ ਭੁਪਿੰਦਰ ਸਿੰਘ ਹੋਰਾਂ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਤੇ ਇਲਾਕੇ ਦੇ ਜਰੂਰਤ ਮੰਦ ਮਰੀਜਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਤੇ ਸੰਗਤਾਂ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ