ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਦਾਨੀ ਸੱਜਣ ਵੱਲੋਂ ਹੀਰੋ ਡੀਲਕਸ ਮੋਟਰਸਾਈਕਲ ਭੇਟ

ਐਸ. ਏ. ਐਸ. ਨਗਰ, 19 ਜੂਨ- ਨੇੜਲੇ ਪਿੰਡ ਸੋਹਾਣਾ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਕਾਰ ਸੇਵਾ ਲਈ ਦਾਨੀ ਸੱਜਣ ਵੱਲੋਂ ‘ਹੀਰੋ ਡੀਲਕਸ’ ਮੋਟਰਸਾਈਕਲ ਭੇਟ ਕੀਤਾ ਗਿਆ ਹੈ।

ਐਸ. ਏ. ਐਸ. ਨਗਰ, 19 ਜੂਨ- ਨੇੜਲੇ ਪਿੰਡ ਸੋਹਾਣਾ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਕਾਰ ਸੇਵਾ ਲਈ ਦਾਨੀ ਸੱਜਣ ਵੱਲੋਂ ‘ਹੀਰੋ ਡੀਲਕਸ’ ਮੋਟਰਸਾਈਕਲ ਭੇਟ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਦਾਨੀ ਸੱਜਣ ਇਸ ‘ਹੀਰੋ ਡੀਲਕਸ’ ਮੋਟਰਸਾਈਕਲ ਨੂੰ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਜੀ ਦੇ ਬਿਲਕੁਲ ਨੇੜੇ ਖੜ੍ਹਾ ਕਰਕੇ ਪ੍ਰਬੰਧਕ ਕਮੇਟੀ ਨੂੰ ਚਾਬੀਆਂ ਸੌਂਪ ਕੇ ਚਲਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਮੋਟਰਸਾਈਕਲ ਦੇ ਸਾਰੇ ਕਾਗਜ਼ਾਤ, ਬੀਮਾ ਆਦਿ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਨਾਮ ’ਤੇ ਹੈ ਅਤੇ ਕਾਗਜ਼ਾਂ ਦੇ ਮੁਤਾਬਕ ਮੋਟਰਸਾਈਕਲ ਦੀ ਕੀਮਤ 88,600 ਰੁਪਏ ਹੈ। ਦਾਨੀ ਸੱਜਣ ਵੱਲੋਂ ਮੋਟਰਸਾਈਕਲ ’ਤੇ ਲੱਗਣ ਵਾਲਾ ਸਾਰਾ ਸਮਾਨ ਵੀ ਲਗਵਾ ਕੇ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵੱਲੋਂ ਇਕੱਠੇ ਹੋ ਕੇ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਅਰਦਾਸੀਆ ਸਿੰਘ ਤੋਂ ਦਾਨੀ ਸੱਜਣ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾ ਦਿੱਤੀ ਗਈ ਹੈ।
ਬੁਲਾਰੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਗੁਪਤ ਅਤੇ ਪ੍ਰਤੱਖ ਦਾਨੀ ਸੱਜਣਾਂ ਵੱਲੋਂ ਸਮੇਂ-ਸਮੇਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਥਾਨ ਸਾਹਿਬ ਲਈ 3 ਏਅਰ ਕੰਡੀਸ਼ਨਡ ਬੱਸਾਂ, ਕਵਾਲਿਸ, ਸਕਾਰਪੀਓ, ਮਹਿੰਦਰਾ ਮਰਾਜੋ, 3 ਮਾਰੂਤੀ ਈਕੋ, ਮਾਰੂਤੀ ਵਰਸਾ ਗੱਡੀਆਂ ਭੇਟ ਕੀਤੀਆਂ ਗਈਆਂ ਹਨ। ਕਾਰ ਸੇਵਾ ਵਾਸਤੇ ਵੀ ਟਾਟਾ 207, ਟਾਟਾ 709, 2 ਮਹਿੰਦਰਾ ਅਰਜੁਨ ਟਰੈਕਟਰ, 3 ਸਵਰਾਜ ਟਰੈਕਟਰ, 1 ਫੋਰਡ ਟਰੈਕਟਰ, 1 ਜੌਨ ਡੀਅਰ 5210, ਮਹਿੰਦਰਾ ਪਿਕ ਅੱਪ, ਮਹਿੰਦਰਾ ਯੂਟੀਲਿਟੀ, ਮਹਿੰਦਰਾ ਕੈਂਪਰ, ਮਹਿੰਦਰਾ ਮਿਨੀ ਟਰੱਕ 3200, ਮੈਕਸ ਪਿਕਅੱਪ, ਟਾਟਾ ਐਲ. ਪੀ. ਟਰੱਕ, ਅਸ਼ੋਕ ਲੈਲੈਂਡ ਟਰੱਕ ਅਤੇ ਬੇਅੰਤ ਮਾਇਆ, ਸੋਨਾ ਆਦਿ ਭੇਟ ਕੀਤਾ ਜਾ ਚੁੱਕਿਆ ਹੈ।